1 ਜੂਨ ਤੋਂ ਪਹਿਲਾਂ ਕਰ ਲਓ ਇਹ ਕੰਮ, ਨਹੀਂ ਤਾਂ ਬੰਦ ਹੋ ਜਾਵੇਗਾ ਗੈਸ ਕੁਨੈਕਸ਼ਨ ਤੇ ਨਹੀਂ ਮਿਲੇਗੀ ਸਬਸਿਡੀ

Friday, May 24, 2024 - 07:16 PM (IST)

1 ਜੂਨ ਤੋਂ ਪਹਿਲਾਂ ਕਰ ਲਓ ਇਹ ਕੰਮ, ਨਹੀਂ ਤਾਂ ਬੰਦ ਹੋ ਜਾਵੇਗਾ ਗੈਸ ਕੁਨੈਕਸ਼ਨ ਤੇ ਨਹੀਂ ਮਿਲੇਗੀ ਸਬਸਿਡੀ

ਨਵੀਂ ਦਿੱਲੀ - ਦੇਸ਼ ਦੇ ਸਾਰੇ ਰਸੋਈ ਗੈਸ ਦੇ ਉਪਭੋਗਤਾਵਾਂ ਲਈ ਇਹ ਧਿਆਨ ਦੇਣ ਵਾਲੀ ਖ਼ਬਰ ਹੈ। ਜਿਸ ਵਿਅਕਤੀ ਦੇ ਨਾਂ 'ਤੇ ਗੈਸ ਕੁਨੈਕਸ਼ਨ ਰਜਿਸਟਰਡ ਹੈ ਉਸ ਲਈ ਗੈਸ ਏਜੰਸੀ ਵਿਚ ਜਾ ਕੇ ਬਾਇਓਮੀਟਰਕ ਪ੍ਰਮਾਣੀਕਰਨ ਜ਼ਰੀਏ e-KYC ਕਰਵਾਉਣੀ ਜ਼ਰੂਰੀ ਹੋ ਗਿਆ ਹੈ। ਪਹਿਲਾਂ ਇਸ ਲਈ 31 ਦਸੰਬਰ 2023 ਤੱਕ ਦੀ ਤਾਰੀਖ਼ ਨਿਰਧਾਰਤ ਕੀਤੀ ਗਈ ਸੀ। ਪਰ ਬਹੁਤ ਸਾਰੇ ਉਪਭੋਗਤਾਵਾਂ ਵੱਲੋਂ e-KVC ਨਾ ਕਰਵਾਏ ਜਾਣ ਕਰਕੇ ਪੈਟਰੋਲੀਅਮ ਤੇ ਗੈਸ ਮੰਤਰਾਲੇ ਨੇ ਇਸ ਲਈ ਆਖ਼ਰੀ ਤਾਰੀਖ਼ ਵਧਾ ਕੇ 31 ਮਈ 2024 ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ :     ਅਮਿਤਾਭ ਬੱਚਨ ਦੇ ਹਮਸ਼ਕਲ ਤੇ ਮਸ਼ਹੂਰ ਅਦਾਕਾਰ ਫਿਰੋਜ਼ ਖ਼ਾਨ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ

ਹੁਣ 31 ਮਈ 2024 ਤੱਕ ਈ-ਕੇਵਾਈਸੀ ਨਾ ਕਰਵਾਉਣ ਵਾਲੇ ਉਪਭੋਗਤਾਵਾਂ ਨੂੰ ਗੈਸ ਸਿਲੰਡਰ ਦੀ ਸਪਲਾਈ ਬੰਦ ਕਰ ਦਿੱਤੀ ਜਾਵੇਗੀ ਅਤੇ ਇਸ ਦੇ ਨਾਲ ਸਬਸਿਡੀ ਵੀ ਨਹੀਂ ਦਿੱਤੀ ਜਾਵੇਗੀ। ਸਰਕਾਰ ਦੇ ਆਦੇਸ਼ਾਂ ਮੁਤਾਬਕ ਗੈਸ ਕੁਨੈਕਸ਼ਨ ਦੇ ਰਜਿਸਟਰਡ ਉਪਭੋਗਤਾ ਆਪਣਾ ਆਧਾਰ ਕਾਰਡ ਤੇ ਗੈਸ ਪਾਸਬੁੱਕ ਲੈ ਕੇ ਏਜੰਸੀ ਦੇ ਦਫਤਰ ਵਿਚ ਜਾ ਕੇ ਆਪਣੀ e-KYC ਪ੍ਰਕਿਰਿਆ ਪੂਰੀ ਕਰਵਾ ਸਕਦੇ ਹਨ।

ਇਹ ਵੀ ਪੜ੍ਹੋ :     ਵੈਸ਼ਨੋ ਦੇਵੀ ਦੇ ਦਰਸ਼ਨ ਹੋਣਗੇ ਆਸਾਨ, ਇਨ੍ਹਾਂ ਰੂਟਾਂ ਲਈ ਸ਼ੁਰੂ ਹੋਈਆਂ 100 ਇਲੈਕਟ੍ਰਿਕ AC ਬੱਸਾਂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News