ਧਨਤੇਰਸ 2020 : ਇਸ ਦਿਨ ਭੁੱਲ ਕੇ ਵੀ ਨਾ ਕਰੋ ਇਹ ਗ਼ਲਤੀਆਂ, ਪੈ ਜਾਣਗੀਆਂ ਭਾਰੀਆਂ

Friday, Nov 13, 2020 - 11:29 AM (IST)

ਧਨਤੇਰਸ 2020 : ਇਸ ਦਿਨ ਭੁੱਲ ਕੇ ਵੀ ਨਾ ਕਰੋ ਇਹ ਗ਼ਲਤੀਆਂ, ਪੈ ਜਾਣਗੀਆਂ ਭਾਰੀਆਂ

ਜਲੰਧਰ (ਬਿਊਰੋ) : ਕਾਰਤਿਕ ਮਹੀਨੇ ਦੇ ਕ੍ਰਿਸ਼ਨਾ ਪੱਖ ਦੀ ਤ੍ਰਯੋਦਸ਼ੀ ਤਾਰੀਖ਼ ਦਾ ਆਰੰਭ 12 ਨਵੰਬਰ ਵੀਰਵਾਰ ਦੀ ਰਾਤ 9:30 ਵਜੇ ਤੋਂ ਲੈ ਕੇ ਸ਼ਾਮ 05:59 ਵਜੇ ਸ਼ੁੱਕਰਵਾਰ 13 ਨਵੰਬਰ ਨੂੰ ਹੋਵੇਗਾ। ਅਜਿਹੀ ਸਥਿਤੀ ਵਿਚ ਤੁਸੀਂ 12 ਅਤੇ 13 ਨਵੰਬਰ ਦੋਵੇਂ ਦਿਨ ਧਨਤੇਰਸ ਦੀ ਖ਼ਰੀਦਦਾਰੀ ਕਰ ਸਕਦੇ ਹੋ। ਇਸ ਮੌਕੇ ਭਗਵਾਨ ਧਨਵੰਤਰੀ ਦੇ ਨਾਲ-ਨਾਲ ਦੇਵੀ ਲਕਸ਼ਮੀ ਅਤੇ ਕੁਬੇਰ ਦੀ ਪੂਜਾ ਕੀਤੀ ਜਾਵੇਗੀ। ਜੋਤਿਸ਼ ਅਨੁਸਾਰ, ਰਾਸ਼ੀ ਦੇ ਸੰਕੇਤਾਂ ਦੇ ਮੁਤਾਬਕ ਕੀਤੀ ਗਈ ਖਰੀਦ ਜਾਤਕਾਂ ਲਈ ਲਾਭਕਾਰੀ ਹੋਵੇਗੀ।  ਮੇਖ ਲਈ ਜਿਥੇ ਇਲੈਕਟ੍ਰਾਨਿਕ ਉਪਕਰਨ ਉਥੇ ਹੀ ਮਿਥੁਨ ਰਾਸ਼ੀਆਂ ਵਾਲਿਆਂ ਲਈ ਸੋਨੇ ਚਾਂਦੀ ਦੇ ਗਹਿਣੇ ਲੈਣਾ ਲਾਭਕਾਰੀ ਦੱਸਿਆ ਜਾ ਰਿਹਾ ਹੈ। ਜ਼ਿਆਦਾਤਰ ਵਿਦਵਾਨ 13 ਨਵੰਬਰ ਨੂੰ ਧਨਤੇਰਸ ਮਨਾਉਣਾ ਸਾਸ਼ਤਰ ਮੁਤਾਬਕ ਉਚਿੱਤ ਦੱਸ ਰਹੇ ਹਨ। ਇਸ ਮੌਕੇ ਬਰਤਨਾਂ ਦੇ ਨਾਲ-ਨਾਲ ਭੂਮੀ, ਭਵਨ, ਦੁਕਾਨ, ਵਾਹਨ ਸਣੇ ਕਈ ਚੱਲ ਅਚਲ ਜਾਇਦਾਦ ਦੀ ਖਰੀਦ ਮੰਗਲਮਈ ਹੈ।

1. ਉਂਝ ਤਾਂ ਦੀਵਾਲੀ ਤੋਂ ਪਹਿਲਾਂ ਲੋਕ ਘਰ ਦੇ ਕੋਨੇ-ਕੋਨੇ ਦੀ ਸਫ਼ਾਈ ਕਰਦੇ ਹਨ ਪਰ ਧਨਤੇਰਸ ਦੇ ਦਿਨ ਜੇਕਰ ਘਰ 'ਚ ਕੂੜੀ-ਕਬਾੜ ਜਾਂ ਖ਼ਰਾਬ ਸਾਮਾਨ ਪਿਆ ਹੋਇਆ ਹੈ ਤਾਂ ਘਰ 'ਚ ਸਕਾਰਾਤਮਕ ਊਰਜਾ ਪ੍ਰਵੇਸ਼ ਨਹੀਂ ਕਰੇਗੀ। ਧਨਤੇਰਸ ਤੋਂ ਪਹਿਲਾ ਹੀ ਅਜਿਹਾ ਸਾਮਾਨ ਬਾਹਰ ਕੱਢ ਦੇਣਾ ਚਾਹੀਦਾ ਹੈ।
2. ਘਰ ਦੇ ਮੁੱਖ ਦਰਵਾਜ਼ੇ ਸਾਹਮਣੇ ਬੇਕਾਰ ਚੀਜ਼ਾਂ ਬਿਲਕੁਲ ਨਾ ਰੱਖੀਆਾਂ ਜਾਣ। ਮੁੱਖ ਦਰਵਾਜ਼ੇ ਨੂੰ ਨਵੇਂ ਮੌਕਿਆਂ ਨਾਲ ਜੋੜ ਕੇ ਵੇਖਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਘਰ ਦੇ ਮੁੱਖ ਦਰਵਾਜ਼ੇ ਦੇ ਜਰੀਏ ਹੀ ਲਕਸ਼ਮੀ ਪ੍ਰਵੇਸ਼ ਕਰਦੀ ਹੈ, ਇਸ ਲਈ ਇਹ ਸਥਾਨ ਹਮੇਸ਼ਾ ਸਾਫ਼-ਸੁਥਰਾ ਰੱਖਣਾ ਚਾਹੀਦਾ ਹੈ।
3. ਜੇਕਰ ਤੁਸੀਂ ਧਨਤੇਰਸ 'ਤੇ ਸਿਰਫ਼ ਕੁਬੇਰ ਦੀ ਪੂਜਾ ਕਰਨ ਵਾਲੇ ਹੋ ਤਾਂ ਇਹ ਗਲਤੀ ਨਾ ਕਰੋ। ਕੁਬੇਰ ਨਾਲ ਮਾਤਾ ਲਕਸ਼ਮੀ ਜੀ ਤੇ ਭਗਵਾਨ ਧਨਵੰਤਰੀ ਦੀ ਵੀ ਪੂਜਾ ਜ਼ਰੂਰ ਕਰੋ ਨਹੀਂ ਤਾਂ ਪੂਰੇ ਸਾਲ ਬੀਮਾਰ ਰਹੋਗੇ।
4. ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਦਿਨ ਸ਼ੀਸ਼ੇ ਦੇ ਬਰਤਨ ਨਹੀਂ ਖ਼ਰੀਦਣੇ ਚਾਹੀਦੇ। ਧਨਤੇਰਸ ਦੇ ਦਿਨ ਸੋਨੇ-ਚਾਂਦੀ ਦੀਆਂ ਚੀਜ਼ਾਂ ਜਾਂ ਗਹਿਣੇ ਖ਼ਰੀਦਣੇ ਸ਼ੁੱਭ ਮੰਨੇ ਜਾਂਦੇ ਹਨ।
5. ਧਨਤੇਰਸ ਦੇ ਦਿਨ ਕਿਸੇ ਨੂੰ ਵੀ ਉਧਾਰ ਨਾ ਦਿਓ। ਇਸ ਦਿਨ ਆਪਣੇ ਘਰ ਦੀ ਲਕਸ਼ਮੀ (ਪੈਸੇ) ਨੂੰ ਬਾਹਰ ਨਾ ਜਾਣ ਦਿਓ। ਅਜਿਹਾ ਕਰਨ ਨਾਲ ਤੁਹਾਡੇ 'ਤੇ ਦੇਣਦਾਰੀ ਅਤੇ ਕਰਜੇ ਦਾ ਭਾਰ ਵਧ ਸਕਦਾ ਹੈ।
6. ਇਸ ਦਿਨ ਨਕਲੀ ਮੂਰਤੀਆਂ ਦੀ ਪੂਜਾ ਨਾ ਕਰੋ। ਸੋਨੇ-ਚਾਂਦੀ ਜਾਂ ਮਿੱਟੀ ਦੀਆਂ ਬਣੀਆਂ ਹੋਈਆਂ ਮਾਂ ਲਕਸ਼ਮੀ ਦੀ ਮੂਰਤੀਆਂ ਦੀ ਹੀ ਪੂਜਾ ਕਰੋ।

ਵੀਰਵਾਰ ਨੂੰ ਖਰੀਦਦਾਰੀ ਦਾ ਮਹੂਰਤ :-
ਕਾਰਤਿਕ ਮਹੀਨੇ ਦੇ ਕ੍ਰਿਸ਼ਨਾ ਪੱਖ ਦੀ ਤ੍ਰਯੋਦਸ਼ੀ ਤਾਰੀਖ਼ ਦਾ ਆਰੰਭ 12 ਨਵੰਬਰ ਵੀਰਵਾਰ ਦੀ ਰਾਤ 9:30 ਵਜੇ ਤੋਂ ਲੈ ਕੇ ਸ਼ਾਮ 05:59 ਵਜੇ ਸ਼ੁੱਕਰਵਾਰ 13 ਨਵੰਬਰ ਨੂੰ ਹੋਵੇਗਾ। ਅਜਿਹੀ ਸਥਿਤੀ ਵਿੱਚ ਤੁਸੀਂ 12 ਅਤੇ 13 ਨਵੰਬਰ ਦੋਵੇਂ ਦਿਨ ਧਨਤੇਰਸ ਦੀ ਖ਼ਰੀਦਦਾਰੀ ਕਰ ਸਕਦੇ ਹੋ। ਧਨਤੇਰਸ ਦੀ ਪੂਜਾ ਦਾ ਸ਼ੁੱਭ ਮਹੂਰਤ ਸ਼ਾਮ 05:28 ਮਿੰਟ ਤੋਂ 05:59 ਮਿੰਟ ਤੱਕ ਰਹੇਗਾ।


author

sunita

Content Editor

Related News