ਹੱਸਦਾ-ਵੱਸਦਾ ਘਰ ਆਤਿਸ਼ਬਾਜ਼ੀ ਨੇ ਕੀਤਾ ਪਲਾਂ ਵਿਚ ਸੁਆਹ (ਵੀਡੀਓ)

Friday, Nov 09, 2018 - 03:31 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਦੀ ਦੇਵੀ ਵਾਲੀ ਗਲੀ 'ਚ ਸਥਿਤ ਤਿੰਨ ਮੰਜ਼ਿਲਾਂ ਘਰ ਨੂੰ ਆਤਿਸ਼ਬਾਜ਼ੀ ਕਾਰਨ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਨੇ ਦੱਸਿਆ ਕਿ ਇਕ ਆਤਿਸ਼ਬਾਜ਼ੀ ਉੱਡਦੀ ਹੋਈ ਆਈ ਤੇ ਉਨ੍ਹਾਂ ਦੇ ਘਰ ਦੀਆਂ ਸਾਰੀਆਂ ਖੁਸ਼ੀਆਂ ਉਡਾ ਕੇ ਲੈ ਗਈ। ਉਨ੍ਹਾਂ ਦੱਸਿਆ ਕਿ ਜਿਸ ਸਮੇਂ ਘਰ ਨੂੰ ਅੱਗ ਲੱਗੀ ਉਸ ਸਮੇਂ ਉਸ ਦੀ ਬੇਟੀ ਘਰ 'ਚ ਇਕੱਲੀ ਸੀ ਪਰ ਗਨੀਮਤ ਰਹੀ ਕਿ ਇਸ ਅੱਗ 'ਚੋਂ ਉਹ ਬੱਚ ਗਈ।

ਅੱਗ ਇਨੀਂ ਭਿਆਨਕ ਸੀ ਕਿ ਤਿੰਨ ਮੰਜ਼ਿਲਾਂ ਘਰ ਦੇਖਦੇ ਹੀ ਦੇਖਦੇ ਸੜ ਕੇ ਸੁਆਹ ਹੋ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਮੌਕੇ 'ਤੇ ਪਹੁੰਚੇ ਪੁਲਸ ਕਰਮਚਾਰੀਆਂ, ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਅੱਗ ਨੂੰ ਬੁਝਾਇਆ। ਇਸ ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਕਰੀਬ 6 ਗੱਡੀਆਂ ਲੱਗੀਆਂ।

ਆਤਿਸ਼ਬਾਜ਼ੀ ਚਲਾ ਕੇ ਹਾਸਲ ਕੀਤੀ ਦੋ ਮਿੰਟਾਂ ਦੀ ਖੁਸ਼ੀ ਇਸ ਘਰ ਨੂੰ ਕਦੇ ਨਾ ਭੁੱਲਣ ਵਾਲਾ ਦੁੱਖ ਦੇ ਗਈ। ਇਕ ਝਟਕੇ 'ਚ ਜਿਸ ਦਾ ਸਭ ਕੁਝ ਬਰਬਾਦ ਹੋ ਜਾਵੇ ਉਹ ਰੋਵੇ ਨਾ ਤਾਂ ਹੋਰ ਕੀ ਕਰੇ ਪਰ ਲੋਕ ਆਪਣੀਆਂ ਛੋਟੀਆਂ-ਛੋਟੀਆਂ ਖੁਸ਼ੀਆਂ ਲਈ ਕਿਸੇ ਦੀ ਪਰਵਾਹ ਨਹੀਂ ਕਰਦੇ, ਚਾਹੇ ਉਹ ਵਾਤਾਵਰਣ ਹੋਵੇ ਜਾਂ ਫਿਰ ਕਿਸੇ ਦਾ ਆਸ਼ਿਆਨਾ।


author

Baljeet Kaur

Content Editor

Related News