ਦੀਵਾਲੀ ਦੇ ਤਿਓਹਾਰ 'ਤੇ ਵੀ ਮੰਡੀ 'ਚ ਰੁਲ ਰਿਹਾ ਪੰਜਾਬ ਦਾ ਅੰਨਦਾਤਾ

Monday, Oct 28, 2019 - 09:57 AM (IST)

ਦੀਵਾਲੀ ਦੇ ਤਿਓਹਾਰ 'ਤੇ ਵੀ ਮੰਡੀ 'ਚ ਰੁਲ ਰਿਹਾ ਪੰਜਾਬ ਦਾ ਅੰਨਦਾਤਾ

ਨਾਭਾ (ਰਾਹੁਲ ਖੁਰਾਨਾ) - ਅੱਜ ਪੂਰੇ ਦੇਸ਼ ਭਰ 'ਚ ਦੀਵਾਲੀ ਦਾ ਤਿਉਹਾਰ ਜਿਥੇ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ, ਉਥੇ ਹੀ ਪੰਜਾਬ ਦਾ ਅੰਨਦਾਤਾ ਮੰਡੀ 'ਚ ਰੁਲਣ ਲਈ ਮਜ਼ਬੂਰ ਹੋ ਰਿਹਾ ਹੈ। ਜਾਣਕਾਰੀ ਅਨੁਸਾਰ ਨਾਭਾ ਦੀ ਅਨਾਜ ਮੰਡੀ 'ਚ ਫਸਲ ਤਾਂ ਪਹੁੰਚ ਚੁੱਕੀ ਹੈ ਪਰ ਲਿਫਟਿੰਗ ਨਾ ਹੋਣ ਕਾਰਨ ਕਿਸਾਨ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੇ ਹਨ ਅਤੇ ਫਸਲ ਦੀ ਰਾਖੀ ਲਈ ਮੰਡੀ 'ਚ ਰਾਤਾਂ ਕੱਟਣ ਲਈ ਮਜਬੂਰ ਹੋ ਰਹੇ ਹਨ। ਕਿਸਾਨਾਂ ਦੀਆਂ ਲੱਖਾਂ ਬੋਰੀਆਂ ਅਨਾਜ ਮੰਡੀ 'ਚ ਪਾਈਆਂ ਹਨ। ਦੀਵਾਲੀ ਦਾ ਤਿਉਹਾਰ ਜਿਥੇ ਕਿਸਾਨ ਆਪਣੇ ਪਰਿਵਾਰ ਨਾਲ ਮਿਲ ਕੇ ਮਨਾਉਣਾ ਚਾਹੁਦੇ ਹਨ, ਉਥੇ ਹੀ ਕਿਸਾਨ ਆਪਣੀ ਦੀਵਾਲੀ ਮੰਡੀ 'ਚ ਰਾਤ ਗੁਜਾਰ ਕੇ ਮਨਾ ਰਹੇ ਹਨ, ਕਿਉਂਕਿ ਅਜੇ ਤੱਕ ਲਿਫਟਿੰਗ ਨਹੀਂ ਹੋ ਸਕੀ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨਿਕ ਅਧਿਕਾਰੀ ਮੰਡੀਆਂ 'ਚ ਪੁਖਤਾ ਪ੍ਰਬੰਧਾਂ ਦੇ ਦਾਅਵੇ ਕਰ ਰਹੇ ਹਨ ਪਰ ਸਰਕਾਰ ਦੇ ਇਹ ਸਾਰੇ ਦਾਅਵੇ ਖੋਖਲੇ ਨਜ਼ਰ ਆ ਰਹੇ ਹਨ।


author

rajwinder kaur

Content Editor

Related News