ਦੀਵਾਲੀ ਤੋਂ ਪਹਿਲਾਂ ਦਰਜਾ ਚਾਰ ਮੁਲਾਜ਼ਮਾਂ ਨੇ ਫੂਕਿਆ ਕੈਪਟਨ ਤੇ ਮਨਪ੍ਰੀਤ ਦਾ ਪੁਤਲਾ

Saturday, Oct 26, 2019 - 05:04 PM (IST)

ਦੀਵਾਲੀ ਤੋਂ ਪਹਿਲਾਂ ਦਰਜਾ ਚਾਰ ਮੁਲਾਜ਼ਮਾਂ ਨੇ ਫੂਕਿਆ ਕੈਪਟਨ ਤੇ ਮਨਪ੍ਰੀਤ ਦਾ ਪੁਤਲਾ

ਪਟਿਆਲਾ (ਜੋਸਨ)- ਪੰਜਾਬ ਦੀ ਅਫ਼ਸਰਸ਼ਾਹੀ ਇੰਨੀ ਸ਼ਕਤੀਸ਼ਾਲੀ ਹੈ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਹੁਕਮਾਂ ਨੂੰ ਵੀ ਟਿੱਚ ਸਮਝਦੀ ਹੈ, ਪਿੱਛਲੇ ਤੀਹ ਮਹੀਨਿਆਂ ਤੋਂ ਇਹ ਵਰਤਾਰਾ ਲਗਾਤਾਰ ਜਾਰੀ ਹੈ, ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਵੱਲੋਂ ਵਿੱਤ ਵਿਭਾਗ ਦੀ ਅਫ਼ਸਰ ਸ਼ਾਹੀ ਵਿਰੁੱਧ ਸਰਕਾਰੀ ਛੁੱਟੀ ਹੋਣ ਦੇ ਬਾਵਜੂਦ ਵੀ ਵਣਪਾਲ ਦਫ਼ਤਰ ਪਟਿਆਲਾ ਵਿਖੇ ਜ਼ੋਰਦਾਰ ਪਿੱਟ ਸਿਆਪਾ ਕੀਤਾ ਗਿਆ ਅਤੇ ਵਿੱਤ ਵਿਭਾਗ ਨੇ ਪੰਜਾਬ ਦੀ ਅਰਥੀ ਥਾਪਰ ਯੂਨੀਵਰਸਿਟੀ ਚੌਕ ਵਿਚ ਆਵਾਜਾਈ ਠੱਪ ਕਰਕੇ ਸਾੜੀ ਗਈ। ਇਸ ਮੌਕੇ ਮੁਲਾਜ਼ਮ ਆਗੂ ਦਰਸ਼ਨ ਸਿੰਘ ਲੁਬਾਣਾ ਨੇ ਦੱਸਿਆ ਕਿ ਪੰਜਾਬ ਵਿਚਲੇ ਮੁਲਾਜ਼ਮਾਂ ਨੂੰ ਜਿਸ ਵਿਚ ਕੰਟਰੈਕਟ, ਆਊਟ ਸੋਰਸ, ਪਾਰਟ ਟਾਈਮ ਅਤੇ ਦਿਹਾੜੀਦਾਰ ਸ਼ਾਮਲ ਹਨ ਨੂੰ ਦੀਵਾਲੀ ਮੌਕੇ ਤਨਖਾਹਾਂ ਨਹੀਂ ਮਿਲੀਆਂ। ਜਿਸ ਵਿਚ ਖੁਰਾਕ ਸਪਲਾਈ ਵਿਭਾਗਾਂ ਦੇ ਸਿਕਓਰਿਟੀ ਗਾਰਡ ਜਿਨ੍ਹਾਂ ਨੂੰ ਪਿਛਲੇ 10 ਮਹੀਨਿਆਂ ਤੋਂ ਤਨਖਾਹਾਂ ਨਸੀਬ ਨਹੀਂ ਹੋਈਆਂ ਅਤੇ ਜੰਗਲਾਤ, ਜੰਗਲੀ ਜੀਵ ਤੇ ਜੰਗਲਾਤ ਨਿਗਮ ਦੇ 4000 ਤੋਂ ਵੱਧ ਦਿਹਾੜੀਦਾਰਾਂ ਨੂੰ ਪਿਛਲੇ 3 ਮਹੀਨਿਆਂ ਤੋਂ ਤਨਖਾਹਾਂ ਨਸੀਬ ਨਹੀਂ ਹੋਈਆ। 

ਦਰਸ਼ਨ ਸਿੰਘ ਲੁਬਾਣਾ ਨੇ ਦੱਸਿਆ ਕਿ ਮੁਲਾਜ਼ਮ ਮੰਗਾਂ ਸਬੰਧੀ ਮਿਤੀ 11 ਅਕਤੂਬਰ ਨੂੰ ਮੁੱਖ ਮੰਤਰੀ ਨਾਲ ਹੋਈ ਗੱਲਬਾਤ ਸਮੇਂ ਉਪਰੋਕਤ ਵਰਕਰਾਂ ਤੇ ਕਰਮਚਾਰੀਆਂ ਨੂੰ ਤਨਖਾਹਾਂ ਨਾ ਮਿਲਣ ਦੇ ਮਾਮਲੇ ਧਿਆਨ ਵਿਚ ਲਿਆਂਦੇ ਸਨ ਤੇ ਮੁੱਖ ਮੰਤਰੀ ਨੇ ਵਿੱਤ ਮੰਤਰੀ ਨੂੰ ਮੌਕੇ 'ਤੇ ਹੀ ਟੈਲੀਫੋਨ ਤੇ ਤਨਖਾਹਾਂ ਦੀਵਾਲੀ ਦੇ ਤਿਉਹਾਰਾਂ ਤੋਂ ਪਹਿਲਾਂ-ਪਹਿਲਾਂ ਜਾਰੀ ਕਰਨ ਬਾਰੇ ਕਿਹਾ ਸੀ ਪਰ ਇਸ ਤਰ੍ਹਾਂ ਮੁੱਖ ਮੰਤਰੀ ਤੇ ਵਿੱਤ ਮੰਤਰੀ ਦੇ ਨਿਰਦੇਸ਼ਾਂ ਨੂੰ ਅਫ਼ਸਰ ਸ਼ਾਹੀ, ਅਣਗੌਲਿਆਂ ਕਰ ਦਿੱਤਾ, ਇਹੋ ਕਾਰਨ ਹੈ ਕਰਮਚਾਰੀਆਂ ਵੱਲੋਂ ਬਜ਼ਾਰਾਂ ਵਿਚਲੀ ਧਨਤੇਰਸ ਦੀ ਖਰੀਦਾਰੀ ਤੋਂ ਕਿਨਾਰਾਂ ਕੱਸੀ ਕੀਤੀ ਤੇ ਸਾਰਾ ਦਿਨ ਪਿੱਟ ਸਿਆਪਾ ਕਰਕੇ ਖਾਲੀ ਜੇਬ-ਕਾਲੀ ਦੀਵਾਲੀ ਮਨਾਉਣ ਦਾ ਸੱਦਾ ਦਿੱਤਾ। ਇਸ ਮੌਕੇ ਜੰਗਲਾਤ ਪ੍ਰਧਾਨ ਜਗਮੋਹਨ ਨੋਲੱਖਾ ਨੇ ਕਿਹਾ ਕਿ ਉਹ ਲਗਾਤਾਰ ਵਿਭਾਗ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਸਾਰੀਆਂ ਤਨਖਾਹਾਂ ਦੀਵਾਲੀ ਤੋਂ ਪਹਿਲਾਂ-ਪਹਿਲਾਂ ਜਾਰੀ ਕਰਵਾਉਣ ਦੇ ਯਤਨ ਕਰਦੇ ਰਹੇ ਪ੍ਰੰਤੂ ਅਧਿਕਾਰੀ ਬਜਟ ਪ੍ਰਾਪਤ ਨਾ ਹੋਣ 'ਤੇ ਅਸਮਰੱਥਾ ਹੀ ਜ਼ਾਹਿਰ ਕਰਦੇ ਰਹੋ, ਜਿਸ ਕਰਕੇ ਜ਼ੋਨਲ ਪੱਧਰ 'ਤੇ ਪਿੱਟ ਸਿਆਪਾ ਕੀਤਾ ਗਿਆ ਹੈ ਅਤੇ ਅੱਗੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।


author

Gurminder Singh

Content Editor

Related News