ਇਹ ਹਨ ਪੰਜਾਬ ਦੇ ਤਿੰਨ ਉਹ ਸਿਤਾਰੇ, ਜਿਨ੍ਹਾਂ ਨੇ ਦਿਵਿਆਂਗਤਾ ਨੂੰ ਦਿੱਤੀ ਮਾਤ

11/17/2019 6:47:50 PM

ਜਲੰਧਰ : ਦਿਵਿਆਂਗਤਾ ਇਕ ਨਕਾਰਾਤਮਕ ਸੋਚ ਨਹੀਂ, ਜ਼ਿੰਦਗੀ ਬਦਲਣ ਦਾ ਇਕ ਸੁਖਦ ਜ਼ਰੀਆ ਵੀ ਹੈ। ਇਸ ਗੱਲ ਨੂੰ ਸੱਚ ਕਰ ਵਿਖਾਇਆ ਹੈ ਤਿੰਨ ਹੋਣਹਾਰ ਦਿਵਿਆਂਗਾਂ ਨੇ। ਇਨ੍ਹਾਂ ਨੇ ਨਾ ਸਿਰਫ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ ਸਗੋਂ ਆਮ ਲੋਕਾਂ ਲਈ ਵੀ ਪ੍ਰੇਰਣਾਸ੍ਰੋਤ ਬਣੇ ਹਨ। ਇਨ੍ਹਾਂ ਦੀਆਂ ਤਮਾਮ ਖੂਬੀਆਂ ਨੂੰ ਦੇਖਦੇ ਹੋਏ ਰਾਸ਼ਟਰਪਤੀ ਰਾਮਨਾਥ ਕੋਵਿੰਦ ਇਨ੍ਹਾਂ ਨੂੰ ਇੰਟਰਨੈਸ਼ਨਲ ਡਿਸਏਬਿਲਟੀ-ਡੇ ਯਾਨੀ 3 ਦਸੰਬਰ ਨੂੰ ਨਵੀਂ ਦਿੱਲੀ ਵਿਚ ਸਨਮਾਨਤ ਕਰਨ ਜਾ ਰਹੇ ਹਨ। ਇਨ੍ਹਾਂ 'ਚ ਮਲਿਕਾ ਹਾਂਡਾ, ਯਸ਼ਵੀਰ ਅਤੇ ਮੰਗਲ ਸਿੰਘ ਭੰਡਾਲ ਸ਼ਾਮਲ ਹਨ। ਜਲੰਧਰ ਦੇ ਗ੍ਰੀਨ ਐਵੇਨਿਊ ਦੀ ਰਹਿਣ ਵਾਲੀ 24 ਸਾਲਾ ਮਲਿਕਾ ਹਾਂਡਾ ਹੁਣ ਤਕ ਦੇਸ਼ ਅਤੇ ਵਿਦੇਸ਼ ਵਿਚ ਸਪੋਰਟਸ 'ਚ 13 ਐਵਾਰਡ ਜਿੱਤ ਕੇ ਦੇਸ਼ ਦੀ ਪਹਿਲੀ ਜੇਤੂ ਕੁੜੀ ਬਣ ਚੁੱਕੀ ਹੈ। ਮਲਿਕਾ ਜਨਮ ਤੋਂ ਸੁਣ ਅਤੇ ਬੋਲ ਨਹੀਂ ਸਕਦੀ। ਉਹ ਸ਼ਤਰੰਜ 'ਚ 6 ਵਾਰ ਨੈਸ਼ਨਲ ਅਤੇ 7 ਵਾਰ ਇੰਟਰਨੈਸ਼ਨਲ ਮੁਕਾਬਲਿਆਂ ਵਿਚ ਗੋਲਡ ਸਮੇਤ ਕਈ ਐਵਾਰਡ ਜਿੱਤ ਚੁੱਕੀ ਹੈ। ਸਾਲ 2018 ਵਿਚ ਮਲਿਕਾ ਨੇ ਇੰਗਲੈਂਡ ਦੇ ਮੈਨਚੈਸਟਰ ਸ਼ਹਿਰ ਵਿਚ ਆਯੋਜਤ ਆਈ. ਸੀ. ਸੀ. ਡੀ. ਓਲੰਪਿਆਡ ਵਿਚ ਸਿਲਵਰ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੋਸ਼ਨ ਕੀਤਾ ਸੀ। 

PunjabKesari

ਇਕ ਨੈਸ਼ਨਲ ਅਤੇ ਇਕ ਇੰਟਰਨੈਸ਼ਨਲ ਐਵਾਰਡ ਜਿੱਤਿਆ
ਇਨਫਰਮੇਸ਼ਨ ਟੈਕਨਾਲੋਜੀ ਦੇ ਮਾਸਟਰ ਬਠਿੰਡਾ ਦੇ ਰਹਿਣ ਵਾਲੇ 20 ਸਾਲ ਦੇ ਯਸ਼ਵੀਰ ਗੋਇਲ ਜਨਮ ਤੋਂ ਹੀ ਸੁਨਣ 'ਚ ਅਸਮਰੱਥ ਹਨ। ਇਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਆਮ ਬੱਚਿਆਂ ਨਾਲ ਹੀ ਪੜ੍ਹਾਈ ਕਰਵਾਈ। ਹੁਣ ਉਹ ਇਨਫਾਰਮੇਸ਼ਨ ਟੈਕਨਾਲੋਜੀ ਅਤੇ ਸਮੋਰਟਸ ਸਮੇਤ ਕਈ ਖੇਤਰਾਂ ਵਿਚ ਮੁਹਾਰਤ ਹਾਸਲ ਕਰ ਚੁੱਕੇ ਹਨ। ਯਸ਼ਵੀਰ ਨੂੰ ਇਕ ਨੈਸ਼ਨਲ ਅਤੇ ਇਕ ਇੰਟਰਨੈਸ਼ਨਲ ਐਵਾਰਡ ਮਿਲ ਚੁੱਕਾ ਹੈ। ਯਸ਼ਵੀਰ ਨੂੰ 2017 'ਚ ਯੂਥ ਲਈ ਵਿਸ਼ਵ ਪੱਧਰੀ ਆਈ. ਟੀ. ਖੇਤਰ ਵਿਚ ਉਪਲੱਬਧੀ ਲਈ ਹਨੋਈ 'ਚ ਐਵਾਰਡ ਮਿਲਿਆ ਸੀ।

PunjabKesari
ਵਿਦਿਆਰਥੀਆਂ ਨੂੰ ਪੜ੍ਹਨ ਲਈ ਦੇ ਰਹੇ ਹਨ ਕਿਤਾਬਾਂ
ਕਪੂਰਥਲਾ ਦੇ ਗੁਰੂ ਨਾਨਕ ਨਗਰ ਦੇ ਰਹਿਣ ਵਾਲੇ ਮੰਗਲ ਸਿੰਘ ਭੰਡਾਲ 83 ਫੀਸਦੀ ਦਿਵਿਆਂਗ ਹਨ। ਕਪੂਰਥਲਾ ਦੇ ਇਕ ਕਾਲਜ ਵਿਚ ਕਰਮਚਾਰੀ ਦੇ ਰੂਪ ਵਿਚ ਕੰਮ ਕਰਦੇ ਭੰਡਾਲ ਨੂੰ ਲੋਕੋਮੋਟਿਵ ਦੇ ਤਹਿਤ ਸਨਮਾਨਿਤ ਹੋਣ ਲਈ ਚੁਣਿਆ ਗਿਆ ਹੈ। 56 ਸਾਲਾ ਭੰਡਾਲ ਸਾਲ 2003 ਤੋਂ ਹੁਣ ਤਕ ਲਗਭਗ 450 ਤੋਂ ਵੱਧ ਵਿਦਿਆਰਥੀਆਂ ਨੂੰ ਫ੍ਰੀ ਪੜ੍ਹਨ ਲਈ ਕਿਤਾਬਾਂ ਦੇ ਚੁੱਕੇ ਹਨ। ਇਸ ਤੋਂ ਇਲਾਵਾ ਉਹ ਬੀਤੇ 18 ਸਾਲ ਤੋਂ ਸ਼ਹਿਰ ਦੀ ਇਕ ਡਿਸਪੈਂਟਰੀ ਵਿਚ ਫ੍ਰੀ ਮਰੀਜ਼ਾਂ ਦੀ ਸੇਵਾ ਵੀ ਕਰ ਰਹੇ ਹਨ। ਚੋਣਾਂ ਦੌਰਾਨ ਵੋਟਿੰਗ ਲਈ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਉਨ੍ਹਾਂ ਨੂੰ ਕਈ ਵਾਰ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ।


Gurminder Singh

Content Editor

Related News