''ਤਲਾਕ ਬੇਸ਼ੱਕ ਹੋ ਜਾਵੇ ਪਰ ਮੈਂ ਵੋਟਾਂ ''ਚ ਨਹੀਂ ਖੜ੍ਹਨਾ''
Friday, Jan 05, 2018 - 02:05 PM (IST)
ਲੁਧਿਆਣਾ (ਹਰੀਦੱਤ) : ਵਾਰਡ ਨੰ. 39 ਦੀ ਔਰਤ ਦਾ ਆਪਣੇ ਪਤੀ ਨਾਲ ਇਸ ਗੱਲ ਕਰਕੇ ਝਗੜਾ ਹੋ ਗਿਆ ਕਿ ਪਤੀ ਵਲੋਂ ਆਪਣੀ ਪਤਨੀ ਨੂੰ ਨਗਰ-ਨਿਗਮ ਦੀਆਂ ਹੋ ਰਹੀਆਂ ਚੋਣਾਂ ਵਿਚ ਖੜ੍ਹੀ ਹੋਣ ਲਈ ਵਾਰ-ਵਾਰ ਕਿਹਾ ਜਾ ਰਿਹਾ ਸੀ। ਇਸ 'ਤੇ ਦੋਵਾਂ ਦਾ ਆਪਸ ਵਿਚ ਕਲੇਸ਼ ਇੰਨਾ ਵੱਧ ਗਿਆ ਕਿ ਗੱਲ ਤਲਾਕ ਤੱਕ ਪੁੱਜ ਗਈ ਅਤੇ ਇਲਾਕੇ ਦੇ ਕੁਝ ਸਿਰਕੱਢ ਆਗੂਆਂ ਨੇ ਦੋਵਾਂ ਨੂੰ ਸ਼ਾਂਤ ਕਰਦਿਆਂ ਕਿਹਾ ਕਿ ਜੇਕਰ ਪਤਨੀ ਚੋਣਾਂ 'ਚ ਨਹੀਂ ਖੜ੍ਹਨਾ ਚਾਹੁੰਦੀ ਤਾਂ ਰਹਿਣ ਦਿਓ ਪਰ ਘਰ ਵਿਚ ਕਲੇਸ਼ ਨਾ ਪਾਓ। ਵੋਟਾਂ ਤਾਂ ਫਿਰ ਆ ਜਾਣਗੀਆਂ ਪਰ ਪਤਨੀ ਚਲੀ ਗਈ ਤਾਂ ਆਉਣੀ ਮੁਸ਼ਕਲ ਹੈ ਪਰ ਪਤਨੀ ਆਪਣੇ ਪਤੀ ਨੂੰ ਵਾਰ-ਵਾਰ ਕਹਿ ਰਹੀ ਸੀ ਕਿ ਮੈਂ ਚੋਣ ਨਹੀਂ ਲੜਨੀ, ਚਾਹੇ ਤਲਾਕ ਹੋ ਜਾਵੇ।
