ਨਯਾ ਬਾਜ਼ਾਰ ’ਤੇ ਅੱਜ ਫਿਰ ਚੱਲ ਸਕਦੀਆਂ ਹਨ ਡਿੱਚ ਮਸ਼ੀਨਾਂ

Wednesday, Jul 25, 2018 - 07:06 AM (IST)

ਨਯਾ ਬਾਜ਼ਾਰ ’ਤੇ ਅੱਜ ਫਿਰ ਚੱਲ ਸਕਦੀਆਂ ਹਨ ਡਿੱਚ ਮਸ਼ੀਨਾਂ

ਜਲੰਧਰ, (ਖੁਰਾਣਾ)- ਕਈ ਮਹੀਨੇ ਪਹਿਲਾਂ ਅਦਾਲਤੀ ਨਿਰਦੇਸ਼ਾਂ ’ਤੇ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਨੇ ਮਿਲਾਪ ਚੌਕ ਨਾਲ ਲੱਗਦੇ ਨਯਾ ਬਾਜ਼ਾਰ  ’ਚ ਡਿਚ ਮਸ਼ੀਨਾਂ ਰਾਹੀਂ ਵੱਡੇ ਪੱਧਰ ’ਤੇ ਕਾਰਵਾਈ ਕੀਤੀ ਸੀ, ਜਿਸ ਦੌਰਾਨ 80 ਦੇ ਲਗਭਗ ਦੁਕਾਨਾਂ ਦੇ ਕਬਜ਼ੇ ਤੋੜ ਦਿੱਤੇ ਗਏ ਸਨ। ਉਸ  ਸਮੇਂ ਦਰਜਨ ਭਰ ਦੁਕਾਨਦਾਰ ਇਸ ਕਾਰਵਾਈ ਤੋਂ ਬਚ ਗਏ ਸਨ ਅਤੇ ਉਨ੍ਹਾਂ ਨੇ ਪੰਜਾਬਅ ਐਂਡ  ਹਰਿਆਣਾ ਹਾਈਕੋਰਟ  ਦੀ ਪਨਾਹ ਲੈ ਲਈ ਸੀ। ਨਿਗਮ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ  ਹਾਈ ਕੋਰਟ ਨੇ ਵੀ ਨਾਜਾਇਜ਼ ਕਬਜਜ਼ਆਂ ਨੂੰ ਤੋੜਨ ਦੇ ਨਿਰਦੇਸ਼ ਜਾਰੀ ਕੀਤੇ ਸਨ, ਜਿਨ੍ਹਾਂ  ਤੋਂ  ਬਾਅਦ ਹੁਣ ਨਿਗਮ ਦੇ ਬਿਲਡਿੰਗ ਵਿਭਾਗ ਨੇ ਇਨ੍ਹਾਂ ਕਬਜ਼ਿਆਂ ਨੂੰ ਤੋੜਣ ਦਾ ਪਲਾਨ ਬਣਾਇਆ   ਹੈ। ਪਲਾਨ ਅਨੁਸਾਰ ਬੁਧਵਾਰ 25 ਜੁਲਾਈ ਨੂੰ ਡਿਚ ਮਸ਼ੀਨਾਂ ਨਯਾ ਬਜ਼ਾਰ ’ਚ 11 ਦੁਕਾਨਾਂ  ’ਤੇ ਕਾਰਵਾਈ ਕਰ ਸਕਦੀ ਹੈ। ਜ਼ਿਕਰਯੋਗ ਹੈ ਕਿ ਕੌਂਸਲਰ ਹਾਊਸ ਦੀ ਕੱਲ ਹੋਈ ਮੀਟਿੰਗ  ਦੌਰਾਨ ਖੇਤਰ ਦੇ ਕਾਂਗਰਸੀ ਕੌਂਸਲਰਾਂ ਸ਼ੈਰੀ ਚੱਢਾ ਅਤੇ ਰਾਧਿਕਾ ਪਾਠਕ ਨੇ ਇਨ੍ਹਾਂ  ਦੁਕਾਨਦਾਰਾਂ ਨੂੰ ਰਾਹਤ ਦੇਣ ਅਤੇ ਇਨ੍ਹਾਂ ਦੀਅਾਂ ਦੁਕਾਨਾਂ ਰੈਗੂਲਰ ਕਰਨ ਦੀ ਮੰਗ ਰੱਖੀ ਸੀ।  ਹੁਣ ਦੇਖਣਾ ਹੈ ਕਿ ਨਿਗਮ ਇਨ੍ਹਾਂ ਦੁਕਾਨਾਂ ’ਤੇ ਕੀ ਐਕਸ਼ਨ ਲੈਂਦਾ ਹੈ।
 


Related News