ਗੁਰਮੇਲ ਸਿੰਘ ਫਫੜੇ ਅਤੇ ਪ੍ਰੇਮ ਕੁਮਾਰ ਅਰੋੜਾ ਦੀ ਨਿਯੁਕਤੀ ਦਾ ਚਹੁੰ ਪਾਸਿਓਂ ਸੁਆਗਤ
Saturday, Nov 18, 2017 - 06:32 PM (IST)

ਮਾਨਸਾ /ਬੁਢਲਾਡਾ (ਮਿੱਤਲ/ਮਨਜੀਤ)— ਸ਼੍ਰੋਮਣ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਗੁਰਮੇਲ ਸਿੰਘ ਫਫੜੇ ਨੂੰ ਦੂਜੀ ਵਾਰ ਜ਼ਿਲਾ ਮਾਨਸਾ ਦਾ ਦਿਹਾਤੀ ਪ੍ਰਧਾਨ ਅਤੇ ਪ੍ਰੇਮ ਕੁਮਾਰ ਅਰੋੜਾ ਨੂੰ ਦੂਜੀ ਵਾਰ ਜ਼ਿਲਾ ਸ਼ਹਿਰੀ ਪ੍ਰਧਾਨ ਬਣਾ ਕੇ ਨਿਯੁਕਤ ਕੀਤਾ ਹੈ।ਇਸ ਨਿਯੁਕਤੀ ਦਾ ਸੁਆਗਤ ਕਰਦਿਆਂ ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ, ਹਲਕਾ ਬੁਢਲਾਡਾ ਦੇ ਇੰਚਾਰਜ ਡਾ. ਨਿਸ਼ਾਨ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ ਗੁੜਥੜੀ, ਯੂਥ ਅਕਾਲੀ ਦਲ ਜਿਲ੍ਹਾ ਮਾਨਸਾ ਦੇ ਪ੍ਰਧਾਨ ਅਵਤਾਰ ਸਿੰਘ ਰਾੜਾ ਅਤੇ ਮਲਾਵਾ ਜੋਨ ਦੇ ਜਨਰਲ ਸਕੱਤਰ ਰਘੁਵੀਰ ਸਿੰਘ ਮਾਨਸਾ, ਸ਼ਹਿਰੀ ਆਗੂ ਐਡਵੋਕੇਟ ਗੁਰਚਰਨ ਸਿੰਘ ਅਨੇਜਾ, ਸ਼ਹਿਰੀ ਪ੍ਰਧਾਨ ਰਾਜਿੰਦਰ ਬਿੱਟੂ ਚੋਧਰੀ, ਸ਼ਹਿਰੀ-2 ਦੇ ਪ੍ਰਧਾਨ ਵਿੱਕੀ ਬੱਤਰਾ, ਇਸਤਰੀ ਅਕਾਲੀ ਦਲ ਦੇ ਆਗੂ ਸਿਮਰਜੀਤ ਕੋਰ ਸਿੰਮੀ, ਸੂਰਜ ਕੋਰ ਖਿਆਲਾ, ਬੀਬੀ ਬਲਵੀਰ ਕੋਰ, ਤਨਜੋਤ ਸਾਹਨੀ, ਸੁਭਾਸ ਵਰਮਾ, ਜਥੇਦਾਰ ਮਹਿੰਦਰ ਸਿੰਘ ਬੋਹਾ, ਦਰਸ਼ਨ ਸਿੰਘ ਮੰਡੇਰ, ਸੋਹਣਾ ਸਿੰਘ ਕਲੀਪੁਰ, ਸੁਖਵਿੰਦਰ ਸਿੰਘ ਮੰਘਾਣੀਆਂ, ਜਗਸੀਰ ਸਿੰਘ ਅੱਕਾਂਵਾਲੀ ਆਦਿਆ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੋਰ ਬਾਦਲ ਅਤੇ ਮੈਂਬਰ ਰਾਜ ਸਭਾ ਬਲਵਿੰਦਰ ਸਿੰਘ ਭੂੰਦੜ ਦਾ ਧੰਨਵਾਦ ਕਰਦਿਆਂ ਹੋਇਆਂ ਕਿਹਾ ਕਿ ਇਹ ਦੋਵੇਂ ਹੀ ਆਗੂ ਪਾਰਟੀ ਦੀ ਚੜਦੀਕਲਾ ਲਈ ਦਿਨ-ਰਾਤ ਇਕ ਕਰਨਗੇ।