DPRO ਮਨਵਿੰਦਰ ਸਿੰਘ ਬਣੇ ਲੋਕ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ

Thursday, Apr 30, 2020 - 07:08 PM (IST)

DPRO ਮਨਵਿੰਦਰ ਸਿੰਘ ਬਣੇ ਲੋਕ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ

ਜਲੰਧਰ (ਵਿਕਰਮ)— ਜ਼ਿਲਾ ਲੋਕ ਸੰਪਰਕ ਅਧਿਕਾਰੀ ਮਨਵਿੰਦਰ ਸਿੰਘ ਹੁਣ ਲੋਕ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ ਬਣ ਗਏ ਹਨ। ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਗੁਰਕਿਰਤ ਕਿਰਪਾਲ ਸਿੰਘ ਨੇ ਇਸ ਸੰਬੰਧੀ ਰਸਮੀ ਆਦੇਸ਼ ਜਾਰੀ ਕੀਤੇ ਹਨ। ਸਾਲ 2011 'ਚ ਸੂਚਨਾ ਅਤੇ ਲੋਕ ਸੰਪਰਕ ਵਿਭਾਗ 'ਚ ਬਤੌਰ ਡੀ. ਪੀ. ਆਰ. ਓ. ਭਰਤੀ ਹੋਏ ਮਨਵਿੰਦਰ ਸਿੰਘ ਪਿਛਲੇ 9 ਸਾਲਾਂ 'ਚ ਕਈ ਅਹਿਮ ਜ਼ਿੰਮੇਵਾਰੀਆਂ ਨਿਭਾਅ ਚੁੱਕੇ ਹਨ।

ਇਹ ਵੀ ਪੜ੍ਹੋ:  ਚੰਗੀ ਖਬਰ: ਐੱਸ. ਆਈ. ਹਰਜੀਤ ਸਿੰਘ ਨੂੰ ਮਿਲੀ PGI ਤੋਂ ਛੁੱਟੀ, ਨਿਹੰਗਾਂ ਨੇ ਵੱਢਿਆ ਸੀ ਹੱਥ

ਇਸ ਦੇ ਇਲਾਵਾ ਪਿਛਲੇ ਕਝ ਸਾਲਾਂ ਤੋਂ ਉਹ ਜਲੰਧਰ 'ਚ ਬਤੌਰ ਜ਼ਿਲਾ ਲੋਕ ਸੰਪਰਕ ਅਧਿਕਾਰੀ ਵਜੋਂ ਤਾਇਨਾਤ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਪ੍ਰੋਗਰਾਮਾਂ ਦੌਰਾਨ ਬਤੌਰ ਡੀ. ਪੀ. ਆਰ. ਓ. ਉਨ੍ਹਾਂ ਦੀ ਭੂਮਿਕਾ ਪ੍ਰਸ਼ੰਸਾ ਦੇ ਕਾਬਲ ਰਹੀ ਹੈ। ਪੂਰੇ ਸਮਾਰੋਹ ਦੌਰਾਨ ਸੁਲਤਾਨਪੁਰ ਲੋਧੀ 'ਚ ਮੀਡੀਆ ਮੈਨੇਜਮੈਂਟ 'ਚ ਉਨ੍ਹਾਂ ਦੀ ਭੂਮਿਕਾ ਚਰਚਾ ਦਾ ਵੀ ਵਿਸ਼ਾ ਰਹੀ ਹੈ।
ਇਹ ਵੀ ਪੜ੍ਹੋ: ਦੁਬਈ 'ਚ ਹੀ ਹੋਵੇਗਾ ਹਾਦਸੇ 'ਚ ਮਰੇ ਬਲਵਿੰਦਰ ਸਿੰਘ ਦਾ ਸਸਕਾਰ, ਪਰਿਵਾਰ ਦੇਖ ਸਕੇਗਾ ਲਾਈਵ

ਇਸੇ ਤਰ੍ਹਾਂ ਪਿਛਲੇ ਸਾਲ ਅਗਸਤ ਮਹੀਨੇ 'ਚ ਆਏ ਹੜ੍ਹ ਦੌਰਾਨ ਉਨ੍ਹਾਂ ਨੇ ਜ਼ਿਲਾ ਪ੍ਰਸ਼ਾਸਨ ਅਤੇ ਮੀਡੀਆ ਵਿਚਾਲੇ ਇਕ ਕੜੀ ਦਾ ਕਮ ਕਰਦੇ ਹੋਏ ਲੋਕਾਂ ਤੱਕ ਸਹੀ ਸੂਚਨਾਵਾਂ ਪਹੁੰਚਾਉਣ 'ਚ ਅਹਿਮ ਭੂਮਿਕਾ ਨਿਭਾਈ। ਇਸੇ ਤਰ੍ਹਾਂ ਹੁਣ ਕਰਫਿਊ ਅਤੇ ਲਾਕ ਡਾਊਨ ਵਿਚਾਲੇ ਵੀ ਉਹ ਲਗਾਤਾਰ ਲੋਕਾਂ ਤੱਕ ਪੁਖਤਾ ਅਤੇ ਸਹੀ ਸੂਚਨਾਵਾਂ ਪਹੁੰਚਾਉਣ ਲਈ ਲਗਾਤਾਰ ਜੁਟੇ ਹਏ ਹਨ। ਮਨਵਿੰਦਰ ਸਿੰਘ 2011 'ਚ ਡਿਪਾਰਟਮੈਂਟ ਨੂੰ ਜੁਆਇਨ ਕਰਨ ਤੋਂ ਪਹਿਲਾਂ ਪ੍ਰਮੁੱਖ ਮੀਡੀਆ ਸੰਸਥਾਨਾਂ 'ਚ ਇਕ ਸਰਗਰਮ ਪੱਤਰਕਾਰ ਦੀ ਭੂਮਿਕਾ ਵੀ ਨਿਭਾਅ ਚੁੱਕੇ ਹਨ।
ਇਹ ਵੀ ਪੜ੍ਹੋ:  ਜ਼ਖਮ ਹੋਏ ਫਿਰ ਤੋਂ ਤਾਜ਼ਾ, 'ਫਤਿਹਵੀਰ' ਦੀ ਵਾਇਰਲ ਹੋਈ ਵੀਡੀਓ ਦਾ ਜਾਣੋ ਕੀ ਹੈ ਅਸਲ ਸੱਚ (ਤਸਵੀਰਾਂ)


author

shivani attri

Content Editor

Related News