ਸ਼ਹੀਦ ਮਨਦੀਪ ਸਿੰਘ ਦੀ ਮ੍ਰਿਤਕ ਦੇਹ ਅੱਜ ਪਹੁੰਚੇਗੀ ਜੱਦੀ ਪਿੰਡ, ਬਿਮਾਰ ਪਿਤਾ ਨੂੰ ਜਲਦ ਵਾਪਸ ਆਉਣ ਦਾ ਕੀਤਾ ਸੀ ਵਾਅਦਾ

Thursday, Nov 23, 2017 - 02:17 PM (IST)

ਸ਼ਹੀਦ ਮਨਦੀਪ ਸਿੰਘ ਦੀ ਮ੍ਰਿਤਕ ਦੇਹ ਅੱਜ ਪਹੁੰਚੇਗੀ ਜੱਦੀ ਪਿੰਡ, ਬਿਮਾਰ ਪਿਤਾ ਨੂੰ ਜਲਦ ਵਾਪਸ ਆਉਣ ਦਾ ਕੀਤਾ ਸੀ ਵਾਅਦਾ

ਗੁਰਦਾਸਪੁਰ — ਸ੍ਰੀਨਗਰ ਦੇ ਕੁਪਵਾੜਾ ਕੇਰਨ ਸੈਕਟਰ ਦੀ ਚੌਕਨ ਪੋਸਟ 'ਤੇ ਗਸ਼ਤ ਦੌਰਾਨ ਸਰਹੱਦ 'ਤੇ ਘੁਸਪੈਠ ਕਰਨ ਦੀ ਤਾਕ 'ਚ ਬੈਠੇ ਅੱੱਤਵਾਦੀਆਂ ਨਾਲ ਹੋਈ ਮੁੱਠਭੇੜ 'ਚ ਜ਼ਿਲਾ ਗੁਰਦਾਸਪੁਰ ਦੇ ਪਿੰਡ ਚਾਹਲ ਖੁਰਦ ਦੇ ਲਾਇੰਸ ਨਾਇਕ ਮਨਦੀਪ ਸਿੰਘ ਉਮਰ 24 ਸਾਲ ਸ਼ਹੀਦ ਹੋ ਗਏ।
ਜਾਣਕਾਰੀ ਮੁਤਾਬਕ ਸ਼ਹੀਦ ਮਨਦੀਪ ਸਿੰਘ 9 ਸਿੱਖ ਰੇਜੀਮੇਂਟ 'ਚ ਤਾਇਨਾਤ ਸਨ। ਉਨ੍ਹਾਂ ਦੇ ਦੋ ਪੁੱਤਰ ਹਨ ਇਕ ਦੀ ਉਮਰ ਸਾਢੇ ਤਿੰਨ ਸਾਲ ਤੇ ਦੂਜੇ ਦੀ ਉਮਰ ਇਕ ਸਾਲ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਹੀਦ ਮਨਦੀਪ ਸਿੰਘ ਨੇ ਆਖਰੀ ਵਾਰ ਆਪਣੇ ਬਿਮਾਰ ਪਿਤਾ ਨਾਲ ਗੱਲ ਕੀਤੀ ਸੀ ਤੇ ਉਨ੍ਹਾਂ ਨੂੰ 15 ਦਿਨਾਂ ਬਾਅਦ ਛੁੱਟੀ 'ਤੇ ਆਉਣ ਦੀ ਗੱਲ ਵੀ ਕਹੀ ਸੀ।
ਦੱਸਿਆ ਜਾ ਰਿਹਾ ਹੈ ਕਿ ਸ਼ਹੀਦ ਦੀ ਮ੍ਰਿਤਕ ਦੇਹ ਵੀਰਵਾਰ ਉਨ੍ਹਾਂ ਦੇ ਪਿੰਡ ਪਹੁੰਚੇਗੀ, ਜਿਥੇ ਰਾਸ਼ਟਰੀ ਸਨਮਾਨਾਂ ਨਾਲ ਉਨ੍ਹਾਂ ਦਾ ਸਸਕਾਰ ਕੀਤਾ ਜਾਵੇਗਾ।


Related News