ਜ਼ਿਲ੍ਹਾ ਫਿਰੋਜ਼ਪੁਰ ਪੁਲਸ ਨੇ 5 ਮਹੀਨਿਆਂ ’ਚ ਹੈਰੋਇਨ, ਨਸ਼ੀਲੇ ਪਦਾਰਥਾਂ ਸਣੇ ਕਈ ਦੋਸ਼ੀਆਂ ਨੂੰ ਕੀਤਾ ਕਾਬੂ : SSP
Monday, Jun 28, 2021 - 03:31 PM (IST)
ਫਿਰੋਜ਼ਪੁਰ (ਕੁਮਾਰ) - ਜ਼ਿਲ੍ਹਾ ਫਿਰੋਜ਼ਪੁਰ ਵਿੱਚ ਪੁਲਸ ਨੇ ਬੀਤੇ 5 ਮਹੀਨਿਆਂ ਵਿੱਚ ਐੱਨ.ਡੀ.ਪੀ.ਐੱਸ. ਐਕਟ ਤਹਿਤ 177 ਮੁਕੱਦਮੇ ਦਰਜ ਕਰਦੇ ਹੋਏ 244 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਆਬਕਾਰੀ ਐਕਟ ਦੇ ਤਹਿਤ ਪੁਲਸ ਨੇ 95 ਮੁਕੱਦਮੇ ਦਰਜ ਕਰਕੇ 116 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ 10 ਭਗੌੜੇ ਅਤੇ 54 ਏਬਸਕਾਊਂਡਰ ਫੜਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਪੜ੍ਹੋ ਇਹ ਵੀ ਖ਼ਬਰ - ਨੌਜਵਾਨਾਂ ਲਈ ਖ਼ੁਸ਼ਖ਼ਬਰੀ : ਮੁੱਖ ਮੰਤਰੀ ਵਲੋਂ ਪੰਜਾਬ ਪੁਲਸ ’ਚ 560 ਸਬ-ਇੰਸਪੈਕਟਰਾਂ ਦੀ ਭਰਤੀ ਦਾ ਐਲਾਨ
ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ. ਭਾਗੀਰਥ ਸਿੰਘ ਮੀਨਾ ਨੇ ਆਯੋਜਿਤ ਪੱਤਰਕਾਰ ਸੰਮੇਲਨ ਵਿੱਚ ਦੱਸਿਆ ਕਿ ਜ਼ਿਲ੍ਹੇ ਵਿੱਚ ਇਸ ਸਾਲ 27 ਜਨਵਰੀ ਤੋਂ 26 ਜੂਨ ਤੱਕ ਪੁਲਸ ਨੇ 37 ਕਿਲੋ 706 ਗ੍ਰਾਮ ਹੈਰੋਇਨ, 9 ਕਿਲੋ 584 ਗ੍ਰਾਮ ਅਫੀਮ, 106 ਕਿਲੋ ਪੋਸਤ, 3 ਲੱਖ 33 ਹਜਾਰ 950 ਨਸ਼ੀਲੀਆਂ ਗੋਲੀਆਂ, 14 ਲੱਖ 95 ਹਜ਼ਾਰ 150 ਰੁਪਏ ਦੀ ਡਰੱਗ ਮਨੀ, 1724 ਲੀਟਰ 918 ਮਿਲੀਲੀਟਰ ਨਾਜਾਇਜ਼ ਸ਼ਰਾਬ, 27 ਲੀਟਰ ਠੇਕਾ ਸ਼ਰਾਬ, 177,015 ਲੀਟਰ ਲਾਹਨ ਅਤੇ 7 ਚਾਲੂ ਭੱਠੀਆਂ ਫੜ੍ਹਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਪੜ੍ਹੋ ਇਹ ਵੀ ਖ਼ਬਰ - ਅੰਧ ਵਿਸ਼ਵਾਸ : ਤਾਂਤਰਿਕ ਦੇ ਕਹਿਣ ’ਤੇ ਚਾਚਾ ਨੇ ਕੀਤਾ 15 ਦਿਨ ਦੀ ਭਤੀਜੀ ਦਾ ਕਤਲ
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਡਰੱਗ ਹਾਟਸਪਾਟ ਬਸਤੀ ਗੁਰੂ ਕਰਮ ਸਿੰਘ ਗੁਰੂਹਰਸਹਾਏ, ਬਸਤੀ ਮਾਛੀਆ ਜ਼ੀਰਾ, ਪਿੰਡ ਮੁੱਠਿਆਂ ਵਾਲਾ, ਆਰਿਫ ਕੇ, ਸ਼ੇਖਾਂ, ਪੱਲਾ ਮੇਘਾ, ਛਾਂਗਾ ਖੁਰਦ, ਬਸਤੀ ਭੱਟੀਆਂ ਵਾਲੀ ਅਤੇ ਈਸਾ ਨਗਰੀ ਮਖੂ ਵਿੱਚ ਐੱਸ.ਪੀਜ਼ ਤੇ ਡੀ.ਐੱਸ.ਪੀਜ਼ ਦੀ ਅਗਵਾਈ ਹੇਠ ਸਪੈਸ਼ਲ ਟੀਮਾਂ ਦਾ ਗਠਨ ਕਰਕੇ ਪੁਲਸ ਵੱਲੋਂ ਰੇਡ ਕਰਵਾਈ। ਐੱਸ.ਐੱਸ.ਪੀ. ਮੀਨਾ ਨੇ ਦੱਸਿਆ ਕਿ ਇਸ ਸਾਲ ਦੌਰਾਨ ਐੱਨ.ਡੀ.ਪੀ.ਐੱਸ. ਐਕਟ ਦੇ ਕੇਸਾਂ ਦਾ ਮਾਲ ਮੁਕੱਦਮਾ ਜਿਸ ਵਿੱਚ 993 ਕਿਲੋ 750 ਗ੍ਰਾਮ ਪੋਸਤ, 56 ਕਿਲੋ 434 ਗ੍ਰਾਮ ਹੈਰੋਇਨ, 3 ਕਿਲੋ 975 ਗ੍ਰਾਮ ਨਸ਼ੀਲਾ ਪਾਊਡਰ, 2,92,70058 ਨਸ਼ੀਲੀਆਂ ਗੋਲੀਆਂ ਤੇ ਕੈਪਸੂਲ, 9 ਕਿਲੋ 940 ਗ੍ਰਾਮ ਗਾਂਜਾ ਅਤੇ 95 ਕਿਲੋ 500 ਗ੍ਰਾਮ ਹਰੇ ਪੌਦੇ ਤੇ ਪੋਸਤ ਨਸ਼ਟ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਫਿਰੋਜ਼ਪੁਰ ਵਿਚ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਪੁਲਸ ਵੱਲੋਂ ਸ਼ਿਕੰਜਾ ਕੱਸਿਆ ਗਿਆ ਹੈ।
ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਪਾਕਿ ਬੈਠੇ ਗੈਂਗਸਟਰ ਰਿੰਦਾ ਦੇ ਸੰਪਰਕ ’ਚ ਸੀ ‘ਜੈਪਾਲ ਭੁੱਲਰ’, ਬਣਾਈ ਸੀ ਇਹ ਪਲਾਨਿੰਗ