ਜ਼ਿਲਾ ਸਿੱਖਿਆ ਸੁਧਾਰ ਕਮੇਟੀ ਵੱਲੋਂ ਸਰਕਾਰੀ ਸਕੂਲਾਂ ਦਾ ਨਿਰੀਖਣ
Tuesday, Sep 19, 2017 - 12:37 AM (IST)
ਨਵਾਂਸ਼ਹਿਰ,(ਤ੍ਰਿਪਾਠੀ)- ਸਿੱਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਵੱਲੋਂ ਸਕੂਲ ਸਿੱਖਿਆ 'ਚ ਗੁਣਾਤਮਕ ਸੁਧਾਰ ਲਿਆਉਣ ਲਈ ਆਰੰਭੀ ਗਈ ਮੁਹਿੰਮ ਤਹਿਤ ਜ਼ਿਲਾ ਸਾਇੰਸ ਸੁਪਰਵਾਈਜ਼ਰ ਡਾ. ਸੁਰਿੰਦਰਪਾਲ ਅਗਨੀਹੋਤਰੀ ਦੀ ਅਗਵਾਈ 'ਚ ਜ਼ਿਲਾ ਸਿੱਖਿਆ ਸੁਧਾਰ ਟੀਮ ਵੱਲੋਂ ਸਰਕਾਰੀ ਸੀ. ਸੈ. ਸਕੂਲ ਦੌਲਤਪੁਰ ਦਾ ਨਿਰੀਖਣ ਕੀਤਾ ਗਿਆ।
ਟੀਮ ਇੰਚਾਰਜ ਸੁਰਿੰਦਰ ਪਾਲ ਅਗਨੀਹੋਤਰੀ ਨੇ ਸਕੂਲ ਅਧਿਆਪਕਾਂ ਨੂੰ ਵਿਦਿਆਰਥੀਆਂ ਦੀ ਪੜ੍ਹਾਈ ਤੇ ਸਰਵਪੱਖੀ ਵਿਕਾਸ ਲਈ ਹੋਰ ਮਿਹਨਤ ਕਰਨ ਦੀ ਪ੍ਰੇਰਣਾ ਦਿੱਤੀ। ਟੀਮ ਵੱਲੋਂ ਸਕੂਲ ਵਿਚ ਪ੍ਰਾਰਥਨਾ ਸਭਾ, ਅਧਿਆਪਕਾਂ, ਵਿਦਿਆਰਥੀਆਂ ਦੀ ਹਾਜ਼ਰੀ, ਸਫਾਈ ਵਿਵਸਥਾ, ਮਿਡ-ਡੇ ਮੀਲ, ਵੱਖ-ਵੱਖ ਲੈਬਜ਼, ਲਾਇਬ੍ਰੇਰੀ, ਘਰੇਲੂ ਪ੍ਰੀਖਿਆ, ਅਧਿਆਪਕਾਂ ਵੱਲੋਂ ਕੀਤੀ ਜਾ ਰਹੀ ਪੇਪਰ ਮਾਰਕਿੰਗ, ਵਿੱਦਿਅਕ ਸਹਾਇਕ ਗਤੀਵਿਧੀਆਂ ਆਦਿ ਦਾ ਨਿਰੀਖਣ ਕੀਤਾ। ਜ਼ਿਲਾ ਸਿੱਖਿਆ ਸੁਧਾਰ ਕਮੇਟੀ 'ਚ ਸ਼ਾਮਲ ਵਿਸ਼ਾ ਮਾਹਿਰਾਂ ਨੇ ਸਕੂਲ ਅਧਿਆਪਕਾਂ ਨਾਲ ਵਿਸ਼ਿਆਂ ਨੂੰ ਹੋਰ ਰੌਚਕ ਬਣਾਉਣ ਸੰਬੰਧੀ ਜ਼ਰੂਰੀ ਨੁਕਤੇ ਸਾਂਝੇ ਕੀਤੇ। ਇਸ ਮੌਕੇ ਪਿੰ੍ਰਸੀਪਲ ਸੁਨੀਤਾ ਰਾਣੀ, ਉਰਮਿਲਾ, ਨਰੇਸ਼ ਮਾਨ, ਗੁਰਦਿਆਲ ਮਾਨ (ਸੀ.ਐੱਮ.ਟੀ) ਤੇ ਸਟਾਫ ਹਾਜ਼ਰ ਸੀ।
