ਲੱਖਾਂ ਰੁਪਏ ਦਾ ਗਬਨ ਕਰਨ ''ਤੇ ਸਕੂਲ ਦੇ 2 ਅਧਿਕਾਰੀਆਂ ਖਿਲਾਫ ਪਰਚਾ

Tuesday, Jan 16, 2018 - 05:59 PM (IST)

ਲੱਖਾਂ ਰੁਪਏ ਦਾ ਗਬਨ ਕਰਨ ''ਤੇ ਸਕੂਲ ਦੇ 2 ਅਧਿਕਾਰੀਆਂ ਖਿਲਾਫ ਪਰਚਾ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)- ਜ਼ਿਲਾ ਸਿੱਖਿਆ ਅਫਸਰ (ਸੀ.ਸੈ.) ਬਰਨਾਲਾ ਦੀ ਦਰਖਾਸਤ 'ਤੇ ਸਰਕਾਰੀ ਹਾਈ ਸਕੂਲ ਨੈਣੇਵਾਲ ਦੇ 2 ਅਧਿਕਾਰੀਆਂ 'ਤੇ 10,58,447 ਰੁਪਏ ਦਾ ਗਬਨ ਕਰਨ ਦੇ ਦੋਸ਼ 'ਚ ਥਾਣਾ ਭਦੌੜ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲਾ ਸਿੱਖਿਆ ਅਫਸਰ ਸੀਨੀਅਰ ਸੈਕੰਡਰੀ ਬਰਨਾਲਾ ਰਾਜਵੰਤ ਕੌਰ ਨੇ ਇਕ ਦਰਖਾਸਤ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਸੀ, ਜਿਸ ਦੀ ਪੜਤਾਲ ਇੰਚਾਰਜ ਆਰਥਿਕ ਅਪਰਾਧਿਕ ਸ਼ਾਖਾ ਬਰਨਾਲਾ ਨੇ ਕੀਤੀ ਤੇ ਪੜਤਾਲ ਦੌਰਾਨ ਰਿਕਾਰਡ ਨੂੰ ਵਾਚਣ 'ਤੇ ਸਾਹਮਣੇ ਆਇਆ ਕਿ ਦਰਸ਼ਨ ਸਿੰਘ ਰਿਟਾਇਰਡ ਮੁੱਖ ਅਧਿਆਪਕ ਸਰਕਾਰੀ ਹਾਈ ਸਕੂਲ ਨੈਣੇਵਾਲ ਤੇ ਸੰਜੀਵ ਕੁਮਾਰ ਕਲਰਕ ਸਰਕਾਰੀ ਹਾਈ ਸਕੂਲ ਨੈਣੇਵਾਲ ਨੇ ਅਕਤੂਬਰ 2012 ਤੋਂ ਅਕਤੂਬਰ 2014 ਤੱਕ 10,58,447 ਰੁਪਏ ਦੀ ਸਰਕਾਰੀ ਰਕਮ ਦਾ ਗਬਨ ਕੀਤਾ। ਪੁਲਸ ਨੇ ਸ਼ਿਕਾਇਤਕਰਤਾ ਦੀ ਦਰਖਾਸਤ ਦੇ ਆਧਾਰ 'ਤੇ ਪੜਤਾਲ ਕਰਨ ਉਪਰੰਤ ਮੁਲਜ਼ਮ ਵਿਰੁੱਧ ਪਰਚਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।  


Related News