ਪੰਜਾਬ ਸਰਕਾਰ ਦੀ ਢੋਆ-ਢੁਆਈ ਦੇ ਟੈਂਡਰਾਂ ਦਾ ਜ਼ਿਲੇ ਦੇ ਆਪਰੇਟਰਾਂ ਕੀਤਾ ਬਾਈਕਾਟ

Sunday, Mar 04, 2018 - 07:33 PM (IST)

ਪੰਜਾਬ ਸਰਕਾਰ ਦੀ ਢੋਆ-ਢੁਆਈ ਦੇ ਟੈਂਡਰਾਂ ਦਾ ਜ਼ਿਲੇ ਦੇ ਆਪਰੇਟਰਾਂ ਕੀਤਾ ਬਾਈਕਾਟ

ਬੁਢਲਾਡਾ (ਮਨਜੀਤ)-ਪੰਜਾਬ ਸਰਕਾਰ ਵੱਲੋਂ ਆਉਣ ਵਾਲੇ ਕਣਕ ਦੇ ਸੀਜ਼ਨ ਦੀ ਢੋਆ-ਢੁਆਈ ਲਈ ਜਾਰੀ ਕੀਤੀ 2018-19 ਪਾਲਿਸੀ ਦਾ ਸਖ਼ਤ ਵਿਰੋਧ ਕਰਦਿਆਂ ਟਰੱਕ ਆਪਰੇਟਰ ਅਤੇ ਮਜ਼ਦੂਰ ਸੜਕਾਂ ਉੱਤੇ ਉੱਤਰ ਆਏ ਹਨ। ਇਸ ਸੰਬੰਧੀ ਐਤਵਾਰ ਨੂੰ ਟਰੱਕ ਯੂਨੀਅਨ ਬੁਢਲਾਡਾ ਵਿਖੇ ਮਾਨਸਾ ਜ਼ਿਲੇ ਦੀਆਂ ਵੱਖ-ਵੱਖ ਯੂਨੀਅਨਾਂ ਦੇ ਨੁਮਾਇੰਦਿਆਂ ਨੇ ਸਰਬ ਸੰਮਤੀ ਨਾਲ ਫੈਸਲਾ ਕੀਤਾ ਕਿ ਇਸ ਪਾਲਿਸੀ ਨਾਲ ਲੱਖਾਂ ਟਰੱਕ ਆਪਰੇਟਰ ਅਤੇ ਫੂਡ ਏਜੰਸੀਆਂ ਵਿੱਚ ਕੰਮ ਕਰਦੇ ਮਜ਼ਦੂਰ ਤਬਾਹ ਹੋ ਜਾਣਗੇ। ਕੁਝ ਲੋਕਾਂ ਨੂੰ ਹੀ ਇਸ ਪਾਲਿਸੀ ਦਾ ਲਾਭ ਮਿਲੇਗਾ। ਜਿਸ ਨੂੰ ਟਰੱਕ ਆਪਰੇਟਰ ਬਰਦਾਸ਼ਤ ਨਹੀ ਕਰਨਗੇ। ਟਰੱਕ ਓਪਰੇਟਰਾਂ ਨੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ 2017-18 ਵਾਲੀ ਪਾਲਿਸੀ ਨੂੰ ਹੀ ਲਾਗੂ ਕੀਤਾ ਜਾਵੇ, ਨਹੀਂ ਤਾਂ ਢੋਆ-ਢੁਆਈ ਦਾ ਮੁੰਕਮਲ ਬਾਈਕਾਟ ਕੀਤਾ ਜਾਵੇਗਾ। ਇਸ ਮੋਕੇ ਜ਼ਿਲਾ ਮਾਨਸਾ ਦੀ ਸੰਘਰਸ਼ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਦੇ ਜ਼ਿਲੇ ਦੇ ਪ੍ਰਧਾਨ ਰਣਜੀਤ ਸਿੰਘ ਦੋਦੜਾ, ਮੀਤ ਪ੍ਰਧਾਨ ਸੁਖਵਿੰਦਰ ਸਿੰਘ ਬਿੰਦੀ ਬਰੇਟਾ, ਕੈਸ਼ੀਅਰ ਸੁਖਵਿੰਦਰ ਸਿੰਘ ਸਰਦੂਲਗੜ, ਸੈਕਟਰੀ ਬੀਰ ਸਿੰਘ ਭੀਖੀ, ਸੈਕਟਰੀ ਦਲੇਲ ਸਿੰਘ ਬੋਹਾ, ਪ੍ਰੈਸ ਸਕੱਤਰ ਮੇਜਰ ਸਿੰਘ ਨੂੰ ਬਣਾਇਆ ਗਿਆ। ਆਗੂਆਂ ਅਤੇ ਟਰੱਕ ਓਪਰੇਟਰਾਂ ਨੇ 2018-19 ਦੀ ਪਾਲਿਸੀ ਦਾ ਬਾਈਕਾਟ ਕੀਤਾ ਅਤੇ ਸਰਕਾਰ ਦੇ ਫੈਸਲੇ ਦੇ ਨਿੰਦਿਆ ਕੀਤੀ। 2018-19 ਦੀ ਪਾਲਿਸੀ ਦਾ ਅੱਜ ਤੋਂ ਬਾਈਕਾਟ ਕੀਤਾ ਜਾਂਦਾ ਹੈ। ਇਸ ਮੌਕੇ ਜਸਵੀਰ ਸਿੰਘ ਬੋਹਾ, ਬੁੱਧ ਸਿੰਘ, ਕੁਲਦੀਪ ਸਿੰਘ, ਜਗਸੀਰ ਸਿੰਘ ਗੁੜੱਦੀ, ਜਗਜੀਤ ਸਿੰਘ ਗੁੜੱਦੀ, ਕੇ.ਸੀ ਬਾਵਾ ਬੱਛੋਆਣਾ ਆਦਿ ਮੌਜੂਦ ਸਨ। 


Related News