ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਨਵੇਂ SSP ਦੇ ਸਾਹਮਣੇ ਲੱਗਾ ਚੁਣੌਤੀਆਂ ਦਾ ਢੇਰ!

Thursday, Jun 24, 2021 - 10:51 AM (IST)

ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਨਵੇਂ SSP ਦੇ ਸਾਹਮਣੇ ਲੱਗਾ ਚੁਣੌਤੀਆਂ ਦਾ ਢੇਰ!

ਮਜੀਠਾ/ਕੱਥੂਨੰਗਲ (ਸਰਬਜੀਤ) - ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਜੋ ਹਮੇਸ਼ਾ ਕਰਾਈਮ ਦੇ ਨਾਲ-ਨਾਲ ਸਿਆਸਤ ਪੱਖੋਂ ਵੀ ਅਖ਼ਬਾਰਾਂ ਦੀਆਂ ਸੁਰਖੀਆਂ ਵਿੱਚ ਛਾਇਆ ਰਹਿੰਦਾ ਹੈ, ਦੀ ਤ੍ਰਾਸਦੀ ਇਹੀ ਰਹੀ ਹੈ ਕਿ ਇਥੇ ਹਮੇਸ਼ਾ ਲੁਟੇਰੇ, ਡਕੈਤ, ਚੋਰ, ਕਤਲੋਗਾਰਤ ਦੀਆਂ ਵਾਰਦਾਤਾਂ ਦੇ ਨਾਲ-ਨਾਲ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਦਾ ਬੋਲਬਾਲਾ ਹੈ। ਜ਼ਿਲ੍ਹਾ ਅੰਮ੍ਰਿਤਸਰ ਦੇ ਨਾਲ ਸਮੁੱਚੀ ਬਾਰਡਰ ਬੈਲਟ ਲੱਗਦੀ ਹੋਣ ਕਰ ਕੇ ਇਥੇ ਨਸ਼ਾ ਸਮੱਗਲਿੰਗ ਹੋਣੀ ਜਿਥੇ ਆਮ ਗੱਲ ਹੈ, ਉਥੇ ਨਾਲ ਹੀ ਪਾਕਿ ਦਾ ਅੰਤਰ ਰਾਸ਼ਟਰੀ ਬਾਰਡਰ ਇਸ ਦਿਹਾਤੀ ਖੇਤਰ ਨਾਲ ਲੱਗਦਾ ਹੋਣ ਕਰਕੇ ਹੈਰੋਇਨ ਦੀ ਹੁੰਦੀ ਸਮੱਗਲਿੰਗ ਦੇਖਣ ਤੇ ਸੁਣਨ ਨੂੰ ਮਿਲਦੀ ਹੈ। 

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਪਾਕਿ ਬੈਠੇ ਗੈਂਗਸਟਰ ਰਿੰਦਾ ਦੇ ਸੰਪਰਕ ’ਚ ਸੀ ‘ਜੈਪਾਲ ਭੁੱਲਰ’, ਬਣਾਈ ਸੀ ਇਹ ਪਲਾਨਿੰਗ

ਅਜਿਹੇ ਵਿੱਚ ਚਾਹੇ ਹੁਣ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਨਵੇਂ ਆਏ ਐੱਸ. ਐੱਸ. ਪੀ. ਗੁਲਨੀਤ ਸਿੰਘ ਖੁਰਾਣਾ ਨੂੰ ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਪਠਾਨਕੋਟ ਤੋਂ ਬਦਲ ਕੇ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦਾ ਚਾਰਜ ਦਿੱਤਾ ਗਿਆ ਹੈ। ਉਨ੍ਹਾਂ ਦੇ ਸਾਹਮਣੇ ਚੁਨੌਤੀਆਂ ਦਾ ਢੇਰ ਲੱਗਾ ਹੋਇਆ ਹੈ, ਜਿਸ ਦਾ ਸਾਹਮਣਾ ਕਰਦੇ ਹੋਏ ਉਹ ਸਮਾਜ ਵਿਚੋਂ ਕਰਾਈਮ ਨੂੰ ਜੜ੍ਹੋਂ ਖਤਮ ਕਰਨ ਵਿੱਚ ਸਫਲ ਹੋਣਗੇ ਜਾਂ ਨਹੀਂ! ਉਹ ਕਿਹੜੀਆਂ-ਕਿਹੜੀਆਂ ਚੁਣੌਤੀਆਂ ਹਨ, ਜਿੰਨ੍ਹਾ ਦਾ ਸਾਹਮਣਾ ਨਵੇਂ ਆਏ ਉਕਤ ਐੱਸ. ਐੱਸ. ਪੀ. ਨੂੰ ਕਰਨਾ ਪੈ ਸਕਦਾ ਹੈ, ਦੇ ਬਾਰੇ ਆਓ ਜਾਣਦੇ ਹਾਂ....

ਪੜ੍ਹੋ ਇਹ ਵੀ ਖ਼ਬਰ - ਘਰੋਂ ਭੱਜ ਕੇ ਵਿਆਹ ਕਰਾਉਣ ਵਾਲੇ ਪ੍ਰੇਮੀ ਜੋੜੇ ਦਾ ਦਰਦਨਾਕ ਅੰਤ, ਕੁੜੀ ਦੇ ਭਰਾ ਨੇ ਦੋਵਾਂ ਨੂੰ ਗੋਲ਼ੀਆਂ ਨਾਲ ਭੁੰਨਿਆ 

ਲੁੱਟਾਂ-ਖੋਹਾਂ, ਚੋਰੀਆਂ ਤੇ ਡਕੈਤੀਆਂ ਦੀਆਂ ਵਾਰਦਾਤਾਂ ’ਤੇ ਲਗਾਉਣੀ ਹੋਵੇਗੀ ਰੋਕ
ਨਵੇਂ ਆਏ ਐੱਸ. ਐੱਸ. ਪੀ. ਗੁਲਨੀਤ ਸਿੰਘ ਖੁਰਾਣਾ ਨੂੰ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਏਰੀਆ ਵਿੱਚ ਪਿਛਲੇ ਲੰਮੇ ਸਮੇਂ ਹੋ ਰਹੀਆਂ ਲੁੱਟਾਂ-ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਤੇ ਡਕੈਤੀਆਂ ’ਤੇ ਰੋਕ ਲਗਾਉਣ ਲਈ ਦਿਹਾਤੀ ਏਰੀਆ ਵਿਚ ਪੈਂਦੇ ਥਾਣਿਆਂ ਦੇ ਪੁਲਸ ਮੁਲਾਜ਼ਮਾਂ ਕਰਮਚਾਰੀਆਂ ’ਤੇ ਸ਼ਿੰਕਜਾ ਕੱਸਣਾ ਪਵੇਗਾ। ਪੁਲਸ ਵਲੋਂ ਅਪਣਾਈ ਜਾਂਦੀ ਢਿੱਲੀ ਕਾਰਗੁਜ਼ਾਰੀ ਸਖ਼ਤ ਅਪਣਾਉਣੀ ਪਵੇਗੀ ਤਾਂ ਜੋ ਸੰਜੀਦਗੀ ਵਰਤਦੇ ਹੋਏ ਪੁਲਸ ਦੀ ਗਸ਼ਤ ਨੂੰ ਵਧਾਉਣਾ ਪਵੇਗਾ। ਸਮੇਂ-ਸਮੇਂ ’ਤੇ ਦਿਹਾਤੀ ਏਰੀਆ ਦੇ ਥਾਣਿਆਂ ਦੀ ਚੈਕਿੰਗ ਦੇ ਨਾਲ-ਨਾਲ ਪੁਲਸ ਮੁਲਾਜ਼ਮ, ਜੋ ਥਾਣਿਆਂ ਵਿੱਚ ਬਾਬੂਆਂ ਦੀ ਤਰ੍ਹਾਂ ਡਿਊਟੀ ਦੇ ਰਹੇ ਹੁੰਦੇ ਹਨ, ਨੂੰ ਬਣੀਆਂ ਚੈੱਕ ਪੋਸਟਾਂ ’ਤੇ ਤਾਇਨਾਤ ਕਰਨਾ ਪਵੇਗਾ ਤਾਂ ਜੋ ਉਕਤ ਹੁੰਦੀਆਂ ਆ ਰਹੀਆਂ ਵਾਰਦਾਤਾਂ ’ਤੇ ਮੁਕੰਮਲ ਅੰਕੁਸ਼ ਲੱਗ ਸਕੇ।

ਪੜ੍ਹੋ ਇਹ ਵੀ ਖ਼ਬਰ - ਕੋਰੋਨਾ ਵੈਕਸੀਨ ਲਗਾ ਕੇ ਵਿਦੇਸ਼ ਜਾਣ ਵਾਲੇ 18 ਤੋਂ 45 ਸਾਲ ਦੇ ਲੋਕਾਂ ਲਈ ਰਾਹਤ ਭਰੀ ਖ਼ਬਰ

ਕੋਵਿਡ-19 ਦੀ ਕਰਵਾਉਣੀ ਹੋਵੇਗੀ ਪਾਲਣਾ
ਐੱਸ. ਐੱਸ. ਪੀ. ਖੁਰਾਣਾ ਨੂੰ ਦਿਹਾਤੀ ਖੇਤਰ ਵਿਚ ਪੈਂਦੇ ਥਾਣਿਆਂ ਦੀ ਪੁਲਸ ਦੇ ਨਾਲ-ਨਾਲ ਪਿੰਡਾਂ ਵਿੱਚ ਸਥਿਤ ਪੁਲਸ ਚੌਕੀਆਂ ਵਿੱਚ ਤਾਇਨਾਤ ਪੁਲਸ ਕੋਲੋਂ ਸਮੇਂ-ਸਮੇਂ ’ਤੇ ਵੱਖ-ਵੱਖ ਇਲਾਕਿਆਂ ਵਿੱਚ ਚੈਕਿੰਗ ਨਾਕੇ ਲਗਵਾਉਣੇ ਪੈਣਗੇ। ਜਿਥੇ ਕਿਤੇ ਵੀ ਕੋਰੋਨਾ ਵਾਇਰਸ ਨਾਂ ਦੀ ਮਹਾਮਾਰੀ ਦੀ ਹੁੰਦੀ ਉਲੰਘਣਾ ਨੂੰ ਰੋਕਣ ਲਈ ਵਿਸ਼ੇਸ਼ ਕਦਮ ਚੁੱਕਣੇ ਪੈਣਗੇ ਅਤੇ ਪੁਲਸ ਥਾਣਿਆਂ ਦੇ ਮੁਖੀਆਂ ਦੀ ਵਿਸ਼ੇਸ਼ ਮੀਟਿੰਗ ਬੁਲਾ ਕੇ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਵਾਉਣ ਹਿੱਤ ਸਖਤ ਹਦਾਇਤਾਂ ਜਾਰੀ ਕਰਨੀਆਂ ਪੈਣਗੀਆਂ।

ਪੜ੍ਹੋ ਇਹ ਵੀ ਖ਼ਬਰ - ਹੈਰਾਨੀਜਨਕ : ਕੈਨੇਡਾ ਦਾ ਗਿੰਦੀ ਸੋਸ਼ਲ ਮੀਡੀਆ ਰਾਹੀਂ ਨੌਜਵਾਨਾਂ ਨੂੰ ਝਾਂਸੇ ’ਚ ਲੈ ਜੈਪਾਲ ਲਈ ਕਰਦਾ ਸੀ ਤਿਆਰ

ਨਸ਼ਾ ਰੂਪੀ ਦੈਂਤ ਦਾ ਖਾਤਮਾ ਜ਼ਰੂਰੀ
ਜ਼ਿਲ੍ਹਾ ਅੰਮ੍ਰਿਤਸਰ ਦਾ ਸਮੁੱਚਾ ਦਿਹਾਤੀ ਖੇਤਰ ਬਾਰਡਰ ਬੈਲਟ ਨਾਲ ਲੱਗਦਾ ਹੋਣ ਕਰਕੇ ਇਥੇ ਨਸ਼ੇ ਦਾ ਕਾਰੋਬਾਰ ਆਪਣੀ ਚਰਮਸੀਮਾ ’ਤੇ ਚੱਲ ਰਿਹਾ ਹੈ। ਜਿਥੇ ਥਾਣਿਆਂ ਵਿੱਚ ਤਾਇਨਾਤ ਪੁਲਸ ਮੁਲਾਜ਼ਮ ਸਿਰਫ਼ ਤੇ ਸਿਰਫ਼ ਛੋਟੀਆਂ ਮੱਛੀਆਂ ’ਤੇ ਸ਼ਿਕੰਜਾ ਕੱਸਣ ਤੱਕ ਸੀਮਿਤ ਹੋ ਕੇ ਰਹਿ ਗਏ ਹਨ, ਉਥੇ ਨਾਲ ਹੀ ਵੱਡੇ ਮਗਰਮੱਥਾਂ ਨੂੰ ਹੱਥ ਨਾ ਪਾਏ ਜਾਣ ਕਰਕੇ ਇਹ ਨਸ਼ੇ ਦਾ ਧੰਦਾ ਵਧ-ਫੁੱਲ ਰਿਹਾ ਹੈ। ਮਜੀਠਾ ਸਬ-ਡਵੀਜ਼ਨ ਸਮੇਤ ਆਸ-ਪਾਸ ਦੇ ਇਲਾਕਿਆਂ ਵਿਚੋਂ ਨਸ਼ਾ ਮਿਲਣਾ ਆਮ ਜਿਹੀ ਗੱਲ ਹੋ ਗਈ ਹੈ ਅਤੇ ਇਹ ਨਸ਼ਾ ਸਾਡੀ ਸੋਨੇ ਰੰਗੀ ਜਵਾਨੀ ਨੂੰ ਜਿਥੇ ਬਰਬਾਦ ਕਰ ਰਿਹਾ ਹੈ, ਉਥੇ ਨਾਲ ਹੀ ਪੁਲਸ ਵਿਭਾਗ ਨੂੰ ਨਸ਼ਾ ਵਿਰੋਧੀ ਸੈਮੀਨਾਰਾਂ ਦਾ ਆਯੋਜਨ ਕਰਦੇ ਹੋਏ ਲੋਕਾਂ ਅਤੇ ਵਿਸ਼ੇਸ਼ ਕਰ ਕੇ ਪਿੰਡਾਂ ਦੇ ਨੌਜਵਾਨਾਂ ਨੂੰ ਜਾਗਰੂਕਤਾ ਕਰਨਾ ਹੋਵੇਗਾ।

ਪੜ੍ਹੋ ਇਹ ਵੀ ਖ਼ਬਰ - ...ਤੇ ਆਖਿਰਕਾਰ ਕੈਪਟਨ ਅਮਰਿੰਦਰ ਸਿੰਘ ਨੂੰ ਹੁਣ ਆ ਹੀ ਗਈ ਲਾਲੀ ਮਜੀਠੀਆ ਦੀ ਯਾਦ

ਲਾਪਰਵਾਹੀ ਵਰਤਣ ਵਾਲੇ ਪੁਲਸ ਮੁਲਾਜ਼ਮਾਂ ’ਤੇ ਕਰਨੀ ਹੋਵੇਗੀ ਕਾਰਵਾਈ
ਇਥੇ ਇਹ ਜ਼ਿਕਰ ਕਰਦੇ ਜਾਈਏ ਕਿ ਗੁਲਨੀਤ ਖੁਰਾਣਾ ਨੇ ਚਾਹੇ ਆਪਣਾ ਅਹੁਦਾ ਸੰਭਾਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਅਜਿਹੇ ਵਿੱਚ ਆਪਣੇ ਅਧਿਕਾਰ ਖੇਤਰ ਵਿੱਚ ਆਉਂਦੇ ਥਾਣਿਆਂ ਦੀ ਸਮੇਂ-ਸਮੇਂ ’ਤੇ ਚੈਕਿੰਗ ਕਰਨੀ ਹੋਵੇਗੀ ਤਾਂ ਜੋ ਢਿੱਲੇ ਅਤੇ ਲਾਪਰਵਾਹੀ ਵਰਤਣ ਵਾਲੇ ਪੁਲਸ ਮੁਲਾਜ਼ਮਾਂ ’ਤੇ ਵੀ ਸਮਾਂ ਰਹਿੰਦਿਆਂ ਸ਼ਿਕੰਜਾ ਕੱਸਿਆ ਜਾ ਸਕੇ ਅਤੇ ਵਿਗੜ ਚੁੱਕਿਆ ਪੁਲਸ ਢਾਂਚਾ ਚੁਸਤ-ਦਰੁਸਤ ਹੋ ਸਕੇ, ਕਿਉਂਕਿ ਸਮਾਜ ਨੂੰ ਸਹੀ ਸੇਧ ਦੇਣੀ ਜ਼ਿਆਦਾਤਰ ਪੁਲਸ ਪ੍ਰਸ਼ਾਸਨ ’ਤੇ ਡਿਪੈਂਡ ਕਰਦਾ ਹੈ। ਢਿੱਲੇ ਪੁਲਸ ਮੁਲਾਜ਼ਮਾਂ ਦੀ ਸਮਾਜ ਵਿਰੋਧੀ ਅਨਸਰਾਂ ਨਾਲ ਗੰਢ-ਤੁਪ ਦੇ ਮਾਮਲੇ ਅਕਸਰ ਸੁਣਨ ਨੂੰ ਮਿਲਦੇ ਹਨ ਜਿਸ ਕਰਕੇ ਦਿਹਾਤੀ ਖੇਤਰ ਵਿਚੋਂ ਅਜੈ ਤੱਕ ਕਰਾਈਮ ਦਾ ਖਾਤਮਾ ਨਹੀਂ ਹੋ ਪਾਇਆ।

ਪੜ੍ਹੋ ਇਹ ਵੀ ਖ਼ਬਰ ਗੁਰਦਾਸਪੁਰ ’ਚ ਵਾਪਰੀ ਖ਼ੂਨੀ ਵਾਰਦਾਤ : ਖੇਤਾਂ ’ਚ ਕੰਮ ਕਰਦੇ ਵਿਅਕਤੀ ਦਾ ਸਿਰ ’ਚ ਕਹੀ ਮਾਰ ਕੀਤਾ ਕਤਲ (ਤਸਵੀਰਾਂ) 


author

rajwinder kaur

Content Editor

Related News