ਨਾ ਕਤਾਰਾਂ 'ਚ ਧੱਕੇ ਤੇ ਨਾ ਹੀ ਕੋਰੋਨਾ ਨਿਯਮਾਂ ਦੀ ਉਲੰਘਣਾ, ਮਿਸਾਲ ਬਣਿਆ ਪੰਜਾਬ ਦਾ ਇਹ ਵੈਕਸੀਨੇਸ਼ਨ ਸੈਂਟਰ

Friday, Jun 04, 2021 - 01:06 PM (IST)

ਨਾ ਕਤਾਰਾਂ 'ਚ ਧੱਕੇ ਤੇ ਨਾ ਹੀ ਕੋਰੋਨਾ ਨਿਯਮਾਂ ਦੀ ਉਲੰਘਣਾ, ਮਿਸਾਲ ਬਣਿਆ ਪੰਜਾਬ ਦਾ ਇਹ ਵੈਕਸੀਨੇਸ਼ਨ ਸੈਂਟਰ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ): ਸ਼ੁਰੂ ’ਚ ਕੋਰੋਨਾ ਵੈਕਸੀਨੇਸ਼ਨ ਕਰਵਾਉਣ ਲਈ ਲੋਕ ਬਹੁਤ ਘੱਟ ਗਿਣਤੀ ’ਚ ਘਰਾਂ ਤੋਂ ਬਾਹਰ ਆਏ ਪਰ ਜਿਵੇਂ ਹੀ ਜਾਗਰੂਕਤਾ ਆਈ ਤਾਂ ਲੋਕ ਵੱਡੀ ਗਿਣਤੀ ’ਚ ਕੋਰੋਨਾ ਵੈਕਸੀਨੇਸ਼ਨ ਸੈਂਟਰਾਂ ’ਤੇ ਪਹੁੰਚਣ ਲੱਗੇ। ਅਜਿਹੇ ’ਚ ਕਈ ਤਸਵੀਰਾਂ ਸਾਹਮਣੇ ਆਈਆਂ, ਜਿਸ ’ਚ ਕੋਰੋਨਾ ਵੈਕਸੀਨੇਸ਼ਨ ਸੈਂਟਰਾਂ ’ਤੇ ਹੀ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉੱਡਦੀਆਂ ਨਜ਼ਰ ਆਈਆਂ, ਸਰਕਾਰੀ ਪ੍ਰਬੰਧ ਲੋਕਾਂ ਦੀ ਆਮਦ ਅੱਗੇ ਘੱਟ ਪੈਂਦੇ ਨਜਰ ਆਏ। ਪਰ ਅੱਜ ਜਿਸ ਵੈਕਸੀਨੇਸ਼ਨ ਸੈਂਟਰ ਦੀ ਗੱਲ ਕਰ ਰਹੇ ਹਾਂ ਇਹ ਸੈਂਟਰ ਜੋ ਰਾਧਾ ਸੁਆਮੀ ਸਤਿਸੰਗ ਘਰ ਬਿਆਸ ਦੇ ਸ੍ਰੀ ਮੁਕਤਸਰ ਸਾਹਿਬ ਬਰਾਂਚ ’ਚ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ: ਜੂਨ ਦੇ ਅੰਤ ’ਚ ਪੰਜਾਬ ਪਹੁੰਚ ਸਕਦਾ ਹੈ ਮਾਨਸੂਨ

ਇੱਥੇ ਅਨੁਸ਼ਾਸਨ ਦੇ ਪੱਖ ਤੋਂ ਅਤੇ ਕੋਰੋਨਾ ਹਦਾਇਤਾਂ ਦੀ ਪਾਲਣਾ ਦੇ ਪੱਖ ਤੋਂ ਸੈਂਟਰ ਇਲਾਕੇ ’ਚ ਚਰਚਾ ਦਾ ਵਿਸ਼ਾ ਹੈ। ਦਿਨ ’ਚ ਤਿੰਨ ਘੰਟੇ ਸੇਵਾਵਾਂ ਦੇ ਰਹੇ ਇਸ ਸੈਂਟਰ ’ਤੇ 11 ਦਿਨ ’ਚ 1700 ਦੇ ਕਰੀਬ ਵੈਕਸੀਨੇਸ਼ਨ ਕਰਵਾਉਣ ਚੁੱਕੇ ਹਨ। ਸੈਂਟਰ ’ਚ ਐਂਟਰੀ ਤੋਂ ਲੈ ਵੈਕਸੀਨੇਸ਼ਨ ਤੱਕ ਪੂਰੇ ਪ੍ਰਬੰਧ ਕੀਤੇ ਗਏ ਹਨ। ਵੇਟਿੰਗ ਰੂਮ, ਰਜਿਸਟ੍ਰੇਸ਼ਨ ਕਾਊਂਟਰ, ਸੈਨੇਟਾਈਜ਼ਰ ਦੇ ਪ੍ਰਬੰਧਾਂ ਤੋਂ ਇਲਾਵਾ ਹਰੇਕ ਵੈਕਸੀਨੇਸ਼ਨ ਲਈ ਆਉਣ ਵਾਲੇ ਵਿਅਕਤੀ ਲਈ ਰਿਫਰੈਸ਼ਮੈਂਟ ਤੱਕ ਦਾ ਪ੍ਰਬੰਧ ਹੈ। ਜੋ ਵਿਅਕਤੀ ਸੈਂਟਰ ਤਕ ਨਹੀਂ ਪਹੁੰਚ ਸਕਦੇ, ਉਨ੍ਹਾਂ ਨੂੰ ਲਿਆਉਣ ਲਈ ਸ਼ਹਿਰ ਤੋਂ ਸੈਂਟਰ ਤੱਕ ਵਹੀਕਲ ਦਾ ਪ੍ਰਬੰਧ ਕੀਤਾ ਗਿਆ ਹੈ।

ਇਹ ਵੀ ਪੜ੍ਹੋ:  ਕੋਰੋਨਾ ਪਾਜ਼ੇਟਿਵ ਗ੍ਰੰਥੀ ਨੇ ਵਰਤਾਈ ਦੇਗ, ਸਿਹਤ ਵਿਭਾਗ ਨੂੰ ਪਈਆਂ ਭਾਜੜਾਂ,ਲੀਡਰ ਵੀ ਸਨ ਭੋਗ ’ਚ ਸ਼ਾਮਲ


author

Shyna

Content Editor

Related News