ਬੇਅਦਬੀ ਮਾਮਲੇ ’ਚ ਗ੍ਰਿਫ਼ਤਾਰ 2 ਹੋਰ ਡੇਰਾ ਪ੍ਰੇਮੀਆਂ ਨੂੰ ਮਿਲੀ ਜ਼ਮਾਨਤ

08/03/2021 5:45:32 PM

ਫਰੀਦਕੋਟ (ਜਗਤਾਰ): ਬੇਅਦਬੀ ਮਾਮਲੇ ਨੂੰ ਲੈ ਕੇ ਦਰਜ ਐੱਫ.ਆਈ.ਆਰ 128/2015 ’ਚ ਸਿਟ ਵੱਲੋਂ ਨਾਮਜ਼ਦ ਛੇ ਡੇਰਾ ਪ੍ਰੇਮੀਆਂ ’ਚੋ ਹੁਣ ਬਾਕੀ ਰਹਿੰਦੇ ਦੋ ਡੇਰਾ ਪ੍ਰੇਮੀਆਂ ਨੂੰ ਵੀ ਅੱਜ ਫਰੀਦਕੋਟ ਦੀ ਅਦਾਲਤ ’ਚੋ ਜ਼ਮਾਨਤ ਮਿਲ ਗਈ ਹੈ।ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਸਿੱਟ ਵਲੋਂ ਐੱਫ.ਆਈ.ਆਰ ਨੰਬਰ 128 ’ਚ ਛੇ ਡੇਰਾ ਪ੍ਰੇਮੀਆਂ ਨੂੰ ਨਾਮਜ਼ਦ ਕਰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਨ੍ਹਾਂ ’ਚੋ ਦੋ ਡੇਰਾ ਪ੍ਰੇਮੀਆਂ ਪ੍ਰਦੀਪ ਸਿੰਘ ਅਤੇ ਨਿਸ਼ਾਨ ਸਿੰਘ ਦੀ ਜ਼ਮਾਨਤ ਅਰਜ਼ੀ ਦਾਇਰ ਕੀਤੀ ਗਈ ਸੀ ਪਰ ਹੇਠਲੀ ਅਦਾਲਤ ਵੱਲੋਂ ਉਸ ਨੂੰ ਰੱਦ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ :  ਗੁਰਨਾਮ ਚਢੂਨੀ ਵੱਲੋਂ ਮਿਸ਼ਨ ਪੰਜਾਬ ਦਾ ਆਗਾਜ਼, ਬਲਬੀਰ ਰਾਜੇਵਾਲ 'ਤੇ ਦਿੱਤਾ ਵੱਡਾ ਬਿਆਨ

ਇਸੇ ਦੌਰਾਨ ਐੱਫ.ਆਈ.ਆਰ. 117/2105 ਜੋ ਕੇ ਭੱਦੀ ਸ਼ਬਦਾਵਲੀ ਵਾਲੇ ਹੱਥ ਲਿਖ਼ਤੀ ਪੋਸਟਰਾਂ ਨੂੰ ਲੈ ਕੇ ਦਰਜ ਕੀਤੀ ਗਈ ਸੀ, ਉਸ ਮਾਮਲੇ ’ਚ ਵੀ ਇਨ੍ਹਾਂ ਮੁਲਜ਼ਮਾਂ ’ਚੋਂ ਚਾਰ ਵਿਅਕਤੀ ਸ਼ਕਤੀ ਸਿੰਘ ,ਰਣਜੀਤ ਸਿੰਘ ਭੋਲਾ,ਸੁਖਜਿੰਦਰ ਸਿੰਘ ਉਰਫ਼ ਸਨੀ ਕੰਡਾ ਅਤੇ ਬਲਜੀਤ ਸਿੰਘ ਨੂੰ ਨਾਮਜ਼ਦ ਕਰ ਲਿਆ ਗਿਆ ਸੀ।ਬਚਾਅ ਪੱਖ ਵੱਲੋਂ ਇਨ੍ਹਾਂ ਚਾਰਾਂ ਮੁਲਜ਼ਮਾਂ ਦੀ ਦੋਵਾਂ ਮਾਮਲਿਆਂ ’ਚ ਜ਼ਮਾਨਤ ਅਰਜੀਆਂ ਦਾਇਰ ਕੀਤੀਆਂ ਗਈਆਂ ਸਨ ਜਿਨਾਂ ਨੂੰ JMIC ਅਦਾਲਤ ਵਲੋਂ ਮਨਜ਼ੂਰ ਕਰਦੇ ਹੋਏ ਇਨ੍ਹਾਂ ਚਾਰਾਂ ਦੋਸ਼ੀਆਂ ਦੀਆਂ ਜ਼ਮਾਨਤਾਂ ਮਨਜ਼ੂਰ ਕਰ ਦਿੱਤੀਆਂ ਗਈਆਂ ਸਨ। ਇਸ ਤੋਂ ਬਾਅਦ ਬੇਅਦਬੀ ਮਾਮਲੇ ’ਚ ਰਹਿੰਦੇ ਦੋ ਦੋਸ਼ੀ ਨਿਸ਼ਾਨ ਸਿੰਘ ਅਤੇ ਬਲਜੀਤ ਸਿੰਘ ਦੀਆਂ ਹੇਠਲੀ ਅਦਾਲਤ ’ਚੋਂ ਜ਼ਮਾਨਤ ਅਰਜੀਆ ਰੱਦ ਹੋਣ ਤੋਂ ਬਾਅਦ ਫਿਰ ਤੋਂ ਜੇ ਐੱਮ.ਆਈ.ਸੀ. (JMIC) ਅਦਾਲਤ ’ਚ ਜ਼ਮਾਨਤ ਅਰਜੀ ਦਾਇਰ ਕੀਤੀ ਸੀ, ਜਿਸ ਨੂੰ ਅੱਜ ਮਨਜ਼ੂਰ ਕਰਦੇ ਹੋਏ ਦੋਵਾਂ ਦੋਸ਼ੀਆਂ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ।ਇਸ ਤੋਂ ਬਾਅਦ ਹੁਣ ਸਾਰੇ ਦੋਸ਼ੀਆਂ ਦੀ ਜ਼ਮਾਨਤ ’ਤੇ ਰਿਹਾਈ ਦਾ ਰਸਤਾ ਸਾਫ਼ ਹੋ ਗਿਆ ਹੈ।

ਇਹ ਵੀ ਪੜ੍ਹੋ : ਘਰੋਂ ਜ਼ਿਆਦਾ ਮਾਲ ਨਹੀਂ ਮਿਲਿਆ ਤਾਂ ਚੋਰਾਂ ਨੇ 1 ਮਹੀਨੇ ਦੇ ਬੱਚੇ ਨੂੰ ਚੁੱਕ ਕੇ ਪਾ ਲਿਆ ਬੈਗ ’ਚ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Shyna

Content Editor

Related News