ਬੇਅਦਬੀ ਕਾਂਡ: ਸੀ.ਬੀ.ਆਈ.ਮਗਰੋਂ ਡਰੇ ਪ੍ਰੇਮੀ ਵੀ ਅਦਾਲਤ ਪੁੱਜੇ

07/12/2020 6:04:54 PM

ਫਰੀਦਕੋਟ (ਜਗਦੀਸ਼): ਜਾਂਚ ਟੀਮ ਵਲੋਂ ਬੇਅਦਬੀ ਕਾਂਡ 'ਚ ਡਰੇ ਪ੍ਰੇਮੀਆਂ ਖਿਲਾਫ ਇੱਥੇ ਅਦਾਲਤ ਵਿਚ ਦਿੱਤੀ ਚਾਰਜਸ਼ੀਟ ਵਿਵਾਦਾਂ ਵਿਚ ਘਿਰ ਗਈ ਹੈ। ਸੀ. ਬੀ. ਆਈ. ਤੋਂ ਬਾਅਦ ਗ੍ਰਿਫਤਾਰ ਕੀਤੇ ਗਏ ਡੇਰਾ ਪ੍ਰ੍ਰੇਮੀਆਂ ਨੇ ਮੈਜਿਸਟ੍ਰੇਟ ਦੀ ਅਦਾਲਤ 'ਚ ਅਰਜ਼ੀ ਦੇ ਕੇ ਮੰਗ ਕੀਤੀ ਕਿ ਜਾਂਚ ਟੀਮ ਵੱਲੋਂ ਪੇਸ਼ ਕੀਤੀ ਗਈ ਚਾਰਜਸ਼ੀਟ 'ਤੇ ਸਮੁੱਚੀ ਪੜਤਾਲ ਗੈਰ-ਕਾਨੂੰਨੀ ਹੈ। ਇਸ ਲਈ ਜਾਂਚ ਟੀਮ ਵਲੋਂ ਪੇਸ਼ ਕੀਤਾ ਚਲਾਨ ਵਾਪਸ ਕੀਤਾ ਜਾਵੇ। ਜੁਡੀਸ਼ੀਅਲ ਮੈਜਿਸਟ੍ਰੇਟ ਸੁਰੇਸ਼ ਕੁਮਾਰ ਨੇ ਡੇਰਾ ਪ੍ਰੇਮੀਆਂ ਦੀ ਅਰਜ਼ੀ 'ਤੇ ਪੰਜਾਬ ਸਰਕਾਰ ਅਤੇ ਵਿਸ਼ੇਸ਼ ਜਾਂਚ ਟੀਮ ਨੂੰ 20 ਜੁਲਾਈ ਲਈ ਨੋਟਿਸ ਜਾਰੀ ਕੀਤਾ ਹੈ।

ਇਹ ਵੀ ਪੜ੍ਹੋ: ਜੁੱਤੀਆਂ ਗੰਢਣ ਵਾਲੇ ਇਸ ਸ਼ਖ਼ਸ ਨੇ ਕਾਇਮ ਕੀਤੀ ਮਿਸਾਲ ,ਗਰੀਬੀ ਤੇ ਦੁੱਖਾਂ 'ਚ ਵੀ ਨਹੀਂ ਡੋਲਿਆ ਈਮਾਨ

ਉਧਰ ਡੇਰਾ ਪ੍ਰੇਮੀਆਂ ਦੀ ਸ਼ਿਕਾਇਤ 'ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਾਰੰਟ ਅਫਸਰ ਨੇ ਫਰੀਦਕੋਟ ਤੇ ਬਾਜਾਖਾਨਾ ਦੇ ਥਾਣਿਆਂ 'ਤੇ ਛਾਪੇ ਮਾਰੇ। ਪ੍ਰਾਪਤ ਸੂਚਨਾ ਅਨੁਸਾਰ ਸ਼ਿਕਾਇਤ ਮਿਲੀ ਸੀ ਕਿ ਵਿਸ਼ੇਸ਼ ਟੀਮ ਨੇ ਕੁਝ ਡੇਰਾ ਪ੍ਰੇਮੀਆਂ ਨੂੰ ਗੈਰ-ਕਾਨੂੰਨੀ ਹਿਰਾਸਤ ਵਿਚ ਰੱਖਿਆ ਹੋਇਆ ਹੈ। ਇਸ ਦੀ ਪੁਸ਼ਟੀ ਕਰਦਿਆਂ ਜ਼ਿਲ੍ਹਾ ਪੁਲਸ ਮੁਖੀ ਸਵਰਨਦੀਪ ਸਿੰਘ ਨੇ ਕਿਹਾ ਕਿ ਫਰੀਦਕੋਟ ਤੇ ਬਾਜਾਖਾਨਾ ਥਾਣੇ ਵਿਚ ਕੋਈ ਵੀ ਵਿਅਕਤੀ ਗੈਰ-ਕਾਨੂੰਨੀ ਹਿਰਾਸਤ 'ਚ ਨਹੀਂ ਮਿਲਿਆ। ਜਾਂਚ ਟੀਮ ਦੇ ਮੁਖੀ ਰਣਬੀਰ ਸਿੰਘ ਖੱਟੜਾ ਨੇ ਕਿਹਾ ਕਿ ਉਨ੍ਹਾਂ ਕਿਸੇ ਵੀ ਪ੍ਰੇਮੀ ਨੂੰ ਗੈਰ-ਕਾਨੂੰਨੀ ਹਿਰਾਸਤ ਵਿਚ ਨਹੀਂ ਰੱਖਿਆ।

 


Shyna

Content Editor

Related News