ਸਮਰਾਲਾ ''ਚ ਕਾਂਗਰਸੀਆਂ ਤੇ ਪੀ. ਡੀ. ਏ. ਸਮਰਥਕ ''ਚ ਝੜਪ, 4 ਜ਼ਖਮੀਂ
Sunday, May 19, 2019 - 11:36 AM (IST)

ਸਮਰਾਲਾ (ਬਿਪਨ) : ਸਮਰਾਲਾ ਅਧੀਨ ਪੈਂਦੇ ਪਿੰਡ ਕਲਾਲਮਾਜਰਾ ਦੇ ਪੋਲਿੰਗ ਬੂਥ 'ਤੇ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਪੀ. ਡੀ. ਏ. ਸਮਰਥਕ ਬਲਜੀਤ ਸਿੰਘ ਅਤੇ ਕਾਂਗਰਸੀਆਂ ਵਿਚਕਾਰ ਝੜਪ ਹੋ ਗਈ। ਇਸ ਦੌਰਾਨ ਦੋਹਾਂ ਧਿਰਾਂ ਦੇ 4 ਲੋਕ ਜ਼ਖਮੀਂ ਹੋ ਗਏ, ਜਿਨ੍ਹਾਂ ਨੂੰ ਖੰਨਾ ਦੇ ਸਿਵਲ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ।
ਪੀ. ਡੀ. ਏ. ਸਮਰਥਕ ਬਲਜੀਤ ਸਿੰਘ ਦਾ ਕਹਿਣਾ ਹੈ ਕਿ ਪਹਿਲਾਂ ਕਾਂਗਰਸੀ ਆਗੂਆਂ ਨੇ ਉਸ 'ਤੇ ਹਮਲਾ ਕੀਤਾ, ਜਦੋਂ ਕਿ ਕਾਂਗਰਸੀ ਆਗੂਆਂ ਮੁਤਾਬਕ ਬਲਜੀਤ ਸਿੰਘ ਨੇ ਉਨ੍ਹਾਂ ਨੂੰ ਪਹਿਲਾਂ ਗਾਲ੍ਹਾਂ ਕੱਢੀਆਂ ਸਨ।