ਵਧਾਈ ਮੰਗਣ ਨੂੰ ਲੈ ਕੇ ਆਪਸ 'ਚ ਭਿੜੇ ਕਿੰਨਰ, ਖੂਨ-ਖ਼ਰਾਬੇ ਤੱਕ ਪੁੱਜ ਗਈ ਗੱਲ

04/13/2023 4:10:45 PM

ਲੁਧਿਆਣਾ (ਨਰਿੰਦਰ, ਬੇਰੀ) : ਲੁਧਿਆਣਾ ਦੇ ਤਾਜਪੁਰ ਰੋਡ ਇਲਾਕੇ 'ਚ ਵਧਾਈ ਮੰਗਣ ਨੂੰ ਲੈ ਕੇ ਕਿੰਨਰਾਂ ਦੀ ਆਪਸ 'ਚ ਝੜਪ ਹੋ ਗਈ। ਜਾਣਕਾਰੀ ਮੁਤਾਬਕ ਮਹੰਤ ਮੁਸਕਾਨ ਅਤੇ ਨਵਜੋਤ ਕੌਰ ਗਰੇਵਾਲ ਦੇ ਧੜਿਆਂ ਵਿਚਕਾਰ ਇਲਾਕੇ ਨੂੰ ਲੈ ਕੇ ਤਕਰਾਰ ਹੋ ਗਈ।

ਇਹ ਵੀ ਪੜ੍ਹੋ : ਤਰਨਤਾਰਨ 'ਚ ਰਿਸ਼ਤੇ ਹੋਏ ਤਾਰ-ਤਾਰ, ਭਤੀਜੇ ਨੇ ਕੁਹਾੜੇ ਨਾਲ ਵੱਢਿਆ ਚਾਚਾ (ਵੀਡੀਓ)

ਇਸ ਦੌਰਾਨ ਵਧਾਈ ਮੰਗਣ ਨੂੰ ਲੈ ਕੇ ਦੋਵੇਂ ਧਿਰਾਂ ਆਪਸ 'ਚ ਭਿੜ ਗਈਆਂ ਅਤੇ ਕਈ ਕਿੰਨਰ ਇਸ ਦੌਰਾਨ ਜ਼ਖਮੀ ਹੋ ਗਏ। ਜ਼ਖਮੀ ਹੋਇਆਂ ਨੂੰ ਵੱਖ-ਵੱਖ ਹਸਪਤਾਲਾਂ 'ਚ ਦਾਖ਼ਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਰਾਹਤ, ਹਾਈਕੋਰਟ ਨੇ ਦਿੱਤੀ ਜ਼ਮਾਨਤ

ਇਸ ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆ ਗਈ ਹੈ। ਪੁਲਸ ਨੇ ਮਾਮਲੇ 'ਚ ਦੋਹਾਂ ਧਿਰਾਂ ਖ਼ਿਲਾਫ਼ ਕਰਾਸ ਕੇਸ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News