ਜਲੰਧਰ: ਪਿੰਡ ’ਚ ਹੋਏ ਝਗੜੇ ਦੌਰਾਨ ਪਤੀ ਨੂੰ ਛੁਡਾਉਣਾ ਪਤਨੀ ਨੂੰ ਪਿਆ ਮਹਿੰਗਾ, ਮਿਲੀ ਦਰਦਨਾਕ ਮੌਤ
Wednesday, Jun 23, 2021 - 05:16 PM (IST)
ਜਲੰਧਰ/ਨਾਹਲਾਂ- ਪਿੰਡ ਨਾਹਲਾਂ ਵਿਖੇ ਮੰਗਲਵਾਰ ਦੇਰ ਰਾਤ 44 ਸਾਲ ਦੀ ਔਰਤ ਦੀ ਪਤੀ ਦੀ ਛੁਡਾਉਂਦੇ ਸਮੇਂ ਮੌਤ ਹੋ ਗਈ। ਪੁਲਸ ਮੁਤਾਬਕ ਪਿੰਡ ਨਾਹਲਾਂ ਦੇ ਰਹਿਣ ਵਾਲੇ ਹਰਬ ਲਾਲ ਦੀ ਕਿਸੇ ਗੱਲ ਨੂੰ ਲੈ ਕੇ ਉਨ੍ਹਾਂ ਦੇ ਗੁਆਂਢ ਗੁਰਮੀਤ ਲਾਲ ਅਤੇ ਅਸ਼ੋਕ ਕੁਮਾਰ ਨਾਲ ਬਹਿਸਬਾਜ਼ੀ ਹੋ ਗਈ ਸੀ।
ਇਹ ਵੀ ਪੜ੍ਹੋ: ਹਾਈਕਮਾਨ ਨੂੰ ਮਿਲਣ ਦੇ ਬਾਅਦ ਬੋਲੇ ਪ੍ਰਤਾਪ ਬਾਜਵਾ, ਦੱਸਿਆ ਕਿਹੜੇ ਮੁੱਦਿਆਂ ’ਤੇ ਹੋਈ ਚਰਚਾ (ਵੀਡੀਓ)
ਝਗੜਾ ਵੇਖ ਕੇ ਹਰਬ ਲਾਲ ਦਾ ਬੇਟਾ ਅਤੇ ਉਸ ਦੀ ਪਤਨੀ ਹਰਜੀਤ ਕੌਰ ਉਸ ਨੂੰ ਬਚਾਉਣ ਆਏ। ਦੋਸ਼ ਹੈ ਕਿ ਇਸ ਦੌਰਾਨ ਦੋਸ਼ੀਆਂ ਨੇ ਪਹਿਲਾਂ ਉਨ੍ਹਾਂ ਦੇ ਬੇਟੇ ਕਮਲ ਨੂੰ ਧੱਕਾ ਮਾਰਿਆ ਅਤੇ ਫਿਰ ਔਰਤ ਨੂੰ ਥੱਪੜ ਜੜ ਦਿੱਤੇ, ਇਸ ਦੇ ਨਾਲ ਹੀ ਔਰਤ ਦੀ ਕੁੱਟਮਾਰ ਵੀ ਕੀਤੀ, ਜਿਸ ਕਰਕੇ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਜਲੰਧਰ: ਔਰਤ ਦੀ ਨਗਨ ਵੀਡੀਓ ਬਣਾ ਕੇ ਕੀਤਾ ਬਲੈਕਮੇਲ, ਫਿਰ ਸੋਸ਼ਲ ਮੀਡੀਆ ’ਤੇ ਕਰ ਦਿੱਤੀ ਵਾਇਰਲ
ਹਰਜੀਤ ਕੌਰ ਦੀ ਮੌਤ ਦੇ ਬਾਅਦ ਦੋਵੇਂ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਹਰਜੀਤ ਕੌਰ ਨੂੰ ਬੇਸੁੱਧ ਪਈ ਵੇਖ ਕੇ ਉਸ ਦੇ ਪਤੀ ਅਤੇ ਪਰਿਵਾਰਕ ਮੈਂਬਰ ਉਸ ਨੂੰ ਤੁਰੰਤ ਨਿੱਜੀ ਹਸਪਤਾਲ ’ਚ ਲੈ ਕੇ ਪਹੁੰਚੇ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਕਰ ਦਿੱਤਾ। ਹਰਜੀਤ ਕੌਰ ਦੀ ਮੌਤ ਦੀ ਖ਼ਬਰ ਫੈਲਦੇ ਹੀ ਥਾਣਾ ਲਾਂਬੜਾ ਦੀ ਪੁਲਸ ਕ੍ਰਾਈਮ ਸੀਨ ’ਤੇ ਪਹੰੁਚੇ ਗਈ। ਪੁਲਸ ਨੇ ਕ੍ਰਾਈਮ ਸੀਨ ’ਤੇ ਪੀੜਤ ਪਰਿਵਾਰ ਨਾਲ ਗੱਲਬਾਤ ਕੀਤੀ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਸੁਖਮੀਤ ਡਿਪਟੀ ਕਤਲ ਕਾਂਡ 'ਚ ਸਾਹਮਣੇ ਆਈ ਨਵੀਂ ਗੱਲ, ਕਬੱਡੀ ਖਿਡਾਰੀ ਦੀ ਕਾਰ ਦਾ ਨੰਬਰ ਲਾ ਕੇ ਆਏ ਸਨ ਮੁਲਜ਼ਮ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।