ਰਾਜਪੁਰਾ : ਬਠੌਣਿਆਂ ਕਲਾਂ ਵਿਖੇ ਬੀਮਾਰੀ ਫੈਲਣ ਨਾਲ ਦੋ ਮੌਤਾਂ

Monday, Jun 17, 2019 - 12:55 PM (IST)

ਰਾਜਪੁਰਾ : ਬਠੌਣਿਆਂ ਕਲਾਂ ਵਿਖੇ ਬੀਮਾਰੀ ਫੈਲਣ ਨਾਲ ਦੋ ਮੌਤਾਂ

ਰਾਜਪੁਰਾ/ਘਨੌਰ (ਮਸਤਾਨਾ) : ਘਨੌਰ ਨੇੜਲੇ ਪਿੰਡ ਬਠੌਣੀਆਂ ਕਲਾਂ 'ਚ ਬੀਮਾਰੀ ਫੈਲਣ ਨਾਲ ਪਿੰਡ ਵਿਚ ਦੋ ਮੌਤਾਂ ਹੋਣ ਕਾਰਨ ਪੂਰੇ ਇਲਾਕੇ ਵਿਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ। ਪਿੰਡ ਦੇ ਦਰਜਨਾਂ ਵਿਅਕਤੀ ਅਜੇ ਵੀ ਇਸ ਬੀਮਾਰੀ ਦੀ ਚਪੇਟ ਵਿਚ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਾਕ ਸੰਮਤੀ ਮੈਂਬਰ ਰਵੀ ਕੁਮਾਰ ਨੇ ਦੱਸਿਆ ਕਿ ਬੀਮਾਰੀ ਕਾਰਨ ਸਤਵਿੰਦਰ ਸਿੰਘ (30) ਪੁੱਤਰ ਬੰਤ ਸਿੰਘ , ਅਤੇ ਇਕ ਲੜਕੀ ਪ੍ਰੀਤੀ (18) ਪੁੱਤਰੀ ਤਰਸੇਮ ਲਾਲ ਦੀ ਮੌਤ ਹੋ ਗਈ। ਹਰੀਸ਼ ਮਲਹੋਤਰਾ ਸਿਵਲ ਸਰਜਨ ਦੀ ਰਹਿਨੁਮਾਈ ਹੇਠ ਡਾਕਟਰਾਂ ਦੀ ਟੀਮ ਨੇ ਮੌਕੇ ਤੋਂ ਆ ਕੇ ਪਿੰਡ ਦੇ ਲਗਭਗ ਸਾਰੇ ਲੋਕਾਂ ਦਾ ਚੈੱਕ-ਅੱਪ ਕੀਤਾ। ਜਿਸ ਵਿਚ ਕਾਫੀ ਲੋਕਾਂ ਵਿਚ ਬੀਮਾਰੀ ਦੇ ਲੱਛਣ ਪਾਏ ਗਏ ਹਨ। ਜਿਨ੍ਹਾਂ ਲੋਕਾਂ ਵਿਚ ਬੀਮਾਰੀ ਦੇ ਲੱਛਣ ਪਾਏ ਗਏ ਹਨ, ਉਨ੍ਹਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। 
ਮੌਕੇ 'ਤੇ ਡਾਕਟਰਾਂ ਦੀ ਟੀਮ ਨੇ ਪਾਣੀ ਦੇ ਸੈਂਪਲ ਲੈ ਕੇ ਟੈਸਟ ਲਈ ਭੇਜ ਦਿੱਤੇ ਹਨ ਤਾਂ ਜੋ ਬੀਮਾਰੀ 'ਤੇ ਜਲਦ ਤੋਂ ਜਲਦ ਕਾਬੂ ਪਾਇਆ ਜਾ ਸਕੇ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਇਸ ਗੰਭੀਰ ਮਸਲੇ 'ਤੇ ਜਲਦ ਤੋਂ ਜਲਦ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਹੋਰ ਕਿਸੇ ਨੂੰ ਆਪਣੀ ਕੀਮਤੀ ਜਾਨ ਤੋਂ ਹੱਥ ਨਾ ਹੋਣਾ ਪਵੇ।


author

Gurminder Singh

Content Editor

Related News