ਅਕਾਲੀ-ਭਾਜਪਾ ਗਠਜੋੜ: ਸੀਟਾਂ ਨੂੰ ਲੈ ਕੇ ਫੱਸਿਆ ਪੇਚ, ਇੰਨੀਆਂ ਸੀਟਾਂ ''ਤੇ ਅੜੀ ਭਾਰਤੀ ਜਨਤਾ ਪਾਰਟੀ

Thursday, Mar 07, 2024 - 08:09 AM (IST)

ਨਵੀਂ ਦਿੱਲੀ/ਜਲੰਧਰ (ਵਿਸ਼ੇਸ਼)- ਲੋਕ ਸਭਾ ਚੋਣਾਂ ਲਈ ਹਾਲਾਂਕਿ ਭਾਰਤੀ ਜਨਤਾ ਪਾਰਟੀ ਨੇ ਕੌਮੀ ਪੱਧਰ ’ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਹੈ ਪਰ ਪੰਜਾਬ ਨੂੰ ਲੈ ਕੇ ਅਜੇ ਉਮੀਦਵਾਰ ਤੈਅ ਨਹੀਂ ਕੀਤੇ ਜਾ ਰਹੇ ਹਨ ਕਿਉਂਕਿ ਅਜੇ ਅਕਾਲੀ ਦਲ ਨਾਲ ਸਮਝੌਤੇ ਸਬੰਧੀ ਅੰਤਿਮ ਗੱਲਬਾਤ ਹੋਣੀ ਬਾਕੀ ਹੈ।

ਪੰਜਾਬ ’ਚ ਸਿਧਾਂਤਕ ਤੌਰ ’ਤੇ ਇਹ ਫੈਸਲਾ ਹੋ ਚੁੱਕਾ ਹੈ ਕਿ ਦੋਵੇਂ ਪਾਰਟੀਆਂ ਮਿਲ ਕੇ ਚੋਣਾਂ ਲੜਨਗੀਆਂ ਪਰ ਸੀਟਾਂ ਨੂੰ ਲੈ ਕੇ ਦੋਵਾਂ ਪਾਰਟੀਆਂ ਵਿਚਾਲੇ ਅਜੇ ਕੋਈ ਫੈਸਲਾ ਨਹੀਂ ਹੋਇਆ ਹੈ। ਭਾਜਪਾ ਦੀ ਕੇਂਦਰੀ ਲੀਡਰਸ਼ਿਪ ਤੋਂ ਮਿਲ ਰਹੀਆਂ ਸੂਚਨਾਵਾਂ ਮੁਤਾਬਕ ਭਾਜਪਾ ਇਸ ਵਾਰ ਪੰਜਾਬ ਵਿਚ ਸੂਬੇ ਦੀਆਂ 13 ਸੀਟਾਂ ਅਤੇ ਚੰਡੀਗੜ੍ਹ ਦੀ ਸੀਟ ਸਮੇਤ ਕੁੱਲ 14 ਸੀਟਾਂ ’ਤੇ ਅਕਾਲੀ ਦਲ ਨਾਲ ਸਮਝੌਤਾ ਕਰਨਾ ਚਾਹੁੰਦੀ ਹੈ। ਇਸ ਤਹਿਤ ਭਾਜਪਾ ਅਕਾਲੀ ਦਲ ਤੋਂ 7 ਸੀਟਾਂ ਲੈਣਾ ਚਾਹੇਗੀ। ਭਾਜਪਾ ਦਾ ਕਹਿਣਾ ਹੈ ਕਿ ਸ਼ਹਿਰੀ ਅਤੇ ਅਰਧ-ਸ਼ਹਿਰੀ ਖੇਤਰਾਂ ਵਿਚ ਉਸ ਦਾ ਵੋਟ ਬੈਂਕ ਇਸ ਵਾਰ ਮਜ਼ਬੂਤ ​​ਹੈ, ਇਸ ਲਈ ਉਹ ਘੱਟ ਸੀਟਾਂ ’ਤੇ ਸਮਝੌਤਾ ਨਹੀਂ ਕਰੇਗੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਇਸ ਜ਼ਿਲ੍ਹੇ 'ਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ, ਡਿਪਟੀ ਕਮਿਸ਼ਨਰ ਵੱਲੋਂ ਹੁਕਮ ਜਾਰੀ

ਸੀਟਾਂ ਨੂੰ ਲੈ ਕੇ ਅਜੇ ਭਾਜਪਾ ਅਤੇ ਅਕਾਲੀ ਦਲ ਵਿਚਾਲੇ ਗੱਲਬਾਤ ਬਾਕੀ ਹੈ। ਇਸ ਵਾਰ ਭਾਜਪਾ ਵੀ ਅਕਾਲੀ ਦਲ ਤੋਂ ਪਟਿਆਲਾ ਅਤੇ ਲੁਧਿਆਣਾ ਸੀਟਾਂ ਦੀ ਮੰਗ ਕਰ ਰਹੀ ਹੈ। ਭਾਜਪਾ ਦੀਆਂ ਨਜ਼ਰਾਂ ਸ੍ਰੀ ਆਨੰਦਪੁਰ ਸਾਹਿਬ ਸੀਟ ’ਤੇ ਟਿਕੀਆਂ ਹੋਈਆਂ ਹਨ। ਭਾਜਪਾ ਆਪਣੀਆਂ ਰਵਾਇਤੀ ਸੀਟਾਂ ਜਿਨ੍ਹਾਂ ਵਿਚ ਅੰਮ੍ਰਿਤਸਰ ਅਤੇ ਗੁਰਦਾਸਪੁਰ ਵੀ ਸ਼ਾਮਲ ਹਨ, ਉਹ ਵੀ ਅਕਾਲੀ ਦਲ ਨਾਲ ਸਮਝੌਤਾ ਹੋਣ ਦੀ ਸਥਿਤੀ ਵਿਚ ਲੈਣਾ ਚਾਹੁੰਦੀ ਹੈ। ਪਟਿਆਲਾ ਸੀਟ ਇਸ ਲਈ ਭਾਜਪਾ ਮੰਗ ਰਹੀ ਹੈ ਕਿਉਂਕਿ ਉਥੋਂ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਚੋਣਾਂ ਲੜਨੀਆਂ ਹਨ।

ਭਾਜਪਾ ਆਗੂਆਂ ਦਾ ਮੰਨਣਾ ਹੈ ਕਿ ਉਹ ਅਜੇ ਉਮੀਦਵਾਰਾਂ ਬਾਰੇ ਫ਼ੈਸਲਾ ਇਸ ਲਈ ਨਹੀਂ ਲੈ ਰਹੀ ਹੈ ਕਿਉਂਕਿ ਪਹਿਲਾਂ ਉਹ ਅਕਾਲੀ ਦਲ ਨਾਲ ਸੀਟਾਂ ਬਾਰੇ ਫੈਸਲਾ ਕਰਨਾ ਚਾਹੁੰਦੀ ਹੈ। ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਪਹਿਲਾਂ ਹੀ ਉਮੀਦਵਾਰ ਤੈਅ ਕਰ ਲਏ ਗਏ ਅਤੇ ਕੱਲ ਨੂੰ ਉਹ ਸੀਟ ਅਕਾਲੀ ਦਲ ਦੇ ਖਾਤੇ ਵਿਚ ਚਲੀ ਗਈ ਤਾਂ ਫਿਰ ਪੂਰੀ ਐਕਸਰਸਾਈਜ ਬੇਕਾਰ ਚਲੀ ਜਾਏਗੀ।

ਇਹ ਖ਼ਬਰ ਵੀ ਪੜ੍ਹੋ - ਅਕਾਲੀ-ਭਾਜਪਾ ਗਠਜੋੜ ਨੂੰ ਲੈ ਕੇ ਪਰਨੀਤ ਕੌਰ ਦਾ ਵੱਡਾ ਬਿਆਨ

8 ਮਾਰਚ ਤੋਂ ਬਾਅਦ ਹੋਵੇਗਾ ਪੰਜਾਬ ਬਾਰੇ ਫ਼ੈਸਲਾ 

ਭਾਜਪਾ ਨੇਤਾਵਾਂ ਦਾ ਕਹਿਣਾ ਹੈ ਕਿ ਅਜੇ 8 ਮਾਰਚ ਤੱਕ ਤਾਂ ਪੰਜਾਬ ਨੂੰ ਲੈ ਕੇ ਕੋਈ ਵੀ ਫ਼ੈਸਲਾ ਹੋਣ ਦੇ ਆਸਾਰ ਨਹੀਂ ਹਨ। ਪਾਰਟੀ ਦੇ ਸਰਵਉੱਚ ਨੇਤਾਵਾਂ ਦੀ ਮੀਟਿੰਗ ਅਕਾਲੀ ਦਲ ਦੇ ਨੇਤਾਵਾਂ ਨਾਲ ਹੋਣੀ ਹੈ ਅਤੇ ਉਸ ਤੋਂ ਬਾਅਦ ਹੀ ਪੰਜਾਬ ਬਾਰੇ ਉਮੀਦਵਾਰ ਤੈਅ ਕੀਤੇ ਜਾਣਗੇ। ਕੇਂਦਰੀ ਚੋਣ ਕਮਿਸ਼ਨ ਵੀ ਆਮ ਚੋਣਾਂ ਦਾ ਐਲਾਲ ਅਗਲੇ ਹਫਤੇ ਤੱਕ ਕਰ ਸਕਦਾ ਹੈ। ਹਾਲਾਂਕਿ ਸੂਬਾ ਭਾਜਪਾ ਚੋਣ ਕਮੇਟੀ ਦੀ ਮੀਟਿੰਗ ਹੋ ਚੁੱਕੀ ਹੈ ਪਰ ਕੇਂਦਰੀ ਪੱਧਰ ’ਤੇ ਅਜੇ ਉਮੀਦਵਾਰਾਂ ਨੂੰ ਲੈ ਕੇ ਕੋਈ ਚਰਚਾ ਨਹੀਂ ਹੋ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News