ਸੋਢਲ ਰੋਡ ’ਤੇ ਸਥਿਤ ਹੋਟਲ ''ਚ ਗੋਲ਼ੀ ਚੱਲਣ ਦੀ ਚਰਚਾ, ਪੁਲਸ ਪਹੁੰਚਣ ਤੋਂ ਪਹਿਲਾਂ ਸਬੂਤ ਕੀਤੇ ਗਾਇਬ

Saturday, Sep 23, 2023 - 11:00 AM (IST)

ਸੋਢਲ ਰੋਡ ’ਤੇ ਸਥਿਤ ਹੋਟਲ ''ਚ ਗੋਲ਼ੀ ਚੱਲਣ ਦੀ ਚਰਚਾ, ਪੁਲਸ ਪਹੁੰਚਣ ਤੋਂ ਪਹਿਲਾਂ ਸਬੂਤ ਕੀਤੇ ਗਾਇਬ

ਜਲੰਧਰ (ਵਰੁਣ)–ਦੋਆਬਾ ਚੌਂਕ ਤੋਂ ਸੋਢਲ ਮੰਦਿਰ ਵੱਲ ਜਾਂਦੀ ਰੋਡ ’ਤੇ ਇਕ ਹੋਟਲ ਦੇ ਅੰਦਰ ਮਾਮੂਲੀ ਬਹਿਸ ਤੋਂ ਬਾਅਦ ਗੋਲ਼ੀ ਚਲਾ ਦਿੱਤੀ ਗਈ। ਚਰਚਾ ਸੀ ਕਿ ਹੋਟਲ ਵਾਲਿਆਂ ਨੇ ਮਾਮਲਾ ਦਬਾਉਣ ਲਈ ਸਾਰੇ ਸਬੂਤ ਗਾਇਬ ਕਰ ਦਿੱਤੇ ਅਤੇ ਜਦੋਂ ਪੁਲਸ ਪੁੱਜੀ ਤਾਂ ਉਥੇ ਕੁਝ ਨਹੀਂ ਸੀ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੁਝ ਨੌਜਵਾਨ ਸ਼ੁੱਕਰਵਾਰ ਦੁਪਹਿਰੇ ਹੋਟਲ ਵਿਚ ਖਾਣ-ਪੀਣ ਆਏ ਸਨ। ਇਸੇ ਦੌਰਾਨ ਮਾਮੂਲੀ ਬਹਿਸ ਹੋਈ ਤਾਂ ਇਕ ਨੌਜਵਾਨ ਨੇ ਫਾਇਰ ਕਰ ਦਿੱਤਾ। ਉਹ ਨੌਜਵਾਨ ਹੋਟਲ ਦਾ ਪੁਰਾਣਾ ਗਾਹਕ ਦੱਸਿਆ ਜਾ ਰਿਹਾ ਹੈ। ਹੋਟਲ ਦੇ ਪ੍ਰਬੰਧਕਾਂ ਨੇ ਉਸ ਨੌਜਵਾਨ ਨੂੰ ਉਥੋਂ ਤੁਰੰਤ ਭਜਾ ਦਿੱਤਾ। ਸਾਰੇ ਸਬੂਤ ਮਿਟਾਉਣ ਤੋਂ ਬਾਅਦ ਹੋਟਲ ਦਾ ਮਾਹੌਲ ਨਾਰਮਲ ਕਰ ਦਿੱਤਾ ਗਿਆ। ਥਾਣਾ ਨਬਰ 8 ਦੇ ਇੰਚਾਰਜ ਪ੍ਰਦੀਪ ਸਿੰਘ ਆਪਣੀ ਟੀਮ ਨਾਲ ਮੌਕੇ ’ਤੇ ਪੁੱਜੇ ਪਰ ਉਥੇ ਕੁਝ ਨਹੀਂ ਮਿਲਿਆ। ਹੋਟਲ ਦੇ ਮੈਨੇਜਰ ਤੋਂ ਉਨ੍ਹਾਂ ਦਾ ਪੱਖ ਲੈਣਾ ਚਾਹਿਆ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।

ਇਹ ਵੀ ਪੜ੍ਹੋ- ਡੇਰਾ ਬਿਆਸ ਦੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਮਿਲੇਗੀ ਇਹ ਖ਼ਾਸ ਸਹੂਲਤ

ਥਾਣਾ ਨੰਬਰ 8 ਦੇ ਇੰਚਾਰਜ ਪ੍ਰਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਹੋਟਲ ਵਿਚ ਗੋਲ਼ੀ ਚੱਲੀ ਹੈ ਪਰ ਉਥੇ ਅਜਿਹਾ ਕੁਝ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਮਾਰਕੀਟ ਦੇ ਪ੍ਰਧਾਨ ਤੋਂ ਵੀ ਪੁੱਛਗਿੱਛ ਕੀਤੀ ਗਈ, ਜਦਕਿ ਜਿਹੜੇ-ਜਿਹੜੇ ਲੋਕਾਂ ਦੀ ਹੋਟਲ ਵਿਚ ਉਸ ਸਮੇਂ ਪਾਰਟੀ ਸੀ, ਉਨ੍ਹਾਂ ਕੋਲੋਂ ਵੀ ਪੁੱਛਿਆ ਗਿਆ ਪਰ ਕਿਸੇ ਨੇ ਵੀ ਗੋਲ਼ੀ ਚੱਲਣ ਦੀ ਪੁਸ਼ਟੀ ਨਹੀਂ ਕੀਤੀ। ਪੁਲਸ ਦਾ ਕਹਿਣਾ ਹੈ ਕਿ ਇਹ ਸਿਰਫ਼ ਅਫ਼ਵਾਹ ਸੀ।

ਇਹ ਵੀ ਪੜ੍ਹੋ- ਜਲੰਧਰ ਦੇ ਮਸ਼ਹੂਰ ਜੋੜੇ ਦੀਆਂ ਇਤਰਾਜ਼ਯੋਗ ਵੀਡੀਓਜ਼ ਵਾਇਰਲ ਹੋਣ ਮਗਰੋਂ ਪਤੀ ਹੋਇਆ ਲਾਈਵ, ਰੋ-ਰੋ ਕੇ ਖੋਲ੍ਹੇ ਵੱਡੇ ਰਾਜ਼

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News