ਅੱਧੀ ਰਾਤ ਤੋਂ ਬਾਅਦ ਡਿਸਕੋ, ਕਲੱਬ ਚਲਾਉਣ ’ਤੇ ਰੋਕ

07/19/2018 6:43:33 AM

 ਚੰਡੀਗਡ਼੍ਹ,   (ਰਾਜਿੰਦਰ)-  ਡਿਪਟੀ ਕਮਿਸ਼ਨਰ ਅਜੀਤ ਬਾਲਾਜੀ ਜੋਸ਼ੀ ਨੇ ਅੱਧੀ ਰਾਤ ਤੋਂ ਬਾਅਦ ਚੱਲ ਰਹੇ ਕਲੱਬ, ਡਿਸਕੋ, ਢਾਬਾ,  ਰੈਸਟੋਰੈਂਟ ’ਤੇ ਧਾਰਾ 144 ਲਾਗੂ ਕਰ ਦਿੱਤੀ ਹੈ। ਅੱਧੀ ਰਾਤ ਤੋਂ ਤਡ਼ਕੇ 4:30 ਵਜੇ ਤੱਕ ਇਨ੍ਹਾਂ ਨੂੰ ਬੰਦ ਰੱਖਣਾ ਹੋਵੇਗਾ। ਇਸ ਤੋਂ ਇਲਾਵਾ ਰੋਡ ਸਾਈਡ ਵੈਂਡਰ ਵੀ ਅੱਧੀ ਰਾਤ ਤੋਂ ਬਾਅਦ ਕੰਮ ਨਹੀਂ ਕਰ ਸਕਣਗੇ।  ਆਦੇਸ਼ ਅਗਲੇ 60 ਦਿਨਾਂ ਤੱਕ ਲਈ ਲਾਗੂ ਰਹਿਣਗੇ। ਇਸ ਤੋਂ ਇਲਾਵਾ ਅਗਲੇ 60 ਦਿਨਾਂ ਲਈ ਯੂ. ਟੀ. ਲਿਮਿਟ ਦੇ ਅੰਡਰ ਹਥਿਆਰ ਅਤੇ ਸ਼ਸਤਰ ਰੱਖਣ ’ਤੇ ਵੀ ਡੀ. ਸੀ. ਨੇ ਰੋਕ ਲਾ ਦਿੱਤੀ ਹੈ। ਡੀ. ਸੀ. ਨੇ ਕਿਹਾ ਕਿ ਇਨ੍ਹਾਂ ਹਥਿਆਰਾਂ ਦਾ ਲੋਕ ਗਲਤ ਇਸਤੇਮਾਲ ਕਰ ਸਕਦੇ ਹਨ, ਜੋ ਕਿ ਸ਼ਾਂਤੀ ਭੰਗ ਕਰਨ  ਦੇ ਨਾਲ ਹੀ ਲੋਕਾਂ ਦੀ ਜਾਨ ਲਈ ਵੀ ਖ਼ਤਰਾ ਹਨ।  ਖਤਰਨਾਕ ਹਥਿਆਰ, ਭਾਲੇ, ਲਾਠੀਆਂ, ਤਲਵਾਰਾਂ,  ਚਾਕੂ ਅਤੇ ਆਇਰਨ ਰਾਡ ਆਦਿ ਰੱਖਣ ’ਤੇ ਪੂਰੀ ਤਰ੍ਹਾਂ ਨਾਲ ਰੋਕ ਲਾ ਦਿੱਤੀ ਹੈ। ਇਹ ਆਦੇਸ਼ ਪੁਲਸ,  ਮਿਲਟਰੀ ਅਤੇ ਪੈਰਾ ਮਿਲਟਰੀ ਕਰਮਚਾਰੀਆਂ ’ਤੇ ਲਾਗੂ ਨਹੀਂ ਹੋਣਗੇ ਪਰ ਇਹ ਸਾਰੇ ਕਰਮੀ ਆਪਣੀ ਸਰਵਿਸ ਯੂਨੀਫਾਰਮ ’ਚ ਡਿਊਟੀ ਦੌਰਾਨ ਹੀ ਅਜਿਹੇ ਹਥਿਆਰਾਂ ਨੂੰ ਨਾਲ ਰੱਖ ਸਕਣਗੇ।  
ਇਮੀਗ੍ਰੇਸ਼ਨ ਅਤੇ ਸਟੂਡੈਂਟ ਵੀਜ਼ਾ ਕੰਪਨੀਆਂ ਨੂੰ ਦੇਣੀ ਹੋਵੇਗੀ ਆਪਣੀ ਜਾਣਕਾਰੀ  
 ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਇਹ ਆਦੇਸ਼ ਵੀ ਜਾਰੀ ਕੀਤੇ ਹਨ ਕਿ ਇਮੀਗ੍ਰੇਸ਼ਨ ਅਤੇ ਸਟੂਡੈਂਟ ਵੀਜ਼ਾ ਕੰਪਨੀਆਂ ਦੇ ਮਾਲਕਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਤੋਂ ਪਹਿਲਾਂ ਪੁਲਸ ਨੂੰ ਆਪਣੇ ਬਾਰੇ ਪੂਰੀ ਜਾਣਕਾਰੀ ਦੇਣੀ ਹੋਵੇਗੀ। ਇਹ ਸਾਹਮਣੇ ਆਇਆ ਹੈ ਕਿ ਅਜਿਹੀਆਂ ਕੰਪਨੀਆਂ ਆਪਣਾ ਕੰਮ ਸ਼ੁਰੂ ਕਰ ਲੈਂਦੀਆਂ ਹਨ ਅਤੇ ਦੋ-ਤਿੰਨ ਮਹੀਨਿਆਂ ਬਾਅਦ ਆਪਣਾ ਦਫ਼ਤਰ ਬੰਦ ਕਰਕੇ ਲੋਕਾਂ ਨੂੰ ਠੱਗਣ ਤੋਂ ਬਾਅਦ ਚੱਲਦੀਆਂ ਬਣਦੀਆਂ ਹਨ। ਅਜਿਹੀਆਂ ਸਾਰੀਆਂ ਕੰਪਨੀਆਂ ਨੂੰ ਸ਼ਹਿਰ ਵਿਚ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਸੈਕਟਰ-9 ਸਥਿਤ ਪੁਲਸ ਹੈੱਡਕੁਆਰਟਰ ਦੀ ਪਬਲਿਕ ਵਿੰਡੋ ’ਤੇ ਆਪਣੇ ਬਾਰੇ ਕੰਪਲੀਟ ਜਾਣਕਾਰੀ ਦੇਣੀ ਹੋਵੇਗੀ।   
ਕਿਰਾਏਦਾਰ, ਨੌਕਰ ਅਤੇ ਪੇਇੰਗ ਗੈਸਟ ਰੱਖਣ ਤੋਂ ਪਹਿਲਾਂ ਦੇਣੀ ਹੋਵੇਗੀ ਪੁਲਸ ਨੂੰ ਜਾਣਕਾਰੀ  
ਸ਼ਹਿਰ ਵਿਚ ਕੋਈ ਵੀ  ਕਿਰਾਏਦਾਰ,  ਨੌਕਰ ਅਤੇ ਪੇਇੰਗ ਗੈਸਟ ਰੱਖਣ  ਤੋਂ ਪਹਿਲਾਂ ਉਸਦੀ ਪੂਰੀ ਜਾਣਕਾਰੀ ਏਰੀਆ ਦੇ ਸਟੇਸ਼ਨ ਹਾਊਸ ਅਫਸਰ ਨੂੰ ਦੇਣੀ ਹੋਵੇਗੀ, ਤਾਂ ਕਿ ਪੁਲਸ ਕੋਲ ਉਨ੍ਹਾਂ ਦਾ ਪੂਰਾ ਰਿਕਾਰਡ ਰਹਿ ਸਕੇ। ਆਦੇਸ਼ ਜਾਰੀ ਕੀਤੇ ਗਏ ਹਨ ਕਿ ਸ਼ਹਿਰ ’ਚ ਕਿਤੇ ਵੀ ਦੁਕਾਨਾਂ ’ਤੇ ਆਰਮੀ, ਪੈਰਾ ਮਿਲਟਰੀ ਫੋਰਸ ਅਤੇ ਪੁਲਸ ਨਾਲ ਸਬੰਧਤ ਕੱਪਡ਼ੇ,  ਯੂਨੀਫਾਰਮ, ਸਟਿੱਕਰ ਅਤੇ ਲੋਗੋ ਵੇਚਣ ਤੋਂ ਪਹਿਲਾਂ ਗਾਹਕ ਦਾ ਆਈ. ਡੀ. ਪਰੂਫ਼ ਲੈਣਾ ਲਾਜ਼ਮੀ ਹੋਵੇਗਾ।  ਅਜਿਹਾ ਸ਼ਹਿਰ ’ਚ ਕਿਸੇ ਵੀ ਤਰ੍ਹਾਂ ਦੇ ਅੱਤਵਾਦੀ ਹਮਲੇ ਦੇ ਖਤਰੇ ਨੂੰ ਵੇਖਦੇ ਹੋਏ ਸਾਵਧਾਨੀ ਦੇ ਤੌਰ ’ਤੇ ਕੀਤਾ ਗਿਆ ਹੈ।  
ਸਾਈਬਰ ਕੈਫੇ ਦੀ ਵਰਤੋਂ ’ਤੇ ਲਓ ਪੂਰੀ ਜਾਣਕਾਰੀ
ਸ਼ਹਿਰ ’ਚ ਸਾਈਬਰ ਕੈਫੇ ਚਲਾਉਣ ਵਾਲਿਆਂ ’ਤੇ ਵੀ ਧਾਰਾ 144 ਲਾਗੂ ਕਰ ਦਿੱਤੀ ਹੈ।  ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਕੋਈ ਵੀ ਅਪਰਾਧਿਕ ਤੱਤ ਅਤੇ ਅੱਤਵਾਦੀ ਸਾਈਬਰ ਕੈਫਿਆਂ ਦੀ ਗਲਤ ਵਰਤੋਂ ਕਰਕੇ ਮਾਹੌਲ ਖ਼ਰਾਬ ਕਰ ਸਕਦਾ ਹੈ। ਸ਼ਹਿਰ ’ਚ ਕਾਫ਼ੀ ਗਿਣਤੀ ’ਚ ਸਾਈਬਰ ਕੈਫੇ ਹਨ। ਇਥੇ ਲੋਕ ਇੰਟਰਨੈੱਟ ਯੂਜ਼ ਕਰਦੇ ਹਨ।  ਆਦੇਸ਼ ’ਚ ਕਿਹਾ ਗਿਆ ਹੈ ਕਿ ਕੈਫੇ ਵਿਚ ਹਰ ਵਿਜ਼ਿਟਰ ਦੀ ਐਂਟਰੀ ਰਜਿਸਟਰ ’ਚ ਦਰਜ ਹੋਣੀ ਚਾਹੀਦੀ ਹੈ, ਜਿਸ ਵਿਚ ਉਸਦਾ ਨਾਮ, ਪਤਾ, ਮੋਬਾਇਲ ਨੰਬਰ ਅਤੇ ਆਈ. ਡੀ. ਪਰੂਫ਼  ਹੋਣਾ ਜ਼ਰੂਰੀ ਹੈ। ਕੈਫੇ ਚਲਾਉਣ ਵਾਲਿਆਂ ਨੂੰ ਐਕਟੀਵਿਟੀ ਸਰਵਰ ਦਾ ਰਿਕਾਰਡ ਘੱਟ ਤੋਂ ਘੱਟ ਛੇ ਮਹੀਨੇ ਤਕ ਮੇਨ ਸਰਵਰ ’ਚ ਪ੍ਰੀਜ਼ਰਵ ਕਰਨਾ ਹੋਵੇਗਾ। ਕਿਸੇ ਵੀ ਸ਼ੱਕੀ ਯੂਜ਼ਰ ਦੀ ਪੁਲਸ ’ਚ ਸ਼ਿਕਾਇਤ ਦੇਣੀ ਹੋਵੇਗੀ। 
ਹੋਟਲ, ਰੈਸਟੋਰੈਂਟਸ ’ਚ ਆਈ. ਡੀ. ਪਰੂਫ਼ ਜ਼ਰੂਰੀ  
 ਹੋਟਲ, ਰੈਸਟੋਰੈਂਟਸ ਅਤੇ ਗੈਸਟ ਹਾਊਸਿਜ਼ ’ਚ ਵੀ ਆਈ. ਡੀ. ਪਰੂਫ਼ ਲਾਜ਼ਮੀ ਕੀਤਾ ਹੈ। ਬਿਨਾਂ ਆਈ. ਡੀ. ਦੇ ਕਿਸੇ ਨੂੰ ਵੀ ਇਨ੍ਹਾਂ ’ਚ ਰਹਿਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਡੀ. ਸੀ. ਨੇ ਕਿਹਾ ਕਿ ਕੁਝ ਸ਼ਰਾਰਤੀ ਤੱਤ ਲੁਕਣ ਲਈ ਇਨ੍ਹਾਂ ’ਚ ਸ਼ਰਨ ਲੈ ਸਕਦੇ ਹਨ, ਜੋ ਕਿ ਸਮਾਜ ਲਈ ਖ਼ਤਰਾ ਹਨ, ਇਸ ਲਈ ਇਹ ਨਿਰਦੇਸ਼ ਜਾਰੀ ਕੀਤੇ ਗਏ ਹਨ। ਹੋਟਲ ਮਾਲਕਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਵਿਜ਼ਿਟਰਜ਼ ਲਈ ਇਕ ਰਜਿਸਟਰ ਮੇਨਟੇਨ ਕਰੋ।  
ਕੰਪਨੀਆਂ ਨੂੰ ਕੈਬ ਡਰਾਈਵਰ ਅਤੇ ਕਾਂਟਰੈਕਟ ਸਟਾਫ ਦਾ ਮੇਨਟੇਨ ਰੱਖਣਾ ਹੋਵੇਗਾ ਰਿਕਾਰਡ  
 ਡਿਪਟੀ ਕਮਿਸ਼ਨਰ ਅਜੀਤ ਬਾਲਾਜੀ ਜੋਸ਼ੀ ਨੇ ਸ਼ਹਿਰ ’ਚ ਮਹਿਲਾ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਵੀ ਨਿਰਦੇਸ਼ ਜਾਰੀ ਕੀਤੇ ਹਨ ਕਿ ਜੋ ਵੀ ਕੰਪਨੀਆਂ ਰਾਤ  ਸਮੇਂ ਪਿੱਕ ਐਂਡ ਡਰਾਪ ਦੀ ਸਹੂਲਤ ਪ੍ਰਦਾਨ ਕਰਦੀਆਂ ਹਨ,  ਉਨ੍ਹਾਂ ਨੂੰ ਆਪਣੇ ਕੈਬ ਡਰਾਈਵਰ ਅਤੇ ਹੋਰ ਕਾਂਟਰੈਕਟ ਸਟਾਫ ਦਾ ਪੂਰਾ ਰਿਕਾਰਡ ਮੇਨਟੇਨ ਰੱਖਣਾ ਹੋਵੇਗਾ, ਤਾਂ ਕਿ ਪੁਲਸ ਕਿਸੇ ਵੀ ਸਮੇਂ ਇਸ ਰਿਕਾਰਡ ਨੂੰ ਚੈੱਕ ਕਰ ਸਕੇ। ਆਦੇਸ਼ਾਂ ’ਚ ਕਿਹਾ ਗਿਆ ਹੈ ਕਿ ਸ਼ਹਿਰ ’ਚ ਚੱਲ ਰਹੇ ਕਾਲ ਸੈਂਟਰ, ਕਾਰਪੋਰੇਟ ਹਾਊਸਿਜ਼, ਮੀਡੀਆ ਹਾਊਸਿਜ਼ ਅਤੇ ਕਈ ਹੋਰ ਕੰਪਨੀਆਂ ’ਚ ਰਾਤ ਦੀ ਸ਼ਿਫਟ ’ਚ ਅੌਰਤਾਂ ਕੰਮ ਕਰਦੀਆਂ ਹਨ, ਜਿਨ੍ਹਾਂ ਨੂੰ ਕੰਪਨੀਆਂ ਵਲੋਂ ਪਿੱਕ ਐਂਡ ਡਰਾਪ ਲਈ ਕੈਬ ਦੀ ਸਹੂਲਤ ਦਿੱਤੀ ਜਾਂਦੀ ਹੈ  ਪਰ ਇਨ੍ਹਾਂ ਕੈਬਜ਼ ਦੇ ਡਰਾਈਵਰਾਂ ’ਤੇ ਕੰਪਨੀਆਂ ਦਾ ਕੋਈ ਚੈੱਕ ਨਹੀਂ ਹੈ। ਇਹੀ ਕਾਰਨ ਹੈ ਕਿ ਇਨ੍ਹਾਂ ਦਾ ਪੂਰਾ ਰਿਕਾਰਡ ਰੱਖਣ ਦੀ ਜ਼ਰੂਰਤ ਹੈ, ਤਾਂ ਕਿ ਮਹਿਲਾ ਸਟਾਫ ਨਾਲ ਕਿਸੇ ਵੀ ਪ੍ਰਕਾਰ ਦੀ ਅਪਰਾਧਿਕ ਘਟਨਾ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕੰਪਨੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਸਕਿਓਰਿਟੀ ਸਟਾਫ ਅਤੇ ਕਾਂਟਰੈਕਟ ਸਟਾਫ ਲਾਇਸੈਂਸੀ ਏਜੰਸੀ ਤੋਂ ਹੀ ਹਾਇਰ ਕੀਤਾ ਜਾਵੇ। ਇਹ ਯਕੀਨੀ ਕੀਤਾ ਜਾਵੇ ਕਿ ਮਹਿਲਾ ਸਟਾਫ ਰਾਤ 8 ਤੋਂ ਲੈ ਕੇ ਸਵੇਰੇ 7 ਵਜੇ ਤੱਕ ਕੈਬ ਡਰਾਈਵਰ ਨਾਲ ਇਕੱਲਿਅਾਂ ਸਫਰ ਨਾ ਕਰਨ।   


Related News