ਆਫਤ 'ਚ ਫਸਿਆ ਪਾਵਰਕਾਮ, ਚੇਅਰਮੈਨ ਤੇ ਡਾਇਰੈਕਟਰਾਂ ਨੂੰ ਨਹੀਂ ਮਿਲੇਗੀ ਤਨਖਾਹ

Friday, Apr 03, 2020 - 05:35 PM (IST)

ਆਫਤ 'ਚ ਫਸਿਆ ਪਾਵਰਕਾਮ, ਚੇਅਰਮੈਨ ਤੇ ਡਾਇਰੈਕਟਰਾਂ ਨੂੰ ਨਹੀਂ ਮਿਲੇਗੀ ਤਨਖਾਹ

ਪਟਿਆਲਾ (ਪਰਮੀਤ) :  ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਯਾਨੀ ਪਾਵਰਕਾਮ ਕਰਫਿਊ ਕਾਰਨ ਵਿੱਤੀ ਆਫਤ 'ਚ ਫਸ ਗਿਆ ਹੈ, ਜਿਸਦੇ ਚਲਦੇ ਇਸ ਵੱਲੋਂ ਚੇਅਰਮੈਨ ਕਮ. ਐੱਮ. ਡੀ. ਅਤੇ ਹੋਰ ਡਾਇਰੈਕਟਰਾਂ ਦੀਆਂ ਤਨਖਾਹਾਂ ਰੋਕ ਦਿੱਤੀਆਂ ਗਈਆਂ ਹਨ। ਚੀਫ ਅਕਾਉਂਟਸ ਅਫਸਰ ਵੱਲੋਂ ਜਾਰੀ    ਸੂਚਨਾ ਮੁਤਾਬਕ ਪਾਵਰਕਾਮ 'ਚ ਭਰਤੀ ਹੋਏ ਸਾਰੇ ਨਵੇਂ ਮੁਲਾਜ਼ਮਾਂ, ਪਰੋਬੇਸ਼ਨ 'ਤੇ ਚਲ ਰਹੇ ਮੁਲਾਜ਼ਮਾਂ, ਸਾਰੇ ਦਰਜਾ ਡੀ ਮੁਲਾਜ਼ਮਾਂ, 3400 ਰੁਪਏ ਤੱਕ ਗ੍ਰੇਡ ਪੇਅ ਵਾਲੇ ਮੁਲਾਜ਼ਮਾਂ ਅਤੇ ਜਿਨ੍ਹਾਂ ਮੁਲਾਜ਼ਮਾਂ ਦੀ ਤਨਖਾਹ 30000 ਰੁਪਏ ਤੋਂ ਘੱਟ ਹੈ, ਉਨ੍ਹਾਂ ਨੂੰ ਸਭ ਤੋਂ ਪਹਿਲਾਂ ਮਾਰਚ ਮਹੀਨੇ ਦੀ ਤਨਖਾਹ ਮਿਲੇਗੀ।

ਇਹ ਵੀ ਪੜ੍ਹੋ ► ਪੰਜਾਬ 'ਚ ਕੋਰੋਨਾ ਦਾ ਕਹਿਰ, 14 ਦਿਨਾਂ ਤੋਂ ਬਾਅਦ ਵੀ ਜਾਰੀ ਰਹੇਗਾ 'ਕਰਫਿਊ'

PunjabKesari

ਬਾਕੀ ਸਾਰੇ ਮੁਲਾਜ਼ਮਾਂ ਨੂੰ ਤਨਖਾਹ ਦਾ 60 ਫੀਸਦੀ ਪਰ ਘੱਟੋ-ਘੱਟ 30 ਹਜ਼ਾਰ ਰੁਪਏ ਮਿਲਣਗੇ ਪਰ ਸੀ. ਐੱਮ. ਡੀ. ਅਤੇ ਹੋਰ ਡਾਇਰੈਕਟਰਾਂ ਨੂੰ ਤਨਖਾਹ ਨਹੀਂ ਮਿਲੇਗੀ। ਇਹ ਵੀ ਦੱਸ ਦਈਏ ਕਿ ਹੋਰ ਡਾਇਰੈਕਟਰਾਂ ਨੂੰ ਉਨ੍ਹਾਂ ਦੀਆਂ ਪੈਨਸ਼ਨਾਂ ਦੇ ਲਾਭ ਮਿਲਦੇ ਰਹਿਣਗੇ। ਸਾਰੇ ਪੈਨਸ਼ਨਰਾਂ ਨੂੰ ਪੈਨਸ਼ਨ ਮਿਲੇਗੀ ਅਤੇ ਪਾਵਰਕਾਮ 20 ਅਪ੍ਰੈਲ ਤੱਕ ਸਾਰੀਆਂ ਤਨਖਾਹਾਂ ਦੇਣ ਦਾ ਯਤਨ ਕਰੇਗਾ।

ਇਹ ਵੀ ਪੜ੍ਹੋ ►  ਕੋਰੋਨਾ ਪਾਜ਼ੇਟਿਵ ਸਾਬਕਾ ਹਜ਼ੂਰੀ ਰਾਗੀ ਦੇ ਸਮਾਗਮ ’ਚ ਜਾਣ ਵਾਲੇ 86 ਲੋਕ ਹੋਮ ਕੁਆਰਿੰਟਾਈਨ

ਦੱਸਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਪੰਜਾਬ 'ਚ ਕੋਰੋਨਾ ਵਾਇਰਸ ਦੀ ਸਥਿਤੀ ਕੰਟਰੋਲ ਨਾ ਹੋਈ ਤਾਂ ਕਰਫਿਊ ਦੀ ਮਿਆਦ ਨੂੰ 14 ਅਪ੍ਰੈਲ ਤੋਂ ਅੱਗੇ ਵੀ ਜਾਰੀ ਰੱਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਪੂਰੀ ਸਖਤੀ ਦਿਖਾ ਰਹੀ ਹੈ ਅਤੇ ਪੰਜਾਬ 'ਚ ਕਿਸੇ ਵੀ ਵਿਅਕਤੀ ਨੂੰ ਬੇਵਜ੍ਹਾ ਕਰਫਿਊ 'ਚ ਛੋਟ ਨਹੀਂ ਦਿੱਤੀ ਜਾ ਰਹੀ ਹੈ। ਕੋਸ਼ਿਸ਼ ਇਹ ਹੀ ਹੈ ਕਿ ਲੋਕ ਘਰਾਂ ਅੰਦਰ ਰਹਿਣ ਤਾਂ ਜੋ ਇਕ ਨਿਰਧਾਰਿਤ ਮਿਆਦ ਦੇ ਦੌਰਾਨ ਵਾਇਰਸ ਨਾਲ ਲੜਾਈ ਨੂੰ ਜਾਰੀ ਰੱਖਿਆ ਜਾ ਸਕੇ। ਉਨ੍ਹਾਂ ਇਹ ਗੱਲ ਦਿੱਲੀ 'ਚ ਇਕ ਨਿਜੀ ਚੈਨਲ ਨਾਲ ਮੁਲਾਕਾਤ ਦੌਰਾਨ ਕਹੀ।

ਦੱਸਣਯੋਗ ਹੈ ਕਿ ਪੰਜਾਬ 'ਚ ਲਗਾਤਾਰ ਕੋਰੋਨਾ ਵਾਇਰਸ ਦਾ ਪ੍ਰਕੋਪ ਵੱਧਦਾ ਜਾ ਰਿਹਾ ਹੈ। ਹੁਣ ਤੱਕ ਪੰਜਾਬ 'ਚੋਂ ਕੁਲ 48 ਪਾਜ਼ੇਟਿਵ ਕੇਸ ਸਾਹਮਣੇ ਆ    ਚੁੱਕੇ ਹਨ ਅਤੇ ਇਨ੍ਹਾਂ 'ਚੋਂ 5 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੱਸ ਦਈਏ ਕਿ ਇਨ੍ਹਾਂ 'ਚ ਸਭ ਤੋਂ ਵੱਧ ਨਵਾਂਸ਼ਹਿਰ (ਜ਼ਿਲਾ ਸ਼ਹੀਦ ਭਗਤ ਸਿੰਘ ਨਗਰ) ਦੇ 19, ਐੱਸ. ਏ. ਐੱਸ. ਨਗਰ (ਮੋਹਾਲੀ) ਦੇ 10, ਹੁਸ਼ਿਆਰਪੁਰ ਦੇ 7, ਜਲੰਧਰ ਦੇ 5, ਪਟਿਆਲਾ 1, ਲੁਧਿਆਣਾ 4 ਅਤੇ ਅੰਮ੍ਰਿਤਸਰ ਦੇ 2 ਮਾਮਲੇ ਸਾਹਮਣੇ ਆਏ ਹਨ।


author

Anuradha

Content Editor

Related News