ਡਿਪਸ ਸਕੂਲ ਦੀ ਬੀਬੀ ਨੂੰ ਆਰਮੀ ਟਰੱਕ ਨੇ ਮਾਰੀ ਟੱਕਰ, ਮੌਤ

Tuesday, Apr 27, 2021 - 08:25 PM (IST)

ਡਿਪਸ ਸਕੂਲ ਦੀ ਬੀਬੀ ਨੂੰ ਆਰਮੀ ਟਰੱਕ ਨੇ ਮਾਰੀ ਟੱਕਰ, ਮੌਤ

ਜਲੰਧਰ,(ਸੁਨਿਲ)- ਇਸ ਸਮੇਂ ਦੀ ਇਕ ਦੁਖਦ ਖਬ਼ਰ ਜਲੰਧਰ ਦੇ ਸੂਰਾਨਸੀ ਤੋਂ ਦੇਖਣ ਨੂੰ ਮਿਲੀ ਹੈ ਜਿਥੇ ਕਿ ਅੱਜ ਮੰਗਲਵਾਰ ਕੰਮ ਤੋਂ ਘਰ ਜਾ ਰਹੀ ਇਕ ਡਿਪਸ ਸਕੂਲ 'ਚ ਕੰਮ ਕਰਨ ਵਾਲੀ ਬੀਬੀ ਨੂੰ ਇਕ ਆਰਮੀ ਟਰੱਕ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ 'ਤੇ ਮੌਤ ਹੋ ਗਈ।

PunjabKesari

ਇਹ ਵੀ ਪੜ੍ਹੋ- ਬਹਿਬਲਕਲਾਂ ਗੋਲੀਕਾਂਡ ਦੀ ਸੁਣਵਾਈ 18 ਮਈ ਤਕ ਮੁਲਤਵੀ
ਟਰੱਕ ਦੀ ਟੱਕਰ ਤੋਂ ਬਾਅਦ ਉਸ ਨੂੰ ਰੋਕਣ ਦੀ ਬਜਾਏ ਟਰੱਕ ਡਰਾਇਵਰ ਨੇ ਟਰੱਕ ਭਜਾ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਿਆ। ਮੌਕੇ 'ਤੇ ਮੌਜ਼ੂਦ ਐਕਟਿਵਾ 'ਤੇ ਜਾ ਰਹੇ 2 ਨੌਜਵਾਨਾਂ ਵਲੋਂ ਟਰੱਕ ਦਾ ਪਿੱਛਾ ਕੀਤਾ ਅਤੇ ਵੀਡੀਓ ਬਣਾ ਲਈ। ਜਿਸ ਤੋਂ ਬਾਅਦ ਟਰੱਕ ਨੰ. ਨੋਟ ਕਰ ਪੁਲਸ ਨੂੰ ਇਤਲਾਹ ਦਿੱਤੀ। ਜਿਸ ਤੋਂ ਬਾਅਦ ਮੌਕੇ 'ਤੇ ਥਾਣਾ ਨੰ. 1 ਦੀ ਪੁਲਸ ਪੁੱਜ ਗਈ ਅਤੇ ਮਾਮਲੇ ਦੀ ਜਾਂਚ 'ਚ ਲੱਗ ਗਈ ਹੈ।

PunjabKesari
ਮ੍ਰਿਤਕਾ ਦੀ ਪਛਾਣ ਸੁਮਨ ਸ਼ਰਮਾ ਵਜੋਂ ਹੋਈ ਹੈ ਜੋ ਕਿ ਡਿਪਸ ਸਕੂਲ ਬ੍ਰਾਂਚ ਸੂਰਾਨਸੀ 'ਚ ਕੰਮ ਕਰਦੀ ਸੀ ਅਤੇ ਸ਼ਾਮ ਨੂੰ ਉਹ ਪੈਦਲ ਆਪਣੇ ਘਰ ਜਾ ਰਹੀ ਸੀ।  


author

Bharat Thapa

Content Editor

Related News