ਡਿਪਲੋਮਾ ਇੰਜੀਨੀਅਰਜ਼ ਐਸੋਸੀਏਸ਼ਨ ਦਾ ਧਰਨਾ 5ਵੇਂ ਦਿਨ ''ਚ ਦਾਖਲ
Saturday, Aug 12, 2017 - 03:28 AM (IST)

ਸ੍ਰੀ ਮੁਕਤਸਰ ਸਾਹਿਬ, (ਪਵਨ)- ਡਿਪਲੋਮਾ ਇੰਜੀਨੀਅਰਜ਼ ਐਸੋਸੀਏਸ਼ਨ, ਜ/ਸ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਦੇ ਸੱਦੇ 'ਤੇ ਡਿਪਲੋਮਾ ਇੰਜੀਨੀਅਰਜ਼ ਐਸੋਸੀਏਸ਼ਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜਥੇਬੰਦੀ ਦੇ ਜ਼ੋਨ ਪ੍ਰਧਾਨ ਇੰਜ. ਬਲਜੀਤ ਸਿੰਘ ਦੀ ਅਗਵਾਈ 'ਚ ਨਿਗਰਾਨ ਇੰਜੀਨੀਅਰ ਜ/ਸ ਅਤੇ ਸੈਨੀਟੇਸ਼ਨ ਦੇ ਦਫ਼ਤਰ ਅੱਗੇ ਦਿੱਤਾ ਜਾ ਰਿਹਾ ਧਰਨਾ ਅੱਜ 5ਵੇਂ ਦਿਨ ਵੀ ਜਾਰੀ ਰਿਹਾ। ਜੇ. ਈਜ਼ /ਏ. ਈਜ਼ ਦੇ ਹੜਤਾਲ 'ਤੇ ਚਲੇ ਜਾਣ ਕਾਰਨ ਜਿਥੇ ਵਿਭਾਗ ਦੇ ਵਿਕਾਸ ਕਾਰਜਾਂ ਦਾ ਸਾਰਾ ਕੰਮ ਠੱਪ ਹੋ ਗਿਆ ਹੈ, ਉਥੇ ਹੀ ਸਰਕਾਰ ਦੇ ਰਵੱਈਏ ਵਿਰੁੱਧ ਮੁਲਾਜ਼ਮਾਂ 'ਚ ਵੀ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਦੋਸ਼ ਲਾਇਆ ਕਿ ਸਰਕਾਰ ਵੱਲੋਂ ਪਿਛਲੇ ਦੋ-ਢਾਈ ਸਾਲਾਂ ਤੋਂ ਤਰੱਕੀਆਂ ਲਈ ਵਿਭਾਗੀ ਕਮੇਟੀ ਦੀ ਡੀ. ਪੀ. ਸੀ. ਦੀ ਮੀਟਿੰਗ ਨਹੀਂ ਕਰਵਾਈ ਗਈ, ਜਦਕਿ ਵਿਭਾਗ ਵੱਲੋਂ ਮਾਣਯੋਗ ਸੁਪਰੀਮ ਕੋਰਟ ਵੱਲੋਂ 4-9-14 ਦੇ ਦਿੱਤੇ ਗਏ ਫੈਸਲੇ ਨੂੰ ਵੀ ਲਾਗੂ ਨਹੀਂ ਕੀਤਾ ਜਾ ਰਿਹਾ। ਇਸ ਤੋਂ ਇਲਾਵਾ ਜੇ. ਈਜ਼ /ਏ. ਈਜ਼ ਤੇ ਆਟਾ-ਦਾਲ ਸਕੀਮ ਆਦਿ ਵਾਧੂ ਡਿਊਟੀਆਂ ਦਾ ਬੋਝ ਪਾਇਆ ਜਾ ਰਿਹਾ ਹੈ, ਜਦਕਿ ਜੇ. ਈਜ਼ /ਏ. ਈਜ਼ ਪਹਿਲਾਂ ਹੀ 40 ਤੋਂ 50 ਪਿੰਡਾਂ ਦੇ ਕੰਮਾਂ ਦੇ ਨਿਰੀਖਣ ਵਿਚ ਸਵੇਰ ਤੋਂ ਸ਼ਾਮ ਤੱਕ ਫਸੇ ਰਹਿੰਦੇ ਹਨ। ਇਥੇ ਹੀ ਬਸ ਨਹੀਂ ਸਕੀਮ ਦੀ ਮੇਨਟੀਨੈਂਸ ਲਈ ਰੈਵੀਨਿਊ ਪਿਛਲੇ ਲੰਮੇ ਸਮੇਂ ਤੋਂ 25 ਫੀਸਦੀ ਹੀ ਉਪ-ਮੰਡਲਾਂ ਨੂੰ ਦਿੱਤਾ ਜਾ ਰਿਹਾ ਹੈ, ਜਦਕਿ ਮਹਿੰਗਾਈ ਵਧਣ ਕਾਰਨ ਇਸ ਨੂੰ 50 ਫੀਸਦੀ ਕਰਨ ਦੀ ਮੰਗ ਕੀਤੀ ਗਈ ਹੈ। ਜਥੇਬੰਦੀ ਦੀ ਸਟੇਟ ਬਾਡੀ ਦੇ ਜ਼ੋਨ ਪ੍ਰਧਾਨ ਬਲਜੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਪੰਜਾਬ ਬਾਡੀ ਵੱਲੋਂ ਵਿਭਾਗ ਦੇ ਮੁਖੀ ਦੇ ਸੱਦੇ 'ਤੇ ਮੋਹਾਲੀ ਵਿਖੇ ਜੇ. ਈਜ਼. ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਮੀਟਿੰਗ ਕੀਤੀ ਗਈ ਪਰ ਮੰਗਾਂ ਨਾ ਮੰਨੇ ਜਾਣ 'ਤੇ ਇਹ ਮੀਟਿੰਗ ਬੇਨਤੀਜਾ ਰਹੀ, ਜਿਸ 'ਤੇ ਪੰਜਾਬ ਬਾਡੀ ਦੇ ਪ੍ਰਧਾਨ ਚਰਨਜੀਤ ਸਿੰਘ ਸਿੱਧੂ ਵੱਲੋਂ ਸੰਘਰਸ਼ ਲਗਾਤਾਰ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ।
ਇਸ ਮੌਕੇ ਰਮਿੰਦਰਜੀਤ ਸਿੰਘ ਬੇਦੀ, ਜਨਰਲ ਸਕੱਤਰ ਰਾਜੀਵ ਕੁਮਾਰ, ਵਿੱਤ ਸਕੱਤਰ ਗੁਰਮੇਲ ਸਿੰਘ ਕਲੇਰ, ਉਪ ਪ੍ਰਧਾਨ ਅਨਿਲ ਕੁਮਾਰ, ਆਡੀਟਰ ਨਰਿੰਦਰ ਸਿੰਘ, ਜੁਆਇੰਟ ਸਕੱਤਰ ਸਤਵਿੰਦਰ ਸਿੰਘ, ਮੰਡਲ ਸਕੱਤਰ (ਨੰ. 1) ਮੁਕਤਸਰ ਬਲਵਿੰਦਰ ਸਿੰਘ, ਮੰਡਲ ਸਕੱਤਰ ਮਲੋਟ ਵਜ਼ੀਰ ਸਿੰਘ, ਪ੍ਰਚਾਰ ਸਕੱਤਰ ਸੁਭਾਸ਼ ਚੰਦਰ, ਉਪ ਮੰਡਲ ਇੰਜੀਨੀਅਰ ਭਗਵਾਨ ਦਾਸ, ਇੰਜੀਨੀਅਰ ਕੋਸ਼ਿਸ਼ ਬੱਬਰ, ਹਰਪ੍ਰੀਤ ਸਿੰਘ, ਇਕਬਾਲ ਸਿੰਘ, ਵਿਨੋਦ ਕੁਮਾਰ, ਮਲੂਕ ਸਿੰਘ, ਮਲੂਕ ਸਿੰਘ, ਬਲਵਿੰਦਰ ਸਿੰਘ, ਸ਼ਮਸ਼ੇਰ ਸਿੰਘ, ਸਤਵਿੰਦਰ ਪਾਲ ਸਿੰਘ, ਜਗਮੋਹਨ ਸਿੰਘ ਆਦਿ ਹਾਜ਼ਰ ਸਨ।