ਡਿਪਲੋਮਾ ਇੰਜੀ. ਦੀ ਸੜਕ ਹਾਦਸੇ ''ਚ ਮੌਤ ਦੇ ਮਾਮਲੇ ''ਚ ਕਾਰ ਚਾਲਕ ਗ੍ਰਿਫਤਾਰ

02/12/2018 4:42:10 AM

ਜਲੰਧਰ, (ਮਹੇਸ਼)- ਸੰਸਾਰਪੁਰ ਵਾਸੀ ਡਿਪਲੋਮਾ ਇੰਜੀ. ਮੋਹਸਿਫ ਮਸੀਹ ਦੀ 6 ਫਰਵਰੀ ਨੂੰ ਧਮਈਆ ਪਾਰਕ ਜਲੰਧਰ ਕੈਂਟ ਨੇੜੇ ਸੜਕ ਹਾਦਸੇ 'ਚ ਹੋਈ ਮੌਤ ਦਾ ਮਾਮਲਾ ਥਾਣਾ ਕੈਂਟ ਦੀ ਪੁਲਸ ਨੇ ਹਾਂਡਾ ਸਿਟੀ ਕਾਰ ਦੇ ਚਾਲਕ ਅਨਿਲ ਕੁਮਾਰ ਪੁੱਤਰ ਪੂਰਨ ਚੰਦ ਨੂੰ ਗ੍ਰਿਫਤਾਰ ਕਰ ਲਿਆ ਹੈ। ਥਾਣਾ ਕੈਂਟ ਦੇ ਮੁਖੀ ਇੰਸਪੈਕਟਰ ਗਗਨਦੀਪ ਸਿੰਘ ਘੁੰਮਣ ਨੇ ਦੱਸਿਆ ਕਿ ਇੰਜੀ. ਮੋਹਸਿਫ ਮਸੀਹ (23) ਪੁੱਤਰ ਤਰਸੇਮ ਮਸੀਹ ਦੀ ਬਾਈਕ ਅਨਿਲ ਕੁਮਾਰ ਦੀ ਹੌਂਡਾ ਸਿਟੀ ਕਾਰ ਨਾਲ ਟਕਰਾਈ ਸੀ, ਜਿਸ ਕਾਰਨ ਉਹ ਗੰਭੀਰ ਤੌਰ 'ਤੇ ਜ਼ਖ਼ਮੀ ਹੋ ਗਿਆ ਸੀ ਅਤੇ ਇਲਾਜ ਦੌਰਾਨ ਰਾਮਾਮੰਡੀ ਦੇ ਜੌਹਲ ਮਲਟੀਸਪੈਸ਼ਲਿਟੀ ਹਸਪਤਾਲ ਵਿਚ ਉਸ ਦੀ ਮੌਤ ਹੋ ਗਈ ਸੀ। ਪੁਲਸ ਨੇ ਕਾਰ ਨੂੰ ਹਾਦਸੇ ਵਾਲੇ ਦਿਨ ਹੀ ਆਪਣੇ ਕਬਜ਼ੇ ਵਿਚ ਲਿਆ ਸੀ ਅਤੇ ਉਸ ਦੇ ਖਿਲਾਫ ਥਾਣਾ ਕੈਂਟ ਵਿਚ ਕੇਸ ਵੀ ਦਰਜ ਕਰ ਲਿਆ ਗਿਆ ਸੀ। ਸ਼ਨੀਵਾਰ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮ੍ਰਿਤਕ ਮੋਹਸਿਫ 20 ਦਿਨ ਬਾਅਦ ਕੈਨੇਡਾ ਜਾਣ ਵਾਲਾ ਸੀ। ਉਸ ਦੇ ਪਿਤਾ ਤਰਸੇਮ ਮਸੀਹ ਸਿਟੀ ਰੇਲਵੇ ਸਟੇਸ਼ਨ 'ਤੇ ਨੌਕਰੀ ਕਰਦੇ ਹਨ ਜੋ ਕਿ ਪਹਿਲਾਂ ਆਰਮੀ ਵਿਚ ਸਨ।


Related News