ਜ਼ਮੀਨੀ ਪੱਧਰ 'ਤੇ ਜਾਣੋ ਕਿਹੋ ਜਿਹੀ ਚੱਲ ਰਹੀ ਹੈ ਆਟਾ-ਦਾਲ ਸਕੀਮ (ਵੀਡੀਓ)

Wednesday, Feb 06, 2019 - 12:27 PM (IST)

ਦੀਨਾਨਗਰ (ਦੀਪਕ) : ਨੈਸ਼ਨਲ ਫੂਡ ਸਕਿਉਰਿਟੀ ਐਕਟ ਤਹਿਤ ਪੰਜਾਬ ਦੇ ਗਰੀਬ ਵਰਗ ਦੇ ਲੋਕਾਂ ਲਈ ਆਟਾ-ਦਾਲ ਸਕੀਮ ਦੇ ਕਾਰਡ ਬਣਾਏ ਗਏ ਹਨ ਤੇ ਇਸ ਕਾਰਡ ਦੇ ਜਰੀਏ ਲੋਕਾਂ ਨੂੰ ਰਾਸ਼ਨ ਦਿੱਤਾ ਜਾਂਦਾ ਹੈ। ਇਹ ਸਕੀਮ ਕਿਸ ਤਰ੍ਹਾਂ ਚੱਲ ਰਹੀ ਹੈ ਤੇ ਇਸ ਦਾ ਲੋਕਾਂ ਨੂੰ ਕਿੰਨਾਂ ਲਾਭ ਮਿਲ ਰਿਹਾ ਹੈ, ਇਸ ਦੀ ਜਾਣਕਾਰੀ ਦੀਨਾਨਗਰ ਦੇ ਪਿੰਡ ਸ਼ਾਦੀਪੁਰ ਦੇ ਲੋਕਾਂ ਨੇ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਅਕਾਲੀ ਸਰਕਾਰ ਦੇ ਸਮੇਂ ਹਰ ਮਹੀਨੇ ਬਾਅਦ ਰਾਸ਼ਨ ਮਿਲਦਾ ਸੀ ਪਰ ਜਦੋਂ ਤੋਂ ਪੰਜਾਬ 'ਚ ਕਾਂਗਰਸ ਸਰਕਾਰ ਬਣੀ ਹੈ ਉਦੋਂ ਤੋਂ ਲੋਕਾਂ ਨੂੰ 6 ਮਹੀਨੇ ਬਾਅਦ ਰਾਸ਼ਨ ਮਿਲ ਰਿਹਾ ਹੈ। ਪਹਿਲਾਂ ਰਾਸ਼ਨ 'ਚ ਕਣਕ, ਖੰਡ, ਦਾਲਾਂ, ਮਿੱਟੀ ਦਾ ਤੇਲ ਮਿਲਦਾ ਰਿਹਾ ਹੈ ਪਰ ਹੁਣ ਬੰਦ ਹੋ ਚੁੱਕਾ ਹੈ। ਲੋਕਾਂ ਨੇ ਮੰਗ ਕੀਤੀ ਕਿ ਪਹਿਲਾਂ ਦੀ ਤਰ੍ਹਾਂ ਫਿਰ ਤੋਂ ਮਹੀਨੇ ਬਾਅਦ ਰਾਸ਼ਨ ਦਿੱਤਾ ਜਾਵੇ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪੂ ਹੋਲਡਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਪਿੰਡ 'ਚ ਆਟਾ-ਦਾਲ ਸਕੀਮ ਬਹੁਤ ਵਧੀਆ ਚੱਲ ਰਹੀ ਹੈ। ਪਿੰਡ ਸ਼ਾਦੀਪੁਰ 'ਚ 160 ਲਾਭਪਾਤਰੀ ਇਸ ਸਕੀਮ ਦਾ ਲਾਭ ਲੈ ਰਹੇ ਹਨ। ਜਿਸ ਤਰ੍ਹਾਂ ਹੀ ਸਰਕਾਰ ਵਲੋਂ ਰਾਸ਼ਨ ਆਉਂਦਾ ਹੈ ਲਾਭਪਾਰਤੀਆਂ ਨੂੰ ਵੰਡ ਦਿੱਤਾ ਜਾਂਦਾ ਹੈ।


author

Baljeet Kaur

Content Editor

Related News