ਦੀਨਾਨਗਰ ਨੇੜੇ ਫੜ੍ਹੀ ਸ਼ੱਕੀ ਕਾਰ ਬਾਰੇ ਡੀ. ਜੀ. ਪੀ. ਦਾ ਖੁਲਾਸਾ

Saturday, Nov 24, 2018 - 04:18 PM (IST)

ਦੀਨਾਨਗਰ ਨੇੜੇ ਫੜ੍ਹੀ ਸ਼ੱਕੀ ਕਾਰ ਬਾਰੇ ਡੀ. ਜੀ. ਪੀ. ਦਾ ਖੁਲਾਸਾ

ਲੁਧਿਆਣਾ (ਨਰਿੰਦਰ) : ਪਠਾਨਕੋਟ 'ਚ 6 ਸ਼ੱਕੀਆਂ ਦੇ ਦੇਖੇ ਜਾਣ 'ਤੇ ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਖੁਲਾਸਾ ਕਰਦਿਆਂ ਦੱਸਿਆ ਕਿ ਸ਼ੱਕੀ ਆਲਟੋ ਕਾਰ ਬਮਿਆਲ ਤੋਂ ਫੜ੍ਹੀ ਗਈ ਸੀ। ਉਨ੍ਹਾਂ ਦੱਸਿਆ ਕਿ ਇਹ ਕਾਰ ਪੁਲਸ ਨਾਕਾ ਤੋੜ ਕੇ ਭੱਜੀ ਸੀ ਅਤੇ ਇਸ ਦੇ ਤਾਰ ਸਮਗਲਿੰਗ ਨਾਲ ਜੁੜੇ ਹੋਏ ਹਨ। ਪਠਾਨਕੋਟ ਦੇ ਐੱਸ. ਐੱਸ. ਪੀ. ਨਾਲ ਗੱਲ ਕੀਤੀ ਹੈ। ਦੀਨਾਨਗਰ 'ਚ ਬਰਾਮਦ ਕੀਤੀ ਗਈ ਸ਼ੱਕੀ ਕਾਰ ਸਬੰਧੀ ਡੀ. ਜੀ. ਪੀ. ਨੇ ਕਿਹਾ ਕਿ ਜਾਂਚ ਦੌਰਾਨ ਉਕਤ ਕਾਰ ਜੰਮੂ ਨਾਲ ਸਬੰਧਿਤ ਵਿਅਕਤੀ ਦੀ ਪਾਈ ਗਈ ਹੈ, ਜੋ ਤਸਕਰੀ 'ਚ ਸ਼ਾਮਲ ਹੈ।
ਡੀ. ਜੀ. ਪੀ. ਇੱਥੇ ਸੀ. ਐੱਸ. ਆਰ. ਤਹਿਤ ਨਿਜੀ ਸਮੂਹ ਵਲੋਂ ਬਣਾਏ ਗਏ ਪੁਲਸ ਲਾਈਨਜ਼ ਦਾ ਉਦਘਾਟਨ ਕਰਨ ਲਈ ਪਹੁੰਚੇ ਸਨ। ਉਨ੍ਹਾਂ ਨੇ ਸ਼ਹਿਰ ਦੇ ਪੁਲਸ ਕਮਿਸ਼ਨਰ ਸਮੇਤ ਹੋਰ ਅਧਿਕਾਰੀਆਂ ਅਤੇ ਥਾਣਾ ਐੱਸ. ਐੱਚ. ਓਜ਼ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪਠਾਨਕੋਟ ਮਾਮਲੇ 'ਤੇ ਸੁਰੱਖਿਆ ਏਜੰਸੀਆਂ ਨਾਲ ਵੀ ਗੱਲ ਕੀਤੀ ਹੈ। ਉਨ੍ਹਾਂ ਸੂਬੇ 'ਚ ਖਾਲਿਸਤਾਨ ਸਮਰਥਨ ਵਧਣ ਦੀ ਗੱਲ ਤੋਂ ਇਨਕਾਰ ਕੀਤਾ।


author

Babita

Content Editor

Related News