ਦੀਨਾਨਗਰ ਦੇ ਪਿੰਡਾਂ ''ਚ ਪੁਲਸ ਨੇ ਕੀਤੀ ਛਾਪੇਮਾਰੀ, ਹੈਰੋਇਨ ਸਮੇਤ ਔਰਤ ਨੂੰ ਕੀਤਾ ਕਾਬੂ
Wednesday, Jul 24, 2019 - 12:12 PM (IST)

ਦੀਨਾਨਗਰ (ਦੀਪਕ ਕੁਮਾਰ) : ਦੀਨਾਨਗਰ ਦੇ ਪਿੰਡ ਡੀਡਾ ਸਾਂਸੀ, ਅਵਾਂਖਾ, ਗਾਂਧੀਆਂ ਤੇ ਪਨਿਆਡ 'ਚ ਪੁਲਸ ਅਤੇ ਐੱਸ.ਟੀ.ਐੱਫ. ਦੀ ਟੀਮਾ ਵਲੋਂ ਸਵੇਰੇ ਤੜਕੇ ਛਾਪੇਮਾਰੀ ਕੀਤੀ ਗਈ। ਜਾਣਕਾਰੀ ਮੁਤਾਬਕ ਡੀ.ਐੱਸ.ਪੀ. ਕੁਲਵਿੰਦਰ ਕੁਮਾਰ, ਡੀ.ਐੱਸ.ਪੀ. ਮਹੇਸ਼ ਸੈਣੀ, ਐੱਸ.ਐੱਚ.ਓ. ਬਲਦੇਵ ਰਾਜ ਦੀਨਾਨਗਰ ਦੀ ਅਗਵਾਈ 'ਚ ਬੁੱਧਵਾਰ ਸਵੇਰੇ 5.30 ਵਜੇ ਦੇ ਕਰੀਬ ਪੁਲਸ ਵਲੋਂ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਪੁਲਸ ਨੇ ਪਹਿਲਾਂ ਉਨ੍ਹਾਂ ਲੋਕਾਂ ਨੇ ਘਰ ਚੈੱਕ ਕੀਤੇ, ਜਿਨ੍ਹਾਂ ਬਾਰੇ ਨਸ਼ੇ ਵੇਚਣ ਦੇ ਬਾਰੇ 'ਚ ਸੂਚਨਾ ਮਿਲੀ ਸੀ। ਇਸ ਸਬੰਧ 'ਚ ਡੀ.ਐੱਸ.ਪੀ. ਕੁਲਵਿੰਦਰ ਸਿੰਘ ਦੱਸਿਆ ਕਿ ਛਾਪਮਾਰੀ ਦੌਰਾਨ ਇਕ ਮਹਿਲਾ ਨੂੰ 1.5 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ।
ਇਸ ਮੌਕੇ ਜਾਣਕਾਰੀ ਦਿੰਦਿਆਂ ਇਲਾਕਾ ਵਾਸੀਆਂ ਨੇ ਦੱਸਿਆ ਕਿ ਪੁਲਸ ਦੀ ਸਖਤੀ ਦੇ ਕਾਰਣ ਇਲਾਕੇ 'ਚ ਨਸ਼ੇ ਦਾ ਕਾਰੋਬਾਰ ਬਹੁਤ ਘੱਟ ਹੈ ਪਰ ਇਸ ਨੂੰ ਪੂਰੀ ਤਰ੍ਹਾਂ ਲਗਾਮ ਨਹੀਂ ਲੱਗ ਪਾਈ।