ਅਰੁਣਾ ਚੌਧਰੀ ਨੇ ਸੰਨੀ ਦਿਓਲ ਤੇ ਸੁਖਬੀਰ ਬਾਦਲ 'ਤੇ ਕੀਤਾ ਸ਼ਬਦੀ ਵਾਰ (ਵੀਡੀਓ)
Sunday, May 05, 2019 - 03:32 PM (IST)
ਦੀਨਾਨਗਰ (ਦੀਪਕ ਕੁਮਾਰ) : ਸੰਨੀ ਦਿਓਲ ਐਕਸਪਾਇਰੀ ਐਕਟਰ ਹੈ, ਜਿਸਨੂੰ ਲੈ ਕੇ ਲੋਕਾਂ 'ਚ ਕੋਈ ਕਰੇਜ਼ ਨਹੀਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਕਾਂਗਰਸੀ ਵਿਧਾਇਕ ਤੇ ਕੈਬਨਿਟ ਮੰਤਰੀ ਸ਼੍ਰੀਮਤੀ ਅਰੁਣਾ ਚੌਧਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਇਸ ਦੇ ਨਾਲ ਹੀ ਅਰੁਣਾ ਚੌਧਰੀ ਨੇ ਸੁਖਬੀਰ ਬਾਦਲ ਨੂੰ ਵੀ ਲਪੇਟੇ 'ਚ ਲਿਆ। ਸੁਖਬੀਰ ਵਲੋਂ ਜਾਖੜ 'ਤੇ ਕੀਤੇ ਕੁਮੈਂਟ ਦਾ ਜਵਾਬ ਦਿੰਦੇ ਹੋਏ ਮੈਡਮ ਚੌਧਰੀ ਨੇ ਕਿਹਾ ਕਿ ਸੁਖਬੀਰ ਨੂੰ ਜਾਖੜ ਦੀ ਨਹੀਂ ਆਪਣੀ ਤੇ ਆਪਣੀ ਪਤਨੀ ਦੀ ਫਿਕਰ ਕਰਨ ਦੀ ਜ਼ਰੂਰਤ ਹੈ।
ਦੱਸ ਦੇਈਏ ਕਿ ਸੁਖਬੀਰ ਬਾਦਲ ਨੇ ਕਿਹਾ ਸੀ ਕਿ ਗੁਰਦਾਸਪੁਰ 'ਚ ਸੰਨੀ ਦਿਓਲ ਦਾ ਪ੍ਰਚਾਰ ਵੇਖ ਕੇ ਸੁਨੀਲ ਜਾਖੜ ਦੇ ਸਾਹ ਸੁੱਕ ਗਏ ਹਨ ਜਦਕਿ ਪੂਰੀ ਕਾਂਗਰਸ ਦੀ ਸਿਹਤ ਖਰਾਬ ਹੋਈ ਪਈ ਹੈ।