ਮੂਸੇਵਾਲਾ ਕਤਲ ਮਾਮਲੇ ’ਚ ਦਿਲਜੀਤ ਦੋਸਾਂਝ ਨੇ ਤੋੜੀ ਚੁੱਪੀ, ਕਹੀ ਇਹ ਗੱਲ
Monday, Dec 05, 2022 - 01:41 AM (IST)
ਚੰਡੀਗੜ੍ਹ : ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ’ਚ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਚੁੱਪੀ ਤੋੜੀ ਹੈ। ਦਿਲਜੀਤ ਨੇ ਇਸ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਦੋਸਾਂਝ ਨੇ ਕਿਹਾ ਕਿ ਮੇਰੇ ਹਿਸਾਬ ਨਾਲ 100 ਫੀਸਦੀ ਇਹ ਸਰਕਾਰ ਦੀ ਗ਼ਲਤੀ ਹੈ। ਇਹ ਸਿਆਸਤ ਹੈ ਤੇ ਸਿਆਸਤ ਬਹੁਤ ਗੰਦੀ ਹੈ। ਉਨ੍ਹਾਂ ਕਿਹਾ ਕਿ ਦੀਪ ਸਿੱਧੂ, ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਤੇ ਸਿੱਧੂ ਮੂਸੇਵਾਲਾ ਸਾਡੀ ਲਾਈਨ ਨਾਲ ਸਬੰਧਤ ਸਨ। ਇਹ ਤਿੰਨੋਂ ਬਹੁਤ ਵੱਡੇ ਨਾਂ ਸਨ, ਉਨ੍ਹਾਂ ਸਾਰਿਆਂ ਨੇ ਆਪਣੇ ਕਰੀਅਰ ’ਚ ਬਹੁਤ ਮਿਹਨਤ ਕੀਤੀ। ਦੋਸਾਂਝ ਨੇ ਕਿਹਾ ਕਿ ਬਤੌਰ ਅਦਾਕਾਰ ਮੈਨੂੰ ਨਹੀਂ ਲੱਗਦਾ ਕਿ ਕਲਾਕਾਰ ਕਿਸੇ ਨਾਲ ਕੁਝ ਗ਼ਲਤ ਕਰ ਸਕਦਾ ਹੈ। ਮੈਂ ਇਹ ਗੱਲ ਨਹੀਂ ਮੰਨਦਾ। ਉਸ ਦਾ ਇਸ ਤਰ੍ਹਾਂ ਦਾ ਕੋਈ ਚੱਕਰ ਵੀ ਨਹੀਂ ਹੋ ਸਕਦਾ ਤਾਂ ਕਿਉਂ ਕੋਈ ਕਿਸੇ ਨੂੰ ਮਾਰੇਗਾ।
ਇਹ ਖਬਰ ਵੀ ਪੜ੍ਹੋ : ਖ਼ੁਸ਼ੀਆਂ ਵਿਚਾਲੇ ਪਰਿਵਾਰ ’ਚ ਪਿਆ ਭੜਥੂ, ਦੋ ਔਰਤਾਂ ਨੇ ਫਿਲਮੀ ਅੰਦਾਜ਼ ’ਚ ਨਵਜੰਮਿਆ ਬੱਚਾ ਕੀਤਾ ਚੋਰੀ
ਇਹ ਬਹੁਤ ਜ਼ਿਆਦਾ ਦੁੱਖ ਵਾਲੀ ਗੱਲ ਹੈ। ਪ੍ਰਮਾਤਮਾ ਨੂੰ ਅਸੀਂ ਪ੍ਰਾਰਥਨਾ ਕਰ ਸਕਦੇ ਹਾਂ ਕਿ ਉਨ੍ਹਾਂ ਨੂੰ ਇਨਸਾਫ ਮਿਲੇ ਤੇ ਅਜਿਹੀ ਟ੍ਰੈਜਿਡੀ ਨਾ ਹੋਵੇ। ਸਿੱਧੂ ਮੂਸੇਵਾਲਾ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਇਸ ਬਾਰੇ ਗੱਲ ਕਰਨਾ ਵੀ ਮੁਸ਼ਕਿਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਮੂਸੇਵਾਲਾ ਦੇ ਮਾਤਾ-ਪਿਤਾ ਕਿਵੇਂ ਇਹ ਦਰਦ ਝੱਲ ਰਹੇ ਹੋਣਗੇ। ਅਸੀਂ ਇਸ ਦੀ ਕਲਪਨਾ ਵੀ ਨਹੀਂ ਕਰ ਸਕਦੇ। ਇਸ ਸਮੇਂ ਜਿਸ ਦੁੱਖ ਨੂੰ ਉਹ ਝੱਲ ਰਹੇ ਹਨ, ਇਹ ਉਹੀ ਜਾਣਦੇ ਹਨ।
ਇਹ ਖ਼ਬਰ ਵੀ ਪੜ੍ਹੋ : ਧਾਰਮਿਕ ਸਥਾਨ ਤੋਂ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਰੂਹ ਕੰਬਾਊ ਹਾਦਸਾ, ਮਾਂ-ਧੀ ਦੀ ਮੌਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।