ਕਿਸਾਨਾਂ ਵਲੋਂ ਪਿੱਜ਼ਾ ਖਾਣ ’ਤੇ ਬੋਲਣ ਵਾਲਿਆਂ ਨੂੰ ਦਿਲਜੀਤ ਦੋਸਾਂਝ ਨੇ ਦਿੱਤਾ ਵੱਡਾ ਜਵਾਬ
Tuesday, Dec 15, 2020 - 01:00 AM (IST)
ਜਲੰਧਰ (ਬਿਊਰੋ)– ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੇ ਹਨ। ਹਾਲ ਹੀ ’ਚ ਉਹ ਟਵਿਟਰ ’ਤੇ ਸਭ ਦਾ ਦਿਲ ਜਿੱਤ ਰਹੇ ਹਨ। ਅਸਲ ’ਚ ਦਿਲਜੀਤ ਕਿਸਾਨ ਅੰਦੋਲਨ ਦਾ ਸਮਰਥਨ ਕਰ ਰਹੇ ਹਨ ਤੇ ਇਸ ਸਬੰਧੀ ਉਨ੍ਹਾਂ ਦੀ ਬਹਿਸਬਾਜ਼ੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨਾਲ ਵੀ ਹੋਈ ਸੀ। ਇਸ ਸਭ ਦੇ ਚਲਦਿਆਂ ਜਿਥੇ ਸਭ ਤੋਂ ਉੱਪਰ ਦਿਲਜੀਤ ਦੋਸਾਂਝ ਨੇ ਕਿਸਾਨਾਂ ਨੂੰ ਰੱਖਿਆ, ਉਥੇ ਉਨ੍ਹਾਂ ਦੇ ਮੁੱਦਿਆਂ ਨੂੰ ਵੀ ਵੱਡੇ ਪੱਧਰ ’ਤੇ ਚੁੱਕਿਆ।
ਹਾਲ ਹੀ ’ਚ ਅਜਿਹੀ ਇਕ ਹੋਰ ਮਿਸਾਲ ਸਾਨੂੰ ਉਦੋਂ ਦੇਖਣ ਨੂੰ ਮਿਲੀ, ਜਦੋਂ ਕੁਝ ਮੀਡੀਆ ਚੈਨਲਜ਼ ਵਲੋਂ ਇਹ ਕਿਹਾ ਗਿਆ ਕਿ ਕਿਸਾਨ ਧਰਨਿਆਂ ’ਚ ਫੰਡਿੰਗ ਹੋ ਰਹੀ ਹੈ ਤੇ ਉਹ ਪਿੱਜ਼ਾ ਖਾ ਰਹੇ ਹਨ। ਕੁਝ ਦਿਨ ਪਹਿਲਾਂ ਹੀ ਕਿਸਾਨ ਧਰਨਿਆਂ ’ਚ ਪਿੱਜ਼ਾ ਦਾ ਲੰਗਰ ਲੱਗਾ ਸੀ।
ਜਦੋਂ ਇਸ ਗੱਲ ਨੂੰ ਕੁਝ ਮੀਡੀਆ ਚੈਨਲਜ਼ ਵਲੋਂ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਤਾਂ ਦਿਲਜੀਤ ਨੇ ਟਵਿਟਰ ’ਤੇ ਇਕ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘ਕਿਸਾਨਾਂ ਵਲੋਂ ਜ਼ਹਿਰ ਖਾਣਾ ਤੁਹਾਡੇ ਲਈ ਕੋਈ ਮੁੱਦਾ ਨਹੀਂ ਹੁੰਦਾ ਪਰ ਕਿਸਾਨ ਪਿੱਜ਼ਾ ਖਾ ਲਵੇ ਤਾਂ ਤੁਹਾਡੇ ਲਈ ਖ਼ਬਰ ਬਣ ਜਾਂਦੀ ਹੈ।’
Shaa Baa Shey 👏🏼
— DILJIT DOSANJH (@diljitdosanjh) December 14, 2020
Badaa Didh Dukheya Tuadha Hain ? pic.twitter.com/u16Ti96AlN
ਦੱਸਣਯੋਗ ਹੈ ਕਿ ਇਸ ਤਸਵੀਰ ਦੀ ਕੈਪਸ਼ਨ ’ਚ ਵੀ ਦਿਲਜੀਤ ਨੇ ਕੁਝ ਸ਼ਬਦ ਲਿਖੇ ਹਨ। ਦਿਲਜੀਤ ਲਿਖਦੇ ਹਨ, ‘ਸ਼ਾ ਬਾ ਸ਼ੇ, ਬੜਾ ਢਿੱਡ ਦੁਖਿਆ ਤੁਹਾਡਾ ਹੈਂ?’
ਜੋ ਟਵੀਟ ਪਿੱਜ਼ਾ ਨੂੰ ਲੈ ਕੇ ਵਾਇਰਲ ਹੋ ਰਿਹਾ ਹੈ, ਉਹ ਅਸਲ ’ਚ ਸ਼ੇਫਾਲੀ ਵੈਦਿਆ ਨਾਂ ਦੀ ਮਹਿਲਾ ਵਲੋਂ ਕੀਤਾ ਗਿਆ ਹੈ। ਆਪਣੇ ਟਵੀਟ ’ਚ ਉਕਤ ਮਹਿਲਾ ਨੇ ਲਿਖਿਆ ਸੀ, ‘ਅੰਦੋਲਨ ਕਰ ਰਹੇ ਕਿਸਾਨਾਂ ਲਈ ਮੁਫਤ ਪਿੱਜ਼ਾ, ਮਸਾਜ ਵਾਲੀਆਂ ਕੁਰਸੀਆਂ, ਇਹ ਕੋਈ ਧਰਨਾ ਹੈ ਜਾਂ ਫਿਰ 5 ਸਿਤਾਰਾ ਸਪਾ? ਇਸ ਸਭ ਦੇ ਲਈ ਪੈਸੇ ਕੌਣ ਦੇ ਰਿਹਾ ਹੈ?’
Free pizzas for protesting ‘farmers’, massage chairs, is this a protest or a five-star spa? And who is paying for all this? #FarmersProtestHijacked pic.twitter.com/6SnHi6OneG
— Shefali Vaidya. (@ShefVaidya) December 12, 2020
ਇਸ ਟਵੀਟ ਦੀ ਜਿਥੇ ਪੰਜਾਬੀਆਂ ਵਲੋਂ ਰੱਜ ਕੇ ਨਿੰਦਿਆ ਕੀਤੀ ਜਾ ਰਹੀ ਹੈ, ਉਥੇ ਟਵਿਟਰ ’ਤੇ ਵੱਖ-ਵੱਖ ਸਿਤਾਰਿਆਂ ਵਲੋਂ ਵੀ ਵਿਰੋਧ ਕੀਤਾ ਜਾ ਰਿਹਾ ਹੈ। ਦਿਲਜੀਤ ਦੇ ਨਾਲ-ਨਾਲ ਅੰਬਰ ਧਾਲੀਵਾਲ ਨੇ ਵੀ ਇਸ ’ਤੇ ਟਿੱਪਣੀ ਕਰਕੇ ਆਪਣਾ ਗੁੱਸਾ ਜ਼ਾਹਿਰ ਕੀਤਾ ਸੀ।
This is what happens when loving, hard working individuals come together as one. Donations/protests/prayers from all over the world. This is called seva (selfless-service) something you obviously know nothing about. https://t.co/A9XVSf2goz
— aamberdhaliwal (@aamberdhaliwal1) December 14, 2020
ਨੋਟ- ਦਿਲਜੀਤ ਦੇ ਇਸ ਟਵੀਟ ਬਾਰੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।