ਜਲੰਧਰ ਦੇ ਮਸ਼ਹੂਰ ਦਿਲਬਾਗ ਪਤੀਸੇ ਵਾਲਿਆਂ ਦੀ ਦੁਕਾਨ 'ਚ ਲੱਗੀ ਭਿਆਨਕ ਅੱਗ
Saturday, Aug 01, 2020 - 10:55 AM (IST)
ਜਲੰਧਰ (ਸੋਨੂੰ)— ਜਲੰਧਰ ਦੇ ਬਸਤੀ ਗੁਜ਼ਾਂ ਦੇ ਇਲਾਕੇ 'ਚ ਸਥਿਤ ਮਸ਼ਹੂਰ ਦਿਲਬਾਗ ਪਤੀਸੇ ਵਾਲਿਆਂ ਦੀ ਦੁਕਾਨ 'ਤੇ ਅੱਜ ਸਵੇਰੇ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਦੁਕਾਨ ਦੇ ਬਾਹਰ ਅੱਗ ਲਟਕ ਰਹੀਆਂ ਬਿਜਲੀ ਦੀਆਂ ਤਾਰਾਂ ਦੇ ਕਾਰਨ ਅੱਗ ਲੱਗੀ ਹੈ। ਮੌਕੇ 'ਤੇ ਪਹੁੰਚੀ ਅੱਗ ਬੁਝਾਊ ਦੀਆਂ ਗੱਡੀਆਂ ਨੇ ਅੱਗ ਬੁਝਾਉਣ 'ਚ ਲੱਗੀਆਂ ਹੋਈਆਂ ਹਨ। ਅੱਗ ਲੱਗਣ ਦੀ ਘਟਨਾ ਸਵੇਰੇ 5 ਵਜੇ ਦੇ ਕਰੀਬ ਵਾਪਰੀ ਅਤੇ ਵੇਖਦੇ ਹੀ ਵੇਖਦੇ ਅੱਗ ਫੈਲਦੀ ਗਈ।
ਦੱਸਣਯੋਗ ਹੈ ਕਿ ਰੱਖੜੀ ਦੇ ਤਿਉਹਾਰ ਮੌਕੇ ਦੁਕਾਨ 'ਚ ਤਿਆਰੀ ਕੀਤੇ ਗਏ ਪਤੀਸੇ ਦੀ ਮਿਠਾਈ ਅਤੇ ਦੁਕਾਨ 'ਚ ਪਿਆ ਸਾਰਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ। ਅੱਗ ਬੁਝਾਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਕਿੰਨੇ ਕਰੋੜਾਂ ਦਾ ਨੁਕਸਾਨ ਹੋਇਆ ਹੈ। ਦਿਲਬਾਗ ਸ਼ਵੀਟ ਸ਼ਾਪ ਦੇ ਮਾਲਕ ਅਸ਼ੋਕ ਛਾਬੜਾ ਨੇ ਦੱਸਿਆ ਕਿ ਅੱਜ ਸਵੇਰੇ 5 ਵਜੇ ਉਨ੍ਹਾਂ ਨੂੰ ਫੋਨ ਆਇਆ ਕਿ ਉਨ੍ਹਾਂ ਦੀ ਦੁਕਾਨ 'ਚ ਅੱਗ ਲੱਗ ਗਈ ਹੈ। ਉਹ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਅੱਗ ਬੁਝਾਉਣ 'ਚ ਲੱਗ ਗਏ।
ਉਨ੍ਹਾਂ ਦੱਸਿਆ ਕਿ ਦੁਕਾਨ ਦੇ ਬਾਹਰ ਲਟਕ ਰਹੀਆਂ ਬਿਜਲੀ ਦੀਆਂ ਤਾਰਾਂ ਦੇ ਕਾਰਨ ਉਨ੍ਹਾਂ ਦੀ ਦੁਕਾਨ ਨੂੰ ਅੱਗ ਲੱਗੀ ਹੈ। ਦੁਕਾਨ 'ਚ ਲੱਗੀ ਅੱਗ ਨੂੰ ਵੇਖਣ ਪਹੁੰਚੇ ਸਾਬਕਾ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਨੇ ਕਿਹਾ ਕਿ 50 ਸਾਲ ਪੁਰਾਣੀ ਮਿਠਾਈ ਦੀ ਮਸ਼ਹੂਰ ਦੁਕਾਨ ਹੈ। ਉਨ੍ਹਾਂ ਕਿਹਾ ਕਿ ਸ਼ਾਰਟ ਸਰਕਿਟ ਦੇ ਕਾਰਨ ਮਿਠਾਈ ਦੀ ਦੁਕਾਨ 'ਚ ਅੱਗ ਲੱਗੀ ਹੈ। ਦੁਕਾਨ ਦੇ ਬਾਹਰ ਲਟਕ ਰਹੀਆਂ ਬਿਜਲੀ ਦੀਆਂ ਤਾਰਾਂ ਨਾਲ ਅੱਗ ਲੱਗਣ ਦਾ ਕਾਰਨ ਵੀ ਹੋ ਸਕਦਾ ਹੈ।