New Study : ਪਾਚਨ ਸਬੰਧੀ ਸਮੱਸਿਆਵਾਂ, ਕੋਰੋਨਾ ਵਾਇਰਸ ਦਾ ਪਹਿਲਾ ਲੱਛਣ

3/21/2020 6:20:47 PM

ਨਵੀਂ ਦਿੱਲੀ :  ਇਕ ਨਵੀਂ ਸਟੱਡੀ ਮੁਤਾਬਕ ਕੋਰੋਨਾ ਮਰੀਜ਼ਾਂ ਵਿਚ ਪਹਿਲਾਂ ਲੱਛਣ ਦਸਤ ਦੇਖਿਆ ਜਾ ਰਿਹਾ ਹੈ। ਬੁੱਧਵਾਰ ਨੂੰ ਅਮਰੀਕਾ ਜਨਰਲ ਆਫ ਗੈਸਟ੍ਰੋਐਨੋਲੋਜੀ ਸਟੱਡੀ ਮੁਤਾਬਕ ਚੀਨ ਤੋਂ ਸ਼ੁਰੂ ਹੋਣ ਵਾਲੇ ਕੋਰੋਨਾ ਵਾਇਰਸ ਦੇ ਜਿੰਨੇ ਵੀ ਮਰੀਜ਼ ਉੱਥੇ ਹਸਪਤਾਲ ਵਿਚ ਭਰਤੀ ਹੋਏ ਸੀ, ਉਨ੍ਹਾਂ ਵਿਚ ਸਭ ਤੋਂ ਪਹਿਲਾਂ ਡਾਇਰੀਆ ਦਾ ਲੱਛਣ ਹੀ ਦੇਖਿਆ ਗਿਆ ਸੀ।  

50 ਫੀਸਦੀ ਲੋਕਾਂ ਵਿਚ ਦੇਖਿਆ ਗਿਆ ਇਹ ਲੱਛਣ
ਸਟੱਡੀ ਮੁਤਾਬਕ 408 ਵਿਚੋਂ 50 ਫੀਸਦੀ ਮਰੀਜ਼ਾਂ ਨੂੰ ਹਾਈ ਲੈਵਲ ਦੀ ਪੇਟ ਸਬੰਧਤ ਪਰੇਸ਼ਾਨੀਆ ਸੀ। ਜਿਵੇਂ ਕਿ, ਪੇਟ ਵਿਚ ਦਰਦ, ਉਲਟੀ ਅਤੇ ਪੇਟ ਦੇ ਹੇਠਲੇ ਹਿੱਸੇ ਵਿਚ ਦਰਦ ਦੀ ਸ਼ਿਕਾਇਤ ਸੀ। ਉਨ੍ਹਾਂ ਲੋਕਾਂ ਵਿਚੋਂ 10 ਫੀਸਦੀ ਲੋਕਾਂ ਨੂੰ ਹੀ ਸਾਹ ਸਬੰਧਤ ਪਰੇਸ਼ਾਨੀਆ ਨਾਲ ਗੁਜ਼ਰਨਾ ਪਿਆ ਸੀ, ਜੋ ਕਿ ਇਸ ਵਾਇਰਸ ਦਾ ਮੁੱਖ ਲੱਛਣ ਦੱਸਿਆ ਜਾ ਰਿਹਾ ਹੈ।

ਇਲਾਜ ਵਿਚ ਦੇਰੀ ਕਾਰਨ ਮੌਤ
ਪੇਟ ਵਿਚ ਪਾਚਨ ਨਾਲ ਜੁੜੀ ਪਰੇਸ਼ਾਨੀਆ ਹੋਣ ਦੇ ਬਾਵਜੂਦ ਲੋਕ 2 ਤੋਂ 3 ਦਿਨ ਤਕ ਹਸਪਤਾਲ ਜਾ ਕੇ ਕੋਰੋਨਾ ਦੇ ਇਲਾਜ ਵਿਚ ਦੇਰੀ ਕਰ ਰਹੇ ਹਨ। ਜਿਸ ਦੀ ਸਮੱਸਿਆ ਰੋਜ਼ਾਨਾ ਵੱਧਦੀ ਜਾ ਰਹੀ ਹੈ।

ਸਿਹਤ ਵਿਭਾਗ ਦੀ ਡਾਕਟਰਾਂ ਨੂੰ ਸਲਾਹ
ਕੋਰੋਨਾ ਨੂੰ ਰੋਕਣ ਦੇ ਲਈ ਡਾਕਟਰਾਂ ਵੱਲੋਂ ਬੀਮਾਰ ਮਰੀਜ਼ਾਂ ਨੂੰ ਘਰ  ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ। ਸਿਹਤ ਵਿਭਾਗ ਨੇ ਡਾਕਟਰਾਂ ਨੂੰ ਵੀ ਸਲਾਹ ਦਿੱਤੀ ਹੈ ਕਿ ਵਿਅਕਤੀ ਵਿਚ ਦਸਤ ਦੇ ਲੱਛਣ ਦੇਖਦਿਆਂ ਹੀ ਕੋਰੋਨਾ ਟੈਸਟ ਕਰਾਇਆ ਜਾਵੇ, ਨਾ ਕਿ ਸਾਹ ਸਬੰਧਤ ਜਾਂ ਫਿਰ ਹੋਰ ਕੋਰੋਨਾ ਦੇ ਲੱਛਣ ਦਿਖਾਈ ਦਿਖਾਈ ਦੇਣ ਦੀ ਉਡੀਕ ਕੀਤੀ ਜਾਵੇ।


Ranjit

Edited By Ranjit