ਵੱਖ-ਵੱਖ ਸੰਗਠਨਾਂ ਐੱਸ. ਐੱਸ. ਪੀ. ਨੂੰ ਸੌਂਪਿਆ ਮੰਗ-ਪੱਤਰ

04/11/2018 5:06:05 AM

ਹੁਸ਼ਿਆਰਪੁਰ, (ਘੁੰਮਣ)- ਭਗਵਾਨ ਸ੍ਰੀ ਰਾਮ ਅਤੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਬਾਰੇ ਫੇਸਬੁੱਕ ਰਾਹੀਂ ਗਲਤ ਪ੍ਰਚਾਰ ਕਰ ਕੇ ਲੋਕਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਵਿਰੋਧ ਕਰਦਿਆਂ ਸ਼ਹਿਰ ਦੇ ਵੱਖ-ਵੱਖ ਸਮਾਜਕ ਤੇ ਧਾਰਮਕ ਸੰਗਠਨਾਂ ਦੇ ਪ੍ਰਤੀਨਿਧੀਆਂ ਨੇ ਸ਼ਹੀਦ ਭਗਤ ਸਿੰਘ ਚੌਕ ਤੋਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਤੱਕ ਰੋਸ ਮਾਰਚ ਕੀਤਾ ਅਤੇ ਜ਼ਿਲਾ ਪੁਲਸ ਮੁਖੀ ਜੇ. ਏਲੀਚੇਲਿਅਨ ਨੂੰ ਮੰਗ-ਪੱਤਰ ਸੌਂਪ ਕੇ ਫੇਸਬੁੱਕ 'ਤੇ ਪੋਸਟ ਪਾਉਣ ਵਾਲੇ ਪਰਮਿੰਦਰ ਸਾਗਰ ਨਾਂ ਦੇ ਵਿਅਕਤੀ ਖਿਲਾਫ਼ ਕਾਰਵਾਈ ਦੀ ਮੰਗ ਕੀਤੀ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਸ਼ਟਰੀ ਰਾਜਪੂਤ ਕਰਨੀ ਸੈਨਾ ਦੇ ਜ਼ਿਲਾ ਪ੍ਰਧਾਨ ਮੋਹਣ ਸਿੰਘ ਉਰਫ ਲੱਕੀ ਠਾਕੁਰ ਨੇ ਦੱਸਿਆ ਕਿ 5 ਅਪ੍ਰੈਲ ਨੂੰ ਪਰਮਿੰਦਰ ਸਾਗਰ ਨਾਂ ਦੇ ਵਿਅਕਤੀ ਨੇ ਆਪਣੀ ਫੇਸਬੁੱਕ ਆਈ. ਡੀ. 'ਤੇ ਭਗਵਾਨ ਸ੍ਰੀ ਰਾਮ ਤੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਬਾਰੇ ਗਲਤ ਪੋਸਟ ਪਾਈ ਸੀ। ਉਸ ਪੋਸਟ 'ਤੇ ਕਰੀਬ 20 ਵਿਅਕਤੀਆਂ ਨੇ ਕੁਮੈਂਟ ਕੀਤਾ ਅਤੇ ਇਨ੍ਹਾਂ ਵਿਚੋਂ ਇਕ ਵਿਅਕਤੀ ਜਿਸ ਦਾ ਨਾਂ ਹਰਦਿਆਲ ਆਦੀਆ ਹੈ, ਨੇ ਕੁਮੈਂਟ ਕੀਤਾ ਸੀ ਕਿ ਜੋ ਪੋਸਟ 'ਤੇ ਨਜ਼ਰ ਆ ਰਿਹਾ ਸੀ। ਦੋਵਾਂ ਨੇ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਐੱਸ. ਐੱਸ.  ਪੀ. ਨੂੰ ਕਾਰਵਾਈ ਲਈ ਆਪਣੇ ਵੱਲੋਂ ਵੀ ਸ਼ਿਕਾਇਤ ਦਿੱਤੀ ਗਈ ਹੈ। 
ਇਸ ਮੌਕੇ ਟੋਨੀ ਠਾਕੁਰ, ਜਿੰਦੂ ਸੈਣੀ, ਦੀਪਕ ਸ਼ਾਰਦਾ, ਅਸ਼ਵਨੀ ਠਾਕੁਰ ਜੰਗਲੀ, ਕੌਂਸਲਰ ਨਿਪੁੰਨ ਸ਼ਰਮਾ, ਅਮਿਤ ਅੰਗਾਰਾ, ਮਨਜੀਤ ਸਿੰਘ ਰਾਏ, ਬਲਵੀਰ ਸਿੰਘ ਫੁਗਲਾਣਾ, ਠਾਕੁਰ ਸਰਜੀਵਨ ਸਿੰਘ, ਨੇਤਰ ਚੰਦ ਚੰਦੇਲ, ਮੌਂਟੀ ਠਾਕੁਰ, ਕੁਲਵਿੰਦਰ ਬੱਬੂ, ਰਾਜ ਠਾਕੁਰ, ਬਲਵੀਰ ਸਿੰਘ ਪੱਟੀ ਆਦਿ ਨੇ ਕਿਹਾ ਕਿ ਭਾਰਤੀ ਸੰਵਿਧਾਨ 'ਚ ਸਮੂਹ ਧਰਮਾਂ ਨੂੰ ਇਕ ਸਮਾਨ ਆਦਰ-ਸਨਮਾਨ ਦਿੱਤਾ ਗਿਆ ਹੈ ਪਰ ਇਸ ਦੇ ਬਾਵਜੂਦ ਕੁਝ ਸ਼ਰਾਰਤੀ ਅਨੁਸਾਰ ਸਮਾਜ ਦੀ ਸ਼ਾਂਤੀ ਭੰਗ ਕਰਨ ਲਈ ਅਜਿਹੀਆਂ ਕਾਰਵਾਈਆਂ ਕਰਦੇ ਹਨ, ਜਿਨ੍ਹਾਂ ਨੂੰ ਨਕੇਲ ਪਾਉਣੀ ਬੇਹੱਦ ਜ਼ਰੂਰੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਕ ਹਫ਼ਤੇ ਦੇ ਅੰਦਰ-ਅੰਦਰ ਅਜਿਹੇ ਵਿਅਕਤੀਆਂ ਖਿਲਾਫ਼ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕਾਰਵਾਈ ਨਾ ਕੀਤੀ ਗਈ ਤਾਂ ਸੰਗਠਨਾਂ ਨੂੰ ਸੰਘਰਸ਼ ਦਾ ਰਾਹ ਅਪਨਾਉਣ ਲਈ ਮਜਬੂਰ ਹੋਣਾ ਪਵੇਗਾ। ਉਨ੍ਹਾਂ ਜ਼ਿਲਾ ਪੁਲਸ ਮੁਖੀ ਤੋਂ ਮੰਗ ਕੀਤੀ ਕਿ ਉਹ ਤੁਰੰਤ ਸਖ਼ਤ ਕਾਰਵਾਈ ਦੇ ਆਦੇਸ਼ ਦੇਣ। 
ਇਸ ਮੌਕੇ ਸੁਧੀਰ ਸ਼ਰਮਾ, ਮਨੀਸ਼ ਭੰਡਾਰੀ, ਵਿਜੇ ਮੋਹਣ, ਅਸ਼ਵਨੀ ਗੈਂਦ, ਰਾਕੇਸ਼ ਚਾਵਲਾ, ਰੰਮੀ, ਸੰਜੇ, ਕਿੱਕੀ, ਪੱਟੀ, ਸਾਹਿਲ ਰਾਣਾ, ਅੰਕਿਤ, ਵਿਵੇਕ ਸੈਣੀ, ਤਰੁਣ ਅਰੋੜਾ, ਗਗਨ ਤਾਜੋਵਾਲ, ਲੱਕੀ ਬਡਲਾ, ਕੁਲਵੀਰ ਸਿੰਘ, ਗੋਰਾ ਪੰਡਿਤ, ਧਰਮਵੀਰ ਠਾਕਰ, ਸ਼ਾਲੂ ਪੰਡਿਤ, ਨੀਰਜ ਗੈਂਦ, ਅਸ਼ੋਕ ਸੈਣੀ ਸਮੇਤ ਵੱਡੀ ਗਿਣਤੀ 'ਚ ਵੱਖ-ਵੱਖ ਸੰਗਠਨਾਂ ਦੇ ਆਗੂਆਂ ਨੇ ਰੋਸ ਮਾਰਚ 'ਚ ਭਾਗ ਲਿਆ।


Related News