ਡੀਜ਼ਲ-ਪਟਰੌਲ ਦੇ ਰੇਟ ਵਧਾ ਕੇ ਕੇਂਦਰ ਕਿਸਾਨਾਂ ਨੂੰ ਕਮਜ਼ੋਰ ਕਰ ਰਿਹਾ ਹੈ : ਕਿੱਕੀ ਢਿੱਲੋਂ
Wednesday, Jan 31, 2018 - 05:30 PM (IST)
ਸਾਦਿਕ (ਪਰਮਜੀਤ) - ਵਿਸ਼ਵ ਪੱਧਰ 'ਤੇ ਕੱਚੇ ਤੇਲ ਦੇ ਰੇਟ ਘੱਟ ਹੋਣ ਦੇ ਬਾਵਜੂਦ ਮੋਦੀ ਸਰਕਾਰ ਨੇ ਤੇਲ ਦੇ ਰੇਟ ਵਧਾ ਦਿੱਤੇ ਹਨ। ਅਜਿਹਾ ਕਰਕੇ ਉਹ ਭਾਰਤ ਵਾਸੀਆਂ ਅਤੇ ਖਾਸ ਕਰ ਪੰਜਾਬ ਦੇ ਕਿਸਾਨਾਂ ਨੂੰ ਆਰਥਿਕ ਤੌਰ 'ਤੇ ਕਮਜ਼ੋਰ ਕਰਨ ਦੀ ਨਵੀਂ ਨੀਤੀ ਘੜ ਰਿਹਾ ਹੈ। ਇਹ ਸ਼ਬਦ ਸਾਦਿਕ ਨੇੜੇ ਪਿੰਡ ਦੀਪ ਸਿੰਘ ਵਾਲਾ ਵਿਖੇ ਅਮਰਜੀਤ ਸਿੰਘ ਔਲਖ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸਾਦਿਕ ਦੇ ਗ੍ਿਰਹ ਵਿਖੇ ਗਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨ, ਟਰਾਂਸਪੋਟਰ, ਵਪਾਰੇ ਤੱਕ ਭਾਰਤ ਦੇ ਲੋਕ ਬੀ ਵਰਗ ਤੋਂ ਲੈ ਕੇ ਵਿਦਿਆਰਥੀਆਂ ਤੱਕ ਸਭ ਵਰਗਾਂ ਦੇ ਲੋਕਾਂ ਦਾ ਗਲਾ ਘੋਟ ਰੱਖਿਆ ਹੈ। ਲੋਕ ਪਹਿਲਾਂ ਤੋਂ ਜੀ. ਐੱਸ. ਟੀ ਤੋਂ ਪ੍ਰੇਸ਼ਾਨ ਹਨ ਅਤੇ ਪੈਟਰੋਲ ਤੇ ਡੀਜ਼ਲ ਦੇ ਰੇਟ ਵਧਾ ਕੇ ਆਮ ਜਨਤਾ ਦਾ ਜਿਊਣਾ ਮੁਸ਼ਕਿਲ ਕਰ ਰੱਖਿਆ ਹੈ। ਲੋਕ ਸਭਾ ਚੋਣਾਂ ਦੌਰਾਨ ਮੋਦੀ ਸਰਕਾਰ ਨੂੰ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ। ਸ. ਢਿੱਲੋਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਜੋ ਵਾਅਦੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਸਨ ਉਹ ਵਾਅਦੇ ਪੂਰੇ ਕਰਨ ਲਈ ਵਚਨਬੱਧ ਹਨ। ਉਨਾਂ ਕਿਹਾ ਕਿ ਵਿਰੋਧੀਆਂ ਦਾ ਕੰਮ ਸਿਰਫ ਨੁਕਤਾਚੀਨੀ ਕਰਨਾ ਹੁੰਦਾ ਹੈ। ਜਦ ਉਹ ਖੁਦ ਸੱਤਾ ਵਿਚ ਹੁੰਦੇ ਹਨ ਤਾਂ ਲੋਕ ਹਿੱਤ ਲਈ ਕੋਈ ਕੰਮ ਨਹੀਂ ਕਰਦੇ।ਇਸ ਮੌਕੇ ਬਲਜਿੰਦਰ ਸਿੰਘ ਔਲਖ, ਹੀਰਾ ਸਿੰਘ ਸੰਧੂ, ਮੇਜਰ ਸਿੰਘ ਕਾਉਣੀ ਤੇ ਪੰਚਾਇਤ ਮੈਂਬਰ ਹਾਜ਼ਰ ਸਨ।
