ਡੀਜ਼ਲ ਅਤੇ ਪੈਟ੍ਰੋਲ ਕੀਮਤਾਂ ਦੇ ਵਾਧੇ ਨਾਲ ਮਹਿੰਗਾਈ ਹੋਰ ਵਧੇਗੀ : ਕਾਂਗਰਸੀ ਆਗੂ
Sunday, Sep 17, 2017 - 05:59 PM (IST)
ਧਰਮਕੋਟ (ਸਤੀਸ਼) - ਕੇਂਦਰ ਦੀ ਮੌਦੀ ਸਰਕਾਰ ਦੀਆ ਗਲਤ ਨੀਤੀਆਂ ਕਾਰਨ ਆਏ ਦਿਨ ਵੱਧ ਰਹੀ ਮਹਿੰਗਾਈ ਨੇ ਆਮ ਆਦਮੀ ਦੇ ਨੱਕ 'ਚ ਦੰਮ ਕਰ ਦਿੱਤਾ ਹੈ। ਸੂਤਰਾਂ ਅਨੁਸਾਰ ਪ੍ਰੈਸ ਨਾਲ ਗੱਲਬਾਤ ਕਰਦਿਆਂ ਬਲਤੇਜ ਸਿੰਘ ਗਿੱਲ ਸਰਪੰਚ ਕੜਿਆਲ, ਇੰਦਰਪ੍ਰੀਤ ਸਿੰਘ ਬੰਟੀ, ਗੁਰਮੀਤ ਮਖੀਜਾ ਵਾਈਸ ਚੇਅਰਮੈਨ ਵਪਾਰ ਸੈਲ, ਅਮਰਜੀਤ ਸਿੰਘ ਬਿੱਟੂ ਬੀਜਾਪੁਰ ਸਾਬਕਾ ਬਲਾਕ ਪ੍ਰਧਾਨ, ਸੁਧੀਰ ਕੁਮਾਰ ਗੋਇਲ ਆੜਤੀ ਯੂਨੀਅਨ ਆਗੂ, ਨਰਿੰਦਰ ਸਿੰਘ ਪੱਪੂ ਭੋਡੀਵਾਲ ਸਾਬਕਾ ਸਰਪੰਚ ਨੇ ਕਿਹਾ ਕਿ ਕੇਂਦਰ ਦੀ ਮੌਦੀ ਸਰਕਾਰ ਦੇ ਰਾਜ 'ਚ ਡੀਜ਼ਲ ਅਤੇ ਪੈਟ੍ਰੋਲ ਦੀਆਂ ਕੀਮਤਾਂ ਅਸਮਾਨੀ ਪਹੁੰਚ ਚੁੱਕੀਆਂ ਹਨ।
ਡੀਜ਼ਲ ਅਤੇ ਪੈਟ੍ਰੋਲ ਕੀਮਤਾਂ ਦਾ ਵਾਧਾ ਕਿਸਾਨੀ ਦਾ ਲੱਕ ਤੋੜ ਦੇਵੇਗਾ। ਇਸ ਵਾਧੇ ਨਾਲ ਮਹਿੰਗਾਈ ਹੋਰ ਵਧੇਗੀ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਘਟੀਆ ਹਨ, ਪਰ ਸਰਕਾਰ ਵਲੋਂ ਕੱਚੇ ਤੇਲ ਦੇ ਮੁੱਲ ਘੱਟਣ 'ਤੇ ਵੀ ਡੀਜ਼ਲ ਪੈਟ੍ਰੋਲ ਦਾ ਰੇਟ ਨਹੀਂ ਘਟਾਇਆ ਜਾ ਰਿਹਾ। ਉਨਾਂ ਸਰਕਾਰ ਤੋ ਮੰਗ ਕੀਤੀ ਕਿ ਕੇਂਦਰ ਸਰਕਾਰ ਡੀਜ਼ਲ ਅਤੇ ਪੈਟ੍ਰੋਲ ਦੀਆਂ ਕੀਮਤਾਂ ਘੱਟ ਕੀਤੀਆਂ ਜਾਣ।
