ਇਕਾਂਤਵਾਸ ਦੀ ਪਾਲਣਾ ਨਾ ਕਰਨ 'ਤੇ ਹੋਵੇਗਾ ਕੇਸ ਦਰਜ, ਪੁਲਸ ਵਿਭਾਗ
Sunday, Apr 26, 2020 - 07:12 PM (IST)
ਬਲਾਚੌਰ, (ਬ੍ਰਹਮਪੁਰੀ)- ਜ਼ਿਲ੍ਹਾ ਨਵਾਂਸ਼ਹਿਰ ਜੋ ਕਿ ਕੋਰੋਨਾ ਮੁਕਤ ਹੋ ਗਇਆ ਸੀ ਪਰ ਕੱਲ ਮੁੜ ਬੂਥਗੜ੍ਹ (ਬਲਾਚੌਰ) ਦਾ ਨਵਾਂ ਕੇਸ ਪਾਜ਼ੇਟਿਵ ਆਉਣ ਕਾਰਨ ਪੂਰੇ ਜ਼ਿਲ੍ਹੇ ਲਈ ਸਿਰਦਰਦੀ ਬਣ ਗਇਆ ਹੈ। ਉੱਥੇ ਅੱਜ ਜਤਿੰਦਰਜੀਤ ਸਿੰਘ ਡੀ ਐਸ ਪੀ ਬਲਾਚੌਰ ਨੇ ਪੁਲਸ ਵਿਭਾਗ ਦੇ ਉੱਚ ਅਧਿਕਾਰੀਆਂ ਤੇ ਪਟਰੋਲਿੰਗ ਸਿਵਲ ਵਿਭਾਗ ਦੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਅਗਰ ਕੋਈ ਵੀ ਵਿਅਕਤੀ ਜੋ ਇਕਾਂਤਵਾਸ ਵਿੱਚ ਹੈ ਜੇ ਉਹ ਇਕਾਂਤਵਾਸ ਦੀ ਉਲੰਘਣਾ ਕਰਦਾ ਹੈ ਤਾਂ ਉਸ ਖਿਲਾਫ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਅਸੀਂ ਲੋਕਾਂ ਨੂੰ ਸੁਰੱਖਿਅਤ ਰੱਖ ਸਕੀਏ।
ਅੱਜ ਦੀ ਮੀਟਿੰਗ ਜੋ ਔਨਲਾਈਨ ਸੀ ਉਸ ਵਿੱਚ ਗਸ਼ਤ ਕਰ ਰਹੇ ਪੁਲਸ ਮੁਲਾਜਮਾਂ ਨੂੰ ਕਿਹਾ ਕਿ ਉਹ ਇਕਾਂਤਵਾਸ ਲੋਕਾਂ ਤੇ ਪੈਨੀ ਨਜਰ ਰੱਖਣ ਅਗਰ ਕੋਈ ਘਰ ਤੋਂ ਬਹਾਰ ਨਿੱਕਲਦਾ ਤਾਂ ਉਸ ਨੂੰ ਠਾਣੇ ਲਿਆ ਕੇ ਕਾਨੂੰਨੀ ਕਾਰਵਾਈ ਕਰਨ। ਇੱਥੇ ਜ਼ਿਕਰਯੋਗ ਹੈ ਕਿ ਕੋਰੋਨਾ ਪੀੜ੍ਹਤ ਜਤਿੰਦਰ ਬੂਥਗੜ੍ਹ ਦੀ ਕੇਸ ਹਿਸਟਰੀ ਦੀ ਸੂਚੀ ਬਹੁਤ ਲੰਬੀ ਮਿਲੀ ਜਿਸ ਤੋਂ ਪੁਲਸ ਨੂੰ ਸਖਤੀ ਇਤਿਹਾਤ ਵਜੋਂ ਕਰਨੀ ਪਈ ਕਿਉਂ ਕਿ ਪੀੜ੍ਹਤ ਦੋ ਦਿਨਾਂ ਵਿੱਚ ਹੀ ਕਈ ਪਿੰਡਾਂ ਦੁਕਾਨਾਂ ਮਿੱਤਰਾਂ ਕੋਲ ਘੁੰਮਦਾ ਹੀ ਰਿਹਾ ਜਿਸ ਕਰਕੇ ਇਲਾਕੇ ਵਿੱਚ ਸਹਿਮ ਵੀ ਹੈ ਅਤੇ ਉਸ ਦੀ ਮੂਰਖਤਾ ਦੀ ਚਰਚਾ ਵੀ।