‘ਮਾਹਿਲਪੁਰ ’ਚ ਵੀ ਡਾਇਰੀਆ ਨੇ ਪਸਾਰੇ ਪੈਰ’
Tuesday, Jul 31, 2018 - 02:14 AM (IST)

ਹੁਸ਼ਿਆਰਪੁਰ, (ਘੁੰਮਣ)- ਲੇਬਰ ਪਾਰਟੀ ਭਾਰਤ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਅਤੇ ਸਕੱਤਰ ਦਵਿੰਦਰ ਸਿੰਘ ਥਿੰਦ ਨੇ ਦੱਸਿਆ ਕਿ ਡਾਇਰੀਆ ਨੇ ਮਾਹਿਲਪੁਰ ਬਲਾਕ ’ਚ ਵੀ ਆਪਣੇ ਪੈਰ ਪਸਾਰ ਦਿੱਤੇ ਹਨ। ਕਮਿਊਨਿਟੀ ਹੈਲਥ ਸੈਂਟਰ ’ਚ ਪਿੰਡ ਗੋਹਗਡ਼ੋਂ ਤੋਂ ਡਾਇਰੀਆ ਪੀਡ਼ਤ ਵਿਅਕਤੀਆਂ ਨਾਲ ਮੁਲਾਕਾਤ ਤੋਂ ਬਾਅਦ ਉਨ੍ਹਾਂ ਦੱਸਿਆ ਕਿ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕਰਮਚਾਰੀਆਂ ਦੀ ਲਾਪ੍ਰਵਾਹੀ ਕਾਰਨ ਦੂਸ਼ਿਤ ਪਾਣੀ ਸਪਲਾਈ ਹੋਣ ਕਰ ਕੇ ਮਾਹਿਲਪੁਰ ’ਚ ਡਾਇਰੀਆ ਦੀ ਬੀਮਾਰੀ ਫੈਲੀ ਹੈ।