ਪਟਿਆਲਾ ’ਚ ਦਸਤ ਰੋਗ ਨਾਲ 9 ਲੋਕ ਬੀਮਾਰ, DC ਨੇ ਦੱਸਿਆ ਇਹ ਕਾਰਨ
Thursday, May 05, 2022 - 08:51 AM (IST)
ਪਟਿਆਲਾ (ਪਰਮੀਤ) : ਪਟਿਆਲਾ 'ਚ ਦਸਤ ਰੋਗ ਨਾਲ 9 ਵਿਅਕਤੀ ਬੀਮਾਰ ਹੋ ਗਏ ਹਨ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਿਨਹਾ ਨੇ ਦੱਸਿਆ ਕਿ ਦੀਨ ਦਿਆਲ ਕਾਲੋਨੀ, ਬਿਸ਼ਨ ਨਗਰ 'ਚ ਪਾਣੀ ਦੇ ਅਣ-ਅਧਿਕਾਰਤ ਕੁਨੈਕਸ਼ਨ ਚੱਲ ਰਹੇ ਸਨ, ਜਿਨ੍ਹਾਂ ਦੇ ਪਾਣੀ 'ਚ ਸੀਵਰੇਜ ਦਾ ਪਾਣੀ ਰਲ ਗਿਆ। ਇਸ ਕਾਰਨ ਇੱਥੇ ਰਹਿਣ ਵਾਲੇ ਲੋਕ ਬੀਮਾਰ ਪੈ ਗਏ ਹਨ।
ਪਟਿਆਲਾ ਸਿਹਤ ਵਿਭਾਗ ਨੇ ਤੁਰੰਤ ਰਾਹਤ ਪ੍ਰਦਾਨ ਕਰਦਿਆਂ ਸਾਫ਼ ਪੀਣ ਵਾਲਾ ਪਾਣੀ, ਓ. ਆਰ. ਐੱਸ. ਘਰਾਂ ਵਿਚ ਪਹੁੰਚਾਇਆ ਹੈ ਅਤੇ ਘਰਾਂ ਦਾ ਸਰਵੇਖਣ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਣ ਅਧਿਕਾਰਤ ਪਾਣੀ ਕੁਨੈਕਸ਼ਨਾਂ ਦਾ ਮਾਮਲੇ ਨੂੰ ਜਲਦ ਨਜਿੱਠਿਆ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ