ਆਖ਼ਰਕਾਰ 7ਵੇਂ ਦਿਨ ਜੈਕਾਰਿਆਂ ਦੀ ਗੂੰਜ ਨਾਲ ਮੁਕੰਮਲ ਹੋਇਆ 1000 ਫੁੱਟ ਚੌੜੇ ਪਾੜ ਨੂੰ ਭਰਨ ਦਾ ਕੰਮ

Monday, Aug 28, 2023 - 11:24 AM (IST)

ਆਖ਼ਰਕਾਰ 7ਵੇਂ ਦਿਨ ਜੈਕਾਰਿਆਂ ਦੀ ਗੂੰਜ ਨਾਲ ਮੁਕੰਮਲ ਹੋਇਆ 1000 ਫੁੱਟ ਚੌੜੇ ਪਾੜ ਨੂੰ ਭਰਨ ਦਾ ਕੰਮ

ਹਰੀਕੇ ਪੱਤਣ (ਲਵਲੀ) : ਹਰੀਕੇ ਹੈੱਡ ਵਰਕਸ ਤੋਂ ਡਾਊਨ ਸਟਰੀਮ ਨੂੰ ਛੱਡੇ ਪਾਣੀ ਨਾਲ ਪਿੰਡ ਘੜ੍ਹੰਮ ਅਤੇ ਸਭਰਾ ਦੇ ਵਿਚਕਾਰ 19 ਅਗਸਤ ਨੂੰ ਇਕ ਵਜੇ ਦੇ ਕਰੀਬ ਧੁੰਸੀ ਬੰਨ੍ਹ 'ਚ ਪਾੜ ਪੈਣ ਕਾਰਨ ਦਰਜਨਾਂ ਪਿੰਡ ਪਾਣੀ ਦੀ ਲਪੇਟ 'ਚ ਆ ਗਏ ਸਨ। ਬੰਨ੍ਹ ਪੂਰਨ 'ਚ ਸੰਤ ਬਾਬਾ ਸੁੱਖਾ ਸਿੰਘ ਜੀ ਸਰਹਾਲੀ ਵਾਲੇ ਅਤੇ ਉਨ੍ਹਾਂ ਨਾਲ ਸੰਗਤਾਂ ਵੱਲੋਂ ਲਗਾਤਾਰ ਸੇਵਾ ਜਾਰੀ ਰੱਖੀ ਗਈ। ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਚੇਅਰਮੈਨ ਦਿਲਬਾਗ ਸਿੰਘ ਮਾਰਕਿਟ ਹਰੀਕੇ ਅਤੇ ਉਨ੍ਹਾਂ ਦੀ 'ਆਪ' ਟੀਮ, ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਵੱਲੋਂ ਇਸ ਧੁੱਸੀ ਬੰਨ੍ਹ 'ਤੇ ਸੇਵਾਵਾਂ ਜਾਰੀ ਰੱਖੀਆਂ ਸਨ ਅਤੇ ਹੱਥੀਂ ਸੇਵਾ ਕਰਦੇ ਰਹੇ। ਇਸ ਤੋ ਇਲਾਵਾ ਜਿੱਥੇ ਇਲਾਕੇ ਭਰ ਦੇ ਨੌਜਵਾਨਾਂ ਅਤੇ ਪਿੰਡ ਵਾਸੀਆਂ ਨੇ ਇਸ ਬੰਨ੍ਹ ਨੂੰ ਪੂਰਨ 'ਚ ਸਹਿਯੋਗ ਦਿੱਤਾ, ਉੱਥੇ ਕਿਸਾਨ ਜੱਥੇਬੰਦੀਆਂ ਅਤੇ ਹੋਰ ਧਾਰਮਿਕ ਜੱਥੇਬੰਦੀਆਂ ਵੱਲੋਂ ਇਨ੍ਹਾਂ ਰਾਹਤ ਕਾਰਜਾਂ ਅਤੇ ਬਚਾਅ ਕਾਰਜਾਂ 'ਚ ਹਿੱਸਾ ਪਾਇਆ ਗਿਆ। ਮਾਝੇ-ਮਾਲਵੇ ਤੇ ਦੋਆਬਾ ਤੋਂ ਦਾਨੀ ਸੱਜਣਾ ਵੱਲੋਂ ਹਰੀਕੇ ਹਥਾੜ ਇਲਾਕੇ 'ਚ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਸ਼ਨ ਵੰਡਿਆ ਗਿਆ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਸੂਬੇ ’ਚ ਗ਼ੈਰ-ਕਾਨੂੰਨੀ ਮਾਈਨਿੰਗ ’ਤੇ ਸ਼ਿਕੰਜਾ, ਦੋ ਦਿਨਾਂ ’ਚ 3 ਕੇਸ ਦਰਜ

ਇਸ ਧੁੰਸੀ ਬੰਨ੍ਹ ਨੂੰ ਭਰਨ ਵਿਚ ਹਰ ਇਕ ਨੇ ਦਿਨ-ਰਾਤ ਕਰਕੇ ਆਖ਼ਰ ਇਸ ਬੰਨ੍ਹ ਨੂੰ 7ਵੇਂ ਦਿਨ ਅੱਜ ਸਵੇਰੇ 6 ਵਜੇ ਦੇ ਕਰੀਬ ਮੁਕੰਮਲ ਕਰ ਲਿਆ। ਦਰਜਨਾਂ ਪਿੰਡਾਂ ਨੂੰ ਜਾ ਰਿਹਾ ਹਰੀਕੇ ਦਰਿਆ ਦਾ ਪਾਣੀ ਜਾਣੋਂ ਰੁਕ ਗਿਆ। ਹੜ੍ਹ ਪ੍ਰਭਾਵਿਤ ਲੋਕਾਂ ਨੂੰ ਸੁੱਖ ਦਾ ਸਾਹ ਆਇਆ। ਅੱਜ ਸਵੇਰੇ ਤੋਂ ਉਹ ਹੁਣ ਆਪਣੇ ਘਰਾਂ ਨੂੰ ਵਾਪਸ ਜਾਣੇ ਸ਼ੁਰੂ ਹੋ ਗਏ। ਇਸ ਮੌਕੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਚੇਅਰਮੈਨ ਦਿਲਬਾਗ ਸਿੰਘ ਮਾਰਕਿਟ ਕਮੇਟੀ ਹਰੀਕੇ ਵੱਲੋਂ ਸੰਤ ਬਾਬਾ ਸੁੱਖਾ ਸਿੰਘ ਜੀ ਸਰਹਾਲੀ ਵਾਲੇ. ਸਮੂਹ ਸੰਗਤਾਂ, ਪਿੰਡ ਵਾਸੀਆਂ ਤੇ ਹੋਰ ਧਾਰਮਿਕ ਸੰਸਥਾਵਾਂ, ਕਿਸਾਨ ਜੱਥੇਬੰਦੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਨੌਜਵਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ, ਜਿਨ੍ਹਾਂ ਦੇ ਪੂਰੇ ਉਤਸ਼ਾਹ ਨਾਲ ਅੱਜ ਬੰਨ੍ਹ ਨੂੰ ਭਰਨ ਦਾ ਕੰਮ ਮੁਕੰਮਲ ਕਰ ਲਿਆ ਗਿਆ।

ਇਹ ਵੀ ਪੜ੍ਹੋ : ਗੋਰਾਇਆਂ 'ਚ ਤੂਫ਼ਾਨ ਦੇ ਨਾਲ ਪਿਆ ਭਾਰੀ ਮੀਂਹ, ਟਰੈਕ 'ਤੇ ਡਿੱਗਿਆ ਦਰੱਖ਼ਤ

ਇਸ ਮੌਕੇ ਚੇਅਰਮੈਨ ਦਿਲਬਾਗ ਸਿੰਘ, ਚੇਅਰਮੈਨ ਸੁਖਰਾਜ ਸਿੰਘ, ਗੁਰਬਿੰਦਰ ਸਿੰਘ ਕਾਲੇਕੇ, ਸਿੰਕਦਰ ਸਿੰਘ ਚੀਮਾ, ਗੁਰਲਾਲ ਸਿੰਘ ਧਾਰੀਵਾਲ, ਬਲਾਕ ਪ੍ਰਧਾਨ ਅਵਤਾਰ ਸਿੰਘ ਸਭਰਾ, ਕਾਰਜ ਸਿੰਘ ਸਭਰਾ, ਲਵਪ੍ਰੀਤ ਸਿੰਘ, ਤਰੇਸਮ ਸਿੰਘ ਸੋਨੂੰ ਭੁੱਲਰ, ਜਸਪਾਲ ਸਿੰਘ ਭੁੱਲਰ, ਗੁਰਦਿਆਲ ਸਿੰਘ ਮਰਹਾਣਾ, ਸਰਦੂਲ ਸਿੰਘ ਸਭਰਾ ਸਾਬਕਾ ਸਰਪੰਚ, ਨਰਿੰਦਰ ਸਿੰਘ ਸਰਪੰਚ, ਗੋਰਾ ਜੋਤੀਸ਼ਾਹ, ਦਲੇਰ ਸਿੰਘ ਦੁੱਬਲੀ, ਬਿੰਕਰ ਸਿੰਘ ਭੰਗਾਲੀਆਂ, ਗੁਰਪ੍ਰੀਤ ਸਿੰਘ ਗੋਰਾ, ਨਰਿੰਦਰ ਫੌਜੀ, ਜੁਗਰਾਜ ਸਿੰਘ ਤੁੰਗ, ਗੁਰਨਾਮ ਸਿੰਘ ਬੱਬੀ, ਬਲਦੇਵ ਸਿੰਘ ਬੁਰਜ ਦੇਵਾ, ਸੁਖਵਿੰਦਰ ਸੋਨੀ ਨੱਥੂਪੁਰ, ਗੁਲਸ਼ਨ ਮਲਹੋਤਰਾ, ਮੋਹਰ ਸਿੰਘ, ਪ੍ਰਗਟ ਸਿੰਘ ਆਦਿ ਹਾਜ਼ਰ ਸਨ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

 


author

Babita

Content Editor

Related News