ਢੀਂਡਸਾ ਨੇ ਅਨੁਸ਼ਾਸਨੀ ਕਮੇਟੀ ਦਾ ਫ਼ੈਸਲਾ ਕੀਤਾ ਰੱਦ, ਕਿਹਾ ਸੁਖਬੀਰ ਬਾਦਲ ਪ੍ਰਧਾਨਗੀ ਦੇ ਲਾਇਕ ਨਹੀਂ
Wednesday, Jul 31, 2024 - 06:31 PM (IST)
ਚੰਡੀਗੜ੍ਹ : ਅਕਾਲੀ ਦਲ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਵਲੋਂ ਬਾਗੀ ਧੜੇ ਦੇ 8 ਆਗੂਆਂ ਨੇ ਪਾਰਟੀ 'ਚੋਂ ਬਾਹਰ ਕੱਢਣ ਦੇ ਫ਼ੈਸਲੇ ਨੂੰ ਰੱਦ ਕਰ ਦਿੱਤਾ ਹੈ। ਸੁਖਦੇਵ ਸਿੰਘ ਢੀਂਡਸਾ ਨੇ ਆਖਿਆ ਹੈ ਕਿ ਇਹ ਸੁਖਬੀਰ ਬਾਦਲ ਹੁਣ ਪ੍ਰਧਾਨਗੀ ਦੇ ਲਾਇਕ ਨਹੀਂ ਰਿਹਾ ਹੈ। ਸੁਖਬੀਰ ਦਾ ਫੈਸਲਾ ਗੈਸੰਵਿਧਾਨਕ ਹੈ, ਲਿਹਾਜ਼ਾ ਉਹ ਪਾਰਟੀ ਦੇ ਸਰਪ੍ਰਸਤ ਹੋਣ ਦੇ ਨਾਤੇ ਇਹ ਫ਼ੈਸਲਾ ਰੱਦ ਕਰਦੇ ਹਨ। ਉਨ੍ਹਾਂ ਕਿਹਾ ਕਿ ਸਰਪ੍ਰਸਤ ਦੇ ਤੌਰ 'ਤੇ ਇਸ ਸੰਬੰਧੀ ਮੈਂ ਲਿਖਤੀ ਤੌਰ 'ਤੇ ਸੁਖਬੀਰ ਬਾਦਲ ਨੂੰ ਭੇਜਾਂਗਾ। ਢੀਂਡਸਾ ਨੇ ਇਹ ਵੀ ਆਖਿਆ ਹੈ ਕਿ ਬਹੁਤ ਜਲਦੀ ਉਹ ਪਾਰਟੀ ਇਜਲਾਸ ਬੁਲਵਾਉਣਗੇ ਜਿਸ ਵਿਚ ਨਵਾਂ ਪ੍ਰਧਾਨ ਚੁਣਿਆ ਜਾਵੇਗਾ। ਹਾਲਾਂਕਿ ਨਵੇਂ ਪ੍ਰਧਾਨ ਦੇ ਨਾਂ 'ਤੇ ਅਜੇ ਕੋਈ ਫ਼ੈਸਲਾ ਨਹੀਂ ਹੋਇਆ ਹੈ ਅਤੇ ਇਹ ਫ਼ੈਸਲਾ ਵੀ ਸੰਗਤ ਹੀ ਕਰੇਗੀ।
ਇਹ ਵੀ ਪੜ੍ਹੋ : ਮੌਸਮ ਵਿਭਾਗ ਵੱਲੋਂ ਪੰਜਾਬ ਵਿਚ ਭਾਰੀ ਮੀਂਹ ਦੀ ਚਿਤਾਵਨੀ, ਇਨ੍ਹਾਂ ਤਾਰੀਖ਼ਾਂ ਨੂੰ ਸੋਚ ਸਮਝ ਕੇ ਨਿਕਲਿਓ ਘਰੋਂ ਬਾਹਰ
ਢੀਂਡਸਾ ਨੇ ਕਿਹਾ ਕਿ ਅਸੀਂ ਆਪਣੀ ਮਿਹਨਤ ਅਤੇ ਕੁਰਬਾਨੀਆਂ ਨਾਲ ਅਕਾਲੀ ਦਲ ਬਣਾਇਆ ਹੈ, ਜਿਸ ਲਈ ਉਨ੍ਹਾਂ ਨੇ ਜੇਲ੍ਹਾਂ ਵੀ ਕੱਟੀਆਂ, ਸੁਖਬੀਰ ਦੱਸੇ ਜੇ ਉਸ ਨੇ ਇਕ ਦਿਨ ਵੀ ਜੇਲ੍ਹ ਕੱਟੀ ਹੋਵੇ, ਅੱਜ ਉਹ ਪ੍ਰਧਾਨ ਬਣ ਕੇ ਬੈਠਾ ਹੈ। ਮੈਂ 2017 ਵਿਚ ਵੀ ਕੋਰ ਕਮੇਟੀ ਦੀ ਮੀਟਿੰਗ ਵਿਚ ਕਿਹਾ ਸੀ ਕਿ ਸੁਖਬੀਰ ਬਾਦਲ ਨੂੰ ਹੁਣ ਪ੍ਰਧਾਨਗੀ 'ਚੋਂ ਹਟਾ ਦਿੱਤਾ ਜਾਣਾ ਚਾਹੀਦਾ ਹੈ ਉਸ ਸਮੇਂ ਵੀ ਸੁਖਬੀਰ ਨਹੀਂ ਮੰਨਿਆ ਅਤੇ ਮੀਟਿੰਗ ਵਿਚੋਂ ਉਠ ਕੇ ਚਲਾ ਗਿਆ। ਪਾਰਟੀ ਜਦੋਂ ਜਿੱਤੀ ਸੀ ਤਾਂ ਉਸ ਸਮੇਂ ਕਰੇਡਿਟ ਵੀ ਸੁਖਬੀਰ ਨੂੰ ਮਿਲਿਆ ਸੀ ਹੁਣ ਜਦੋਂ ਹਾਰ ਹੋਈ ਹੈ ਤਾਂ ਇਸ ਦੀ ਜ਼ਿੰਮੇਵਾਰੀ ਵੀ ਲੈਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਅਕਾਲੀ ਦਲ 'ਚੋਂ ਕੱਢੇ ਜਾਣ ਤੋਂ ਬਾਅਦ ਪਰਮਿੰਦਰ ਢੀਂਡਸਾ ਦਾ ਸੁਖਬੀਰ ਬਾਦਲ 'ਤੇ ਵੱਡਾ ਹਮਲਾ
ਇਸ ਮੌਕੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸਾਡਾ ਫੈਸਲਾ ਸੀ ਕਿ ਅਕਾਲੀ ਦਲ ਨੂੰ ਲੀਹਾਂ 'ਤੇ ਲੈ ਕੇ ਆਂਦਾ ਜਾਵੇ, ਪੁਰਾਣੀਆਂ ਰਿਵਾਇਤਾਂ ਕਾਇਮ ਕੀਤੀਆਂ ਜਾਣ, ਇਸ ਵਿਚ ਕਿਹੜੀ ਅਨੁਸ਼ਾਸਨਹੀਣਤਾ ਹੈ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਜਾ ਕੇ ਖਿਮਾ ਯਾਚਨਾ ਦੀ ਅਪੀਲ ਕਰਨੀ ਅਨੁਸ਼ਾਸਨਹੀਣਤਾ ਹੈ, ਸਾਨੂੰ ਦੱਸਿਆ ਜਾਵੇ ਕਿ ਸਾਡੀ ਗਲਤੀ ਕੀ ਹੈ। ਨਾ ਸਾਨੂੰ ਨੋਟਿਸ ਭੇਜਿਆ ਗਿਆ ਅਤੇ ਨਾ ਸਾਡੇ ਕੋਲੋਂ ਕੋਈ ਜਵਾਬ ਮੰਗਿਆ ਗਿਆ। ਚੰਦੂਮਾਜਰਾ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੇ ਬਾਵਜੂਦ ਸੁਖਬੀਰ ਨੇ ਬੇਅਦਬੀ ਕਰਨ ਵਾਲਿਆਂ ਨਾਲ ਰਾਬਤਾ ਕੀਤਾ, ਪੰਥ 'ਚੋਂ ਛੇਕੇ ਵਿਅਕਤੀ ਨੂੰ ਖਿਮਾ ਦਿਵਾਉਣ ਲਈ ਯਤਨ ਕੀਤੇ। ਇਹ ਸਭ ਤੋਂ ਵੱਡੀ ਅਨੁਸ਼ਾਸਨਹੀਣਤਾ ਹੈ। ਅੱਜ ਅਕਾਲੀ ਦਲ ਦੋ ਹਿੱਸਿਆਂ ਵਿਚ ਵੰਡਿਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ ਵਿਚ ਭਲਕੇ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ, ਕਾਲਜ
ਇਕ ਉਹ ਹੈ ਜਿਨ੍ਹਾਂ ਨੇ ਤਸ਼ੱਦਦ ਹੰਢਾਇਆ ਅਤੇ ਡਾਂਗਾ ਖਾਧੀਆਂ ਅਤੇ ਇਕ ਉਹ ਹਨ ਜੋ ਕਾਰਾਂ ਵਿਚੋਂ ਨਿਕਲ ਕੇ ਆਏ ਹਨ, ਜਿਹੜੇ ਸਿਰਫ ਮਾਫੀਆ ਹਨ। ਇਸ ਦੌਰਾਨ ਉਨ੍ਹਾਂ ਨੇ ਸਾਫ ਕੀਤਾ ਕਿ ਉਹ ਕੋਈ ਨਵਾਂ ਅਕਾਲੀ ਦਲ ਨਹੀਂ ਬਣਾਉਣਗੇ, ਇਸੇ ਅਕਾਲੀ ਦਲ ਨੂੰ ਲੀਹਾਂ 'ਤੇ ਲੈ ਕੇ ਆਉਣਗੇ। ਡੇਰਾ ਸੱਚਾ ਸੌਦਾ ਕਮੇਟੀ ਦੇ ਸਿਆਸੀ ਵਿੰਗ ਦੇ ਆਗੂ ਰਹੇ ਡੇਰਾ ਪ੍ਰੇਮੀ ਪਰਦੀਪ ਕਲੇਰ ਨੇ ਸੁਖਬੀਰ 'ਤੇ ਸਨਸਨੀਖੇਜ਼ ਖੁਲਾਸੇ ਕੀਤੇ ਪਰ ਗਰੇਵਾਲ ਨੂੰ ਇਸ ਮਾਮਲੇ ਨੂੰ ਹਾਸੇ ਵਿਚ ਲੈ ਰਹੇ ਹਨ। ਜੋ ਕੁਝ ਵੀ ਅਕਾਲੀ ਦਲ ਦੇ ਪ੍ਰਧਾਨ ਨੇ ਕੀਤਾ ਹੈ, ਉਸ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8