ਢਿੱਲੋਂ ਬ੍ਰਦਰਜ਼ ਮਾਮਲਾ ; ਆਪਣੀ ਨੌਕਰੀ ਬਚਾਉਣ ਲਈ ਅਧਿਕਾਰੀਆਂ ਨੇ ਨਵਦੀਪ ਸਿੰਘ 'ਤੇ ਡੇਗੀ 'ਗਾਜ' !
Sunday, Nov 17, 2024 - 05:58 AM (IST)
ਜਲੰਧਰ (ਵਰੁਣ)– ਇਕ ਜ਼ਿਲ੍ਹੇ ਦੀ ਪੁਲਸ ਨੇ ਲਾਪ੍ਰਵਾਹੀ ਤਾਂ ਇਕ ਜ਼ਿਲੇ ਦੀ ਪੁਲਸ ਦੇ ਇਕ ਅਧਿਕਾਰੀ ਨੇ ਆਪਣੀ ਨੌਕਰੀ ਬਚਾਉਣ ਲਈ ਸਾਬਕਾ ਇੰਸ. ਨਵਦੀਪ ਸਿੰਘ ’ਤੇ ਗਾਜ ਡੇਗ ਦਿੱਤੀ। ਹਾਲਾਂਕਿ ਜਦੋਂ ਟਰਾਂਸਫਰ ਹੋ ਕੇ ਆਏ ਨਵੇਂ ਸੀ.ਪੀ. ਸਵਪਨ ਸ਼ਰਮਾ ਨੂੰ ਉਨ੍ਹਾਂ ਦੇ ਉੱਚ ਅਧਿਕਾਰੀਆਂ ਨੇ ਇਸ ਮਾਮਲੇ ਵਿਚ ਰਿਪੋਰਟ ਤਿਆਰ ਕਰਨ ਨੂੰ ਕਿਹਾ ਤਾਂ ਸਾਰੀ ਸੱਚਾਈ ਸਾਹਮਣੇ ਆ ਗਈ, ਜਿਸ ਦੇ ਬਾਅਦ ਰਿਪੋਰਟ ਤਿਆਰ ਕਰ ਕੇ ਦਫ਼ਤਰ ਭੇਜ ਦਿੱਤੀ ਗਈ ਸੀ।
ਦਰਅਸਲ ਨਵਦੀਪ ਸਿੰਘ ਜਲੰਧਰ ਕਮਿਸ਼ਨਰੇਟ ਪੁਲਸ ਦੇ ਥਾਣਾ ਨੰ.-1 ਵਿਚ 28 ਜੂਨ 2023 ਨੂੰ ਤਾਇਨਾਤ ਹੋਏ ਸਨ। ਥਾਣੇ ਦੇ ਸੀ.ਸੀ.ਟੀ.ਵੀ. ਕੈਮਰੇ 24 ਜੁਲਾਈ ਨੂੰ ਖ਼ਰਾਬ ਹੋ ਗਏ ਸਨ, ਜਿਸ ਦੀ ਸਾਰੀ ਰਿਪੋਰਟ ਬਣਾ ਕੇ 28 ਜੁਲਾਈ 2023 ਨੂੰ ਏ.ਡੀ.ਸੀ.ਪੀ. ਹੈੱਡਕੁਆਰਟਰ ਨੂੰ ਭੇਜ ਦਿੱਤੀ ਗਈ ਸੀ ਪਰ ਉਥੋਂ ਕੈਮਰੇ ਠੀਕ ਕਰਵਾਉਣ ਨੂੰ ਲੈ ਕੇ ਕੋਈ ਜਵਾਬ ਨਹੀਂ ਆਇਆ। ਬਾਅਦ ਵਿਚ ਜਦੋਂ 16 ਅਗਸਤ 2023 ਨੂੰ ਜਦੋਂ ਮਾਨਵਜੀਤ ਢਿੱਲੋਂ ਦਾ ਥਾਣੇ ਵਿਚ ਵਿਵਾਦ ਹੋਇਆ ਸੀ ਅਤੇ ਅਗਲੇ ਦਿਨ ਦੋਵਾਂ ਭਰਾਵਾਂ ਨੇ ਬਿਆਸ ਦਰਿਆ ਵਿਚ ਛਾਲ ਮਾਰ ਦਿੱਤੀ ਤਾਂ ਹਰ ਕੋਈ ਆਪਣੀ-ਆਪਣੀ ਨੌਕਰੀ ਬਚਾਉਣ ਦੇ ਚੱਕਰ ਵਿਚ ਫਸ ਗਿਆ। ਛਾਲ ਮਾਰਨ ਦੇ 17ਵੇਂ ਦਿਨ ਜਾ ਕੇ ਦਰਿਆ ’ਚੋਂ ਲਾਸ਼ ਬਰਾਮਦ ਹੋਈ, ਜੋ ਜਸ਼ਨਬੀਰ ਦੀ ਦੱਸੀ ਗਈ।
ਇਹ ਵੀ ਪੜ੍ਹੋ- ਇੰਟਰਨੈਸ਼ਨਲ ਟੀਮ ਦੇ 'ਥੰਮ੍ਹ' ਜਾਣੇ ਜਾਂਦੇ ਕਬੱਡੀ ਖਿਡਾਰੀ ਨੇ ਸੜਕ ਕੰਢੇ ਸਫੈਦੇ ਨਾਲ ਫਾਹਾ ਲਾ ਕੇ ਕੀਤੀ ਖ਼ੁਦ.ਕੁਸ਼ੀ
ਮ੍ਰਿਤਕ ਦੇ ਪਰਿਵਾਰ ਵਾਲੇ ਇਸ ਗੱਲ ’ਤੇ ਅੜ ਗਏ ਕਿ ਪਹਿਲਾਂ ਨਵਦੀਪ ਸਿੰਘ ਨੂੰ ਗ੍ਰਿਫ਼ਤਾਰ ਜਾਂ ਡਿਸਮਿਸ ਕੀਤਾ ਜਾਵੇ, ਫਿਰ ਹੀ ਉਹ ਅੰਤਿਮ ਸੰਸਕਾਰ ਕਰਨਗੇ, ਜਿਸ ਤੋਂ ਬਾਅਦ ਕਾਹਲੀ-ਕਾਹਲੀ ਵਿਚ ਜਲੰਧਰ ਕਮਿਸ਼ਨਰੇਟ ਪੁਲਸ ਨਵਦੀਪ ਸਿੰਘ ਖ਼ਿਲਾਫ਼ ਸਬੂਤ ਲੱਭਣ ਲੱਗੀ। ਇਕ ਕਾਰਨ ਨਵਦੀਪ ਸਿੰਘ ਖ਼ਿਲਾਫ਼ ਹੋਈ ਐੱਫ.ਆਈ.ਆਰ. ਬਣਾਈ ਗਈ, ਜਦੋਂ ਕਿ ਦੂਜਾ ਕਾਰਨ ਥਾਣੇ ਦੇ ਖਰਾਬ ਪਏ ਸੀ.ਸੀ.ਟੀ.ਵੀ. ਕੈਮਰੇ ਦੱਸੇ ਗਏ।
ਸੀ.ਸੀ.ਟੀ.ਵੀ. ਨੂੰ ਲੈ ਕੇ ਉਦੋਂ ਦੇ ਏ.ਸੀ.ਪੀ. ਨਾਰਥ ਦੀ ਐਂਟਰੀ ਹੋਈ। ਉਥੇ ਹੀ, ਲਾਸ਼ ਮਿਲਣ ’ਤੇ 3 ਸਤੰਬਰ 2023 ਨੂੰ ਨਵਦੀਪ ਸਿੰਘ ਅਤੇ ਹੋਰ ਮੁਲਾਜ਼ਮਾਂ ’ਤੇ ਐੱਫ.ਆਈ.ਆਰ. ਕਰ ਦਿੱਤੀ ਗਈ ਸੀ। ਉਦੋਂ ਨਵਦੀਪ ਸਿੰਘ ਛੁੱਟੀ ’ਤੇ ਸਨ, ਜਿਨ੍ਹਾਂ ਨੇ 5 ਸਤੰਬਰ ਨੂੰ ਆਪਣੀ ਡਿਊਟੀ ਸੰਭਾਲਣੀ ਸੀ, ਪਰ ਉਨ੍ਹਾਂ ਦੀਆਂ ਛੁੱਟੀਆਂ ਦਾ ਫਾਇਦਾ ਉਠਾਉਂਦੇ ਹੋਏ ਉਦੋਂ ਦੇ ਏ.ਸੀ.ਪੀ. ਨਾਰਥ ਨੇ ਥਾਣੇ ਵਿਚ ਜਾ ਕੇ ਕੰਮ ਸ਼ੁਰੂ ਕਰ ਦਿੱਤਾ। ਉਨ੍ਹਾਂ ਵੱਲੋਂ ਜੋ ਰਿਪੋਰਟ ਤਿਆਰ ਕੀਤੀ ਗਈ, ਉਸ ਵਿਚ ਇਸ ਗੱਲ ਦਾ ਜ਼ਿਕਰ ਹੀ ਨਹੀਂ ਹੈ ਕਿ ਥਾਣਾ ਨੰਬਰ 1 ਵਿਚੋਂ ਖਰਾਬ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਲੈ ਕੇ 28 ਜੁਲਾਈ ਦੀ ਮੇਲ ਆਈ ਹੋਈ ਹੈ।
ਇਹ ਵੀ ਪੜ੍ਹੋ- ਘਰ ਦਾ ਸਾਮਾਨ ਲੈਣ ਗਿਆ ਨੌਜਵਾਨ ਨਾ ਮੁੜਿਆ ਵਾਪਸ, ਰਸਤੇ 'ਚ ਹੀ 'ਕਾਲ਼' ਨੇ ਪਾਇਆ ਘੇਰਾ
ਸਾਬਕਾ ਏ.ਸੀ.ਪੀ. ਨਾਰਥ ਨੇ ਨਵਦੀਪ ਸਿੰਘ ਖ਼ਿਲਾਫ਼ ਰਿਪੋਰਟ ਤਿਆਰ ਕਰ ਦਿੱਤੀ ਅਤੇ ਸਹੀ ਗੱਲ ਸਾਹਮਣੇ ਹੀ ਨਹੀਂ ਰੱਖੀ। ਦੂਜੇ ਪਾਸੇ ਡਿਸਮਿਸ ਕਰਨ ਲਈ 2018 ਵਿਚ ਸਟੈਂਡਰਡ ਆਪ੍ਰੇਟੰਗ ਪ੍ਰੋਸੀਜਰ (ਐੱਸ.ਓ.ਪੀ.) ਨੇ ਹੁਕਮਾਂ ਦਾ ਹਵਾਲਾ ਦਿੱਤਾ ਕਿ ਥਾਣੇ ਦੇ ਖਰਾਬ ਸੀ.ਸੀ.ਟੀ.ਵੀ. ਕੈਮਰੇ ਸਰਕਾਰੀ ਖਜ਼ਾਨੇ ਤੋਂ ਨਹੀਂ, ਸਗੋਂ ਐੱਸ.ਐੱਚ.ਓ. ਆਪਣੇ ਲੈਵਲ ’ਤੇ ਠੀਕ ਕਰਵਾਏਗਾ। ਹਾਲਾਂਕਿ ਇਨ੍ਹਾਂ ਹੁਕਮਾਂ ਵਿਚ ਇਹ ਵੀ ਡਾਇਰੈਕਸ਼ਨ ਦਿੱਤੀ ਗਈ ਸੀ ਕਿ ਥਾਣਿਆਂ ਦੇ ਕੈਮਰੇ ਦੀ ਜ਼ਿੰਮੇਵਾਰੀ ਏ.ਡੀ.ਸੀ.ਪੀ. ਹੈੱਡਕੁਆਰਟਰ ਤੋਂ ਸ਼ੁਰੂ ਹੋਵੇਗੀ, ਜੋ ਮਹੀਨੇ ਵਿਚ ਇਕ ਵਾਰ, ਸਬੰਧਤ ਏ.ਸੀ.ਪੀ. ਹਫਤੇ ਵਿਚ ਇਕ ਵਾਰ, ਥਾਣੇ ਦਾ ਐੱਸ.ਐੱਚ.ਓ. ਰੋਜ਼ ਇਕ ਵਾਰ ਅਤੇ ਮੁਨਸ਼ੀ ਦਿਨ ਵਿਚ 2 ਵਾਰ ਫੋਟੋ ਆਦਿ ਵਟਸਐਪ ਗਰੁੱਪ ਵਿਚ ਪਾ ਕੇ ਜਾਣਕਾਰੀ ਦੇਣਗੇ, ਜਦਕਿ ਏ.ਸੀ.ਪੀ. ਅਤੇ ਏ.ਡੀ.ਸੀ.ਪੀ. ਨੂੰ ਡੀ.ਡੀ.ਆਰ. ਪਾਉਣੀ ਹੋਵੇਗੀ।
ਹੁਣ ਗੱਲ ਇਹ ਵੀ ਹੈ ਕਿ ਜੇਕਰ ਥਾਣਾ ਨੰ.-1 'ਚ ਸੀ.ਸੀ.ਟੀ.ਵੀ. ਕੈਮਰੇ 3 ਹਫਤਿਆਂ ਤਕ ਖਰਾਬ ਸਨ ਤਾਂ ਸਾਬਕਾ ਏ.ਸੀ.ਪੀ. ਦੀ ਇਕ ਵੀ ਡੀ. ਡੀ. ਆਰ. ਥਾਣੇ ਵਿਚ ਦਰਜ ਹੈ ? ਉਥੇ ਹੀ, ਸੀ.ਪੀ. ਸਵਪਨ ਸ਼ਰਮਾ ਦੇ ਕਾਰਜਕਾਲ ਦੌਰਾਨ ਜੋ ਰਿਪੋਰਟ ਤਿਆਰ ਕਰ ਕੇ ਦਾਖਲ- ਦਫਤਰ ਕਰਵਾਈ ਗਈ, ਉਸ ਵਿਚ ਜੋ ਜ਼ਿਕਰ ਖਰਾਬ ਸੀ.ਸੀ.ਟੀ.ਵੀ. ਕੈਮਰਿਆਂ ਦਾ ਕੀਤਾ ਗਿਆ ਹੈ, ਉਹ ਸੀ.ਪੀ. ਚਾਹਲ ਦੇ ਹੁੰਦੇ ਹੋਏ ਉਨ੍ਹਾਂ ਦੀ ਟੀਮ ਦੇ ਏ.ਸੀ.ਪੀ. ਨਾਰਥ ਨੇ ਕਿਉਂ ਨਹੀਂ ਕੀਤਾ ? ਤਾਂ ਕੀ ਜਿੰਨੀ ਲਾਪ੍ਰਵਾਹੀ ਨਵਦੀਪ ਸਿੰਘ ਦੀ ਦਿਖਾਈ ਗਈ, ਉਸ ਤੋਂ ਕਿਤੇ ਜ਼ਿਆਦਾ ਸਾਬਕਾ ਏ.ਸੀ.ਪੀ. ਨਾਰਥ ਦੀ ਨਹੀਂ ਹੈ ?
ਇਹ ਵੀ ਪੜ੍ਹੋ- ਪ੍ਰਿੰਕਲ ਫਾਇ.ਰਿੰਗ ਮਾਮਲੇ 'ਚ ਸਭ ਤੋਂ ਵੱਡਾ ਖੁਲਾਸਾ ; ਵਾਰ.ਦਾਤ ਸਮੇਂ ਦੁਕਾਨ ਦੇ ਅੰਦਰ ਵੀ ਮੌਜੂਦ ਸੀ ਹਮ.ਲਾਵਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e