ਦੋਸ਼ੀਆਂ ਦੀ ਗ੍ਰਿਫਤਾਰੀ ਲਈ ਲਾਇਆ ਧਰਨਾ

Sunday, Aug 13, 2017 - 01:05 AM (IST)

ਦੋਸ਼ੀਆਂ ਦੀ ਗ੍ਰਿਫਤਾਰੀ ਲਈ ਲਾਇਆ ਧਰਨਾ

ਲਹਿਰਾਗਾਗਾ, (ਜਿੰਦਲ)- ਪਿੰਡ ਕੜੈਲ ਤੇ ਰਾਮਪੁਰਾ ਗੁਜਰਾਂ ਦੇ ਕੁਝ ਵਿਅਕਤੀਆਂ ਵੱਲੋਂ ਬਿਜਲੀ ਚੋਰੀ ਦੀ ਚੈਕਿੰਗ ਕਰਨ ਲਈ ਆਈ ਟੀਮ ਨਾਲ ਕਥਿਤ ਤੌਰ 'ਤੇ ਕੀਤੇ ਦੁਰਵਿਵਹਾਰ, ਗਾਲੀ-ਗਲੋਚ ਅਤੇ ਰਿਕਾਰਡ ਖੋਹਣ ਦੇ ਰੋਸ 'ਚ ਪਾਵਰਕਾਮ ਦੇ ਲਹਿਰਾਗਾਗਾ ਮੰਡਲ ਨਾਲ ਸਬੰਧਿਤ ਸਮੂਹ ਜਥੇਬੰਦੀਆਂ ਦੀ ਸਾਂਝੀ ਸੰਘਰਸ਼ ਕਮੇਟੀ ਦੇ ਸੱਦੇ 'ਤੇ ਮੰਡਲ ਦਫ਼ਤਰ ਲਹਿਰਾ ਦੇ ਗੇਟ ਅੱਗੇ ਧਰਨਾ ਦਿੱਤਾ ਗਿਆ ।
ਇਸ ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਬਿਜਲੀ ਚੋਰੀ ਰੋਕਣ ਲਈ ਚਲਾਈ ਮੁਹਿੰਮ ਨੂੰ ਕੁਝ ਵਿਅਕਤੀ ਰੋਕਣਾ ਚਾਹੁੰਦੇ ਹਨ, ਜਿਸ ਕਾਰਨ ਅਜਿਹੀਆਂ ਕੋਝੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ। ਮੂਨਕ ਪੁਲਸ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੀ । ਉਨ੍ਹਾਂ ਪਾਵਰਕਾਮ ਮੈਨੇਜਮੈਂਟ ਦੀ ਨਿਖੇਧੀ ਕਰਦਿਆਂ ਕਿਹਾ ਕਿ ਬਿਜਲੀ ਦੇ ਮੀਟਰ ਘਰਾਂ ਤੋਂ ਬਾਹਰ ਲਾਉਣ ਦੇ ਫੈਸਲੇ 'ਤੇ ਕੋਈ ਅਮਲ ਨਹੀਂ ਕੀਤਾ ਜਾ ਰਿਹਾ ਹੈ, ਜਿਸ ਕਾਰਨ ਬਿਜਲੀ ਚੋਰੀ ਦਾ ਰੁਝਾਨ ਜਾਰੀ ਹੈ ਅਤੇ ਬਿਜਲੀ ਚੋਰੀ ਰੋਕਣ ਜਾਂਦੇ ਮੁਲਾਜ਼ਮਾਂ ਨਾਲ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ । ਉਨ੍ਹਾਂ ਮੰਗ ਕੀਤੀ ਕਿ ਪਾਵਰਕਾਮ ਦੇ ਮੁਲਾਜ਼ਮਾਂ ਨਾਲ ਬਦਸਲੂਕੀ ਕਰਨ ਵਾਲੇ ਉਕਤ ਵਿਅਕਤੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਸਾਰੇ ਮੰਡਲਾਂ 'ਚ ਕੰਮ ਬੰਦ ਕਰਵਾਉਣ ਦੀ ਚਿਤਾਵਨੀ : ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸੋਮਵਾਰ ਤੱਕ ਦੋਸ਼ੀਆਂ ਨੂੰ ਕੇਸ ਦਰਜ ਕਰ ਕੇ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਅਣਮਿੱਥੇ ਸਮੇਂ ਲਈ ਮੰਡਲ ਦਫਤਰ ਨਾਲ ਸਾਰੇ ਦਫ਼ਤਰਾਂ ਵਿਚ ਵੀ ਕੰਮ ਬੰਦ ਕਰਵਾ ਦਿੱਤਾ ਜਾਵੇਗਾ, ਜਿਸ ਸਬੰਧੀ ਨਿਕਲਣ ਵਾਲੇ ਨਤੀਜਿਆਂ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ ।
ਕੌਣ ਸਨ ਸ਼ਾਮਲ : ਦਵਿੰਦਰ ਸਿੰਘ ਪਿਸ਼ੋਰ, ਰਾਮਚੰਦਰ ਖਾਈ, ਮਹਿੰਦਰ ਲਹਿਰਾ, ਗੁਰਮੇਲ ਸਿੰਘ ਖਾਈ, ਗੁਰਚਰਨ ਸਿੰਘ, ਰਾਮਫਲ ਸਿੰਘ, ਛਿੰਦਰ ਮੂਣਕ, ਗੁਰਮੀਤ ਸਿੰਘ, ਨਿਰੰਜਣ ਸਿੰਘ, ਸੁਰਿੰਦਰ ਮੋਹਣ, ਮਨਜੀਤ ਕੁਮਾਰ, ਨਰੈਣ ਦੱਤ, ਨਛੱਤਰ ਸਿੰਘ, ਤਰਸੇਮ ਚੰਦ ਤੇ ਵੱਡੀ ਗਿਣਤੀ ਪਾਵਰਕਾਮ ਦੇ ਮੁਲਾਜ਼ਮ।


Related News