ਗਜ਼ਟਿਡ ਛੁੱਟੀ ਦੀ ਬਹਾਲੀ ਲਈ ਕਬੀਰ ਭਾਈਚਾਰੇ ਵੱਲੋਂ ਧਰਨਾ

01/20/2018 12:37:37 AM

ਗੁਰਦਾਸਪੁਰ, (ਵਿਨੋਦ, ਦੀਪਕ)- ਜ਼ਿਲਾ ਗੁਰਦਾਸਪੁਰ ਦੇ ਕਬੀਰ ਭਾਈਚਾਰੇ ਵੱਲੋਂ ਸਤਿਗੁਰੂ ਕਬੀਰ ਜੀ ਦੇ ਪ੍ਰਕਾਸ਼ ਦਿਹਾੜੇ ਦੀ ਗਜ਼ਟਿਡ ਛੁੱਟੀ ਦੀ ਬਹਾਲੀ ਲਈ ਸੰਤ ਗੁਰਵਿੰਦਰ ਸਿੰਘ ਬੰਦੀਛੋੜ ਕਬੀਰ ਆਸ਼ਰਮ ਕਾਹਨੂੰਵਾਨ ਦੀ ਅਗਵਾਈ 'ਚ ਸ਼ਹਿਰ 'ਚ ਰੋਸ ਪ੍ਰਦਰਸ਼ਨ ਕਰਨ ਉਪਰੰਤ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ ਤੇ ਡਿਪਟੀ ਕਮਿਸ਼ਨਰ ਗੁਰਲਵਲੀਨ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ-ਪੱਤਰ ਵੀ ਦਿੱਤਾ ਗਿਆ।
ਕੀ ਕਹਿਣੈ ਬੁਲਾਰਿਆਂ ਦਾ : ਇਸ ਮੌਕੇ ਪ੍ਰਬੰਧਕ ਕਮੇਟੀ ਸਤਿਗੁਰੂ ਕਬੀਰ ਮੰਦਿਰ ਫੱਜੂਪੁਰ ਦੇ ਪ੍ਰਧਾਨ ਅਸ਼ਵਨੀ ਫੱਜੂਪੁਰ, ਯੂਥ ਕਬੀਰ ਫੈੱਡਰੇਸ਼ਨ ਦੇ ਪ੍ਰਧਾਨ ਅਸ਼ੋਕ ਭਗਤ ਧਰਮਕੋਟ, ਚੇਅਰਮੈਨ ਕੇਵਲ ਕ੍ਰਿਸ਼ਨ ਦੀਨਪੁਰ, ਗੁਰਬਚਨ ਸਿੰਘ ਜ਼ਿਲੇਦਾਰ ਤੇ ਨੰਦ ਲਾਲ ਕਲਿਆਣਪੁਰੀ ਨੇ ਕਿਹਾ ਕਿ ਕਈ ਸਾਲਾਂ ਤੋਂ ਸਤਿਗੁਰੂ ਕਬੀਰ ਜਯੰਤੀ ਦੀ ਹੁੰਦੀ ਆ ਰਹੀ ਗਜ਼ਟਿਡ ਛੁੱਟੀ ਨੂੰ ਸਾਲ 2018 ਦੀਆਂ ਛੁੱਟੀਆਂ 'ਚ ਵੀ ਬਹਾਲ ਰੱਖਿਆ ਜਾਵੇ, ਜਿਸ ਨੂੰ ਸਰਕਾਰ ਨੇ ਰਾਖਵੀਂ ਛੁੱਟੀ ਕਰ ਦਿੱਤਾ ਹੈ, ਜਿਸ ਕਾਰਨ ਪੰਜਾਬ 'ਚ ਰਹਿੰਦੇ ਕਬੀਰ ਭਾਈਚਾਰੇ 'ਚ ਰੋਸ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਨੇ ਵੀ 28 ਜੂਨ 2018 ਦੀ ਗਜ਼ਟਿਡ ਛੁੱਟੀ ਕੀਤੀ ਹੈ।
ਟ੍ਰੈਫਿਕ ਜਾਮ ਕਰ ਕੇ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ
ਇਸ ਦੌਰਾਨ ਕਬੀਰ ਭਾਈਚਾਰੇ ਨੇ ਸ਼ਹਿਰ 'ਚ ਟ੍ਰੈਫਿਕ ਜਾਮ ਕਰ ਕੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ, ਜਿਸ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
26 ਨੂੰ ਕੈਬਨਿਟ ਮੰਤਰੀ ਦਾ ਵਿਰੋਧ ਕਰਨ ਦੀ ਦਿੱਤੀ ਚਿਤਾਵਨੀ
ਇਸ ਮੌਕੇ ਕਬੀਰ ਭਾਈਚਾਰੇ ਦੇ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਇਹ ਛੁੱਟੀ ਬਹਾਲ ਨਾ ਕੀਤੀ ਤਾਂ 26 ਜਨਵਰੀ ਨੂੰ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਵਿਰੋਧ ਕੀਤਾ ਜਾਵੇਗਾ ਤੇ ਗਜ਼ਟਿਡ ਛੁੱਟੀ ਬਹਾਲ ਹੋਣ ਤੱਕ ਸਰਕਾਰ ਵਿਰੁੱਧ ਸੰਘਰਸ਼ ਜਾਰੀ ਰਹੇਗਾ।
ਕੌਣ ਸਨ ਹਾਜ਼ਰ
ਇਸ ਮੌਕੇ ਕੁਲਦੀਪ ਜੱਜ, ਜਨਕ ਰਾਜ, ਪ੍ਰੇਮ ਪਾਲ ਪੰਮਾ, ਕੀਮਤੀ ਲਾਲ, ਡਾ. ਰਤਨ ਲੇਹਲ, ਡਾ. ਕੰਵਲਜੀਤ ਸਿੰਘ, ਮੁਨਸ਼ੀ ਰਾਮ ਦੀਨਾਨਗਰ, ਕ੍ਰਿਸ਼ਨ ਕੁਮਾਰ, ਜੀਤ ਰਾਮ, ਪ੍ਰੇਮ ਪਾਲ ਪੰਮਾ, ਪ੍ਰੇਮ ਲਾਲ ਲੇਹਲ, ਤਰਲੋਕ ਭਗਤ, ਧਰਮ ਪਾਲ, ਅਮਰਜੀਤ ਸਿੰਘ, ਪਾਲ ਭਗਤ ਐਕਸੀਅਨ, ਮੋਹਨ ਲਾਲ ਕਾਦੀਆਂ, ਜਤਿੰਦਰ ਭਗਤ, ਕਮਲਜੀਤ, ਸੁਦਾਮਾ ਭਗਤ, ਚਮਨ ਲਾਲ, ਮੰਗਤ ਰਾਮ, ਤਿਲਕ ਰਾਜ, ਨਰਿੰਦਰ ਸਹਿਗਲ, ਤਰਸੇਮ ਲਾਲ, ਆਰ. ਕੇ. ਭਗਤ, ਚਰਨ ਦਾਸ, ਪ੍ਰੇਮ ਸਿੰਘ, ਮਾ. ਸੁਭਾਸ਼ ਚੰਦ ਆਦਿ ਹਾਜ਼ਰ ਸਨ।


Related News