ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਧਰਨਾ
Tuesday, Nov 14, 2017 - 02:46 AM (IST)

ਜ਼ੀਰਾ, (ਅਕਾਲੀਆਂ ਵਾਲਾ, ਗੁਰਮੇਲ)— ਕਿਸਾਨਾਂ ਵੱਲੋਂ ਬਿਜਲੀ ਘਰ ਜ਼ੀਰਾ ਐਕਸ਼ਨ ਦਫ਼ਤਰ ਦਾ ਘਿਰਾਓ ਕੀਤਾ ਗਿਆ, ਜਿਸ ਦੀ ਅਗਵਾਈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲਾ ਸਕੱਤਰ ਬਲਰਾਜ ਸਿੰਘ ਮੱਲੋਕੇ ਨੇ ਕੀਤੀ। ਇਸ ਮੌਕੇ ਬਲਰਾਜ ਮੱਲੋਕੇ ਨੇ ਦੱਸਿਆ ਕਿ ਪਿੰਡ ਮਨਸੂਰਦੇਵਾ ਜ਼ੀਰਾ ਦੀ 24 ਘੰਟੇ ਬਿਜਲੀ ਸਪਲਾਈ ਜੋ ਕਿ ਪਹਿਲਾਂ ਲੰਬੇ ਸਮੇਂ ਤੋਂ ਜ਼ੀਰਾ ਬਿਜਲੀ ਘਰ ਤੋਂ ਚਲਦੀ ਸੀ ਅਤੇ ਕਦੇ ਵੀ ਬਿਜਲੀ ਦੀ ਸਮੱਸਿਆ ਨਹੀਂ ਆਈ ਸੀ ਪਰ 3 ਨਵੰਬਰ ਨੂੰ ਬਿਜਲੀ ਅਧਿਕਾਰੀਆਂ ਨੇ ਪਿੰਡ ਵਾਸੀਆਂ ਦੀ ਸਹਿਮਤੀ ਤੋਂ ਬਿਨਾਂ ਹੀ ਸੁਖੇਵਾਲਾ ਬਿਜਲੀ ਘਰ ਨਾਲ ਜੋੜ ਦਿੱਤਾ ਅਤੇ ਉਸੇ ਦਿਨ ਤੋਂ ਬਿਜਲੀ ਦੀ ਸਪਲਾਈ ਨਹੀਂ ਚੱਲੀ, ਜਿਸ ਕਾਰਨ ਪਿੰਡ ਵਾਸੀਆਂ 'ਚ ਭਾਰੀ ਰੋਸ ਪਾਇਆ ਗਿਆ। ਉਨ੍ਹਾਂ ਕਿਹਾ ਕਿ ਬਿਜਲੀ ਸਪਲਾਈ ਵਾਪਸ ਜ਼ੀਰਾ ਫੀਡਰ ਤੋਂ ਚਾਲੂ ਕੀਤੀ ਜਾਵੇ।
ਇਸ ਦੌਰਾਨ ਪਿੰਡ ਵਾਸੀਆਂ ਨੇ ਬਿਜਲੀ ਵਿਭਾਗ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਜਗਰੂਪ ਸਿੰਘ, ਗੁਰਦੇਵ ਸਿੰਘ, ਕੁਲਵੰਤ ਸਿੰਘ, ਦਰਸ਼ਨ ਸਿੰਘ, ਗੁਰਸੇਵਕ ਸਿੰਘ, ਸੁਖ਼ਦੇਵ ਸਿੰਘ ਸਰਪੰਚ, ਜਗਸੀਰ ਸਿੰਘ, ਕੁਲਦੀਪ ਸਿੰਘ, ਅੰਗਰੇਜ਼ ਸਿੰਘ, ਪਰਮਜੀਤ ਸਿੰਘ ਆਦਿ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ।